ਐਨ ਆਰ ਆਈ ਸੁਰਿੰਦਰ ਸਿੰਘ ਵਲੋ ਸਕੂਲ ਨੂੰ 10 ਹਜਾਰ ਰੁਪਏ ਦਾਨ ਦਿਤਾ

ਗੜਸ਼ੰਕਰ- ਅੱਜ ਮਿਤੀ 22-04-2025 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ (ਗੜ੍ਹਸ਼ੰਕਰ)ਵਿਖੇ ਬਹੁਤ ਹੀ ਉੱਘੇ. ਐਨ ਆਰ ਆਈ ਸ. ਸੁਰਿੰਦਰ ਸਿੰਘ ਜੀ ਰਟਾਇਰਡ ਫਿਜੀਕਲ ਐਜੂਕੇਸ਼ਨ ਲੈਕਚਰਾਰ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸਰਬਜੀਤ ਕੌਰ ਰਿਟਾਇਰਡ ਮਿਸਟ੍ਰੈਸ ਜੀ ਪਹੁੰਚੇ। ਉਹਨਾਂ ਨੇ ਸਕੂਲ ਨੂੰ 10000 ਰੁਪਏ ਦੀ ਨਕਦ ਰਾਸ਼ੀ ਦਾਨ ਵਜੋਂ ਪ੍ਰਦਾਨ ਕੀਤੀ।

ਜਿਸ ਦੀ ਵਰਤੋਂ ਸਕੂਲ ਦੇ ਵਿਦਿਆਰਥੀਆਂ ਦੇ ਖੇਡ ਮੈਦਾਨ ਦੇ ਵਿਕਾਸ ਕਾਰਜਾਂ ਲਈ ਕੀਤੀ ਜਾਵੇਗੀ। ਉਹਨਾਂ ਨੇ ਸਕੂਲ ਵਿੱਚ ਹੋਏ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਸਕੂਲ ਦੇ ਗਰਾਂਊਂਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ, ਵਿਦਿਆਰਥੀਆਂ ਦੀ ਪੜ੍ਹਾਈ ਬਾਰੇ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਬਾਰੇ ਗੱਲਬਾਤ ਹੋਈ। ਇਥੇ ਇਹ ਦੱਸਣਯੋਗ ਹੈ ਕਿ ਪਹਿਲਾਂ ਵੀ ਐਨ ਆਰ ਆਈ ਸ ਸੁਰਿੰਦਰ ਸਿੰਘ ਜੀ ਵਲੋਂ ਸਕੂਲ ਦੇ ਵਿਦਿਆਰਥੀਆਂ ਦੀ ਸਹਾਇਤਾ ਲਈ 10000ਰੁਪਏ ਭੇਜੀ ਹੈ।
ਇਸ ਮੌਕੇ ਸਰਦਾਰ ਸੁਰਿੰਦਰ ਸਿੰਘ ਜੀ ਨੇ ਬਹੁਤ ਹੀ ਵਡਮੁੱਲੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਸਕੂਲ ਸਟਾਫ ਵਲੋਂ ਸ ਸੁਰਿੰਦਰ ਸਿੰਘ ਜੀ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਅਤੇ ਉਹਨਾਂ ਦੇ ਧਰਮ ਪਤਨੀ ਜੀ ਨੂੰ ਛਾਲ਼ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ  ਐਨ ਆਰ ਆਈ ਸ ਮੋਹਨ ਸਿੰਘ ਮਾਨ ਜੀ ਦੁਆਰਾ ਲਿਖੀ ਕਿਤਾਬ ਭੇਂਟ ਕੀਤੀ ਗਈ।ਇਸ ਮੌਕੇ ਸਕੂਲ ਹੈਡ ਮਾਸਟਰ ਸੁਖਵਿੰਦਰ ਕੁਮਾਰ ਅਤੇ ਸਮੂਹ ਸਟਾਫ ਮੈਂਬਰ ਹਾਜਰ ਰਹੇ।  ਸਕੂਲ ਹੈੱਡਮਾਸਟਰ ਵੱਲੋਂ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ।