
*ਸਰਕਾਰੀ ਸਕੂਲ ਧਮਾਈ ਦੇ ਵਿਦਿਆਰਥਣਾਂ ਅਤੇ ਸਟਾਫ ਨੇ ਦੇਸ਼ ਦੀਆ ਪਹਿਲੀ ਮਹਿਲਾ ਅਧਿਆਪਕਾਵਾਂ ਸਵਿੱਤਰੀ ਬਾਈ ਫੂਲੇ ਤੇ ਬੀਬੀ ਫਾਤਮਾ ਸ਼ੇਖ ਨੂੰ ਕੀਤਾ ਯਾਦ*
ਗੜਸ਼ੰਕਰ,16 ਜਨਵਰੀ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਦੀਆ ਵਿਦਿਆਰਥਣਾਂ ਅਤੇ ਸਟਾਫ ਨੇ ਦੇਸ਼ ਦੀਆ ਪਹਿਲੀ ਮਹਿਲਾ ਅਧਿਆਪਕਾਵਾਂ ਸਵਿੱਤਰੀ ਬਾਈ ਫੂਲੇ ਤੇ ਬੀਬੀ ਫਾਤਮਾ ਸ਼ੇਖ ਨੂੰ ਸਾਂਝੇ ਤੌਰ 'ਤੇ ਯਾਦ ਕਰਕੇ ਵਿਚਾਰ ਚਰਚਾ ਕੀਤੀ।
ਗੜਸ਼ੰਕਰ,16 ਜਨਵਰੀ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਦੀਆ ਵਿਦਿਆਰਥਣਾਂ ਅਤੇ ਸਟਾਫ ਨੇ ਦੇਸ਼ ਦੀਆ ਪਹਿਲੀ ਮਹਿਲਾ ਅਧਿਆਪਕਾਵਾਂ ਸਵਿੱਤਰੀ ਬਾਈ ਫੂਲੇ ਤੇ ਬੀਬੀ ਫਾਤਮਾ ਸ਼ੇਖ ਨੂੰ ਸਾਂਝੇ ਤੌਰ 'ਤੇ ਯਾਦ ਕਰਕੇ ਵਿਚਾਰ ਚਰਚਾ ਕੀਤੀ।
ਇਸ ਸਮੇਂ ਵੱਖ-ਵੱਖ ਸਟਾਫ ਮੈਂਬਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਕੌਰ, ਮਧੂ ਸੰਬਿਆਲ ਅਤੇ ਬਲਕਾਰ ਸਿੰਘ ਮਘਾਣੀਆ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਸਵਿਤਰੀ ਬਾਈ ਫੂਲੇ ਨੇ ਆਪਣੇ ਪਤੀ ਜੋਤੀਬਾ ਫੂਲੇ ਦੇ ਅਗਾਂਹਵਧੂ ਸੋਚ ਅਤੇ ਉਹਨਾ ਦੇ ਦੋਸਤ ਉਸਮਾਨ ਸ਼ੇਖ ਅਤੇ ਫਾਤਿਮਾ ਸ਼ੇਖ ਦੀ ਸਹਾਇਤਾ ਦੇ ਨਾਲ ਲੜਕੀਆਂ ਦੀ ਸਿੱਖਿਆ ਲਈ ਜੋ ਕੰਮ ਕੀਤਾ ਗਿਆ ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਉਹਨਾ ਦੱਸਿਆ ਕਿ ਜਦੋਂ ਜੋਤੀਬਾ ਫੂਲੇ ਨੇ ਸਵਿਤਰੀ ਬਾਈ ਨੂੰ ਪੜਾਉਣ ਦੀ ਕੋਸ਼ਿਸ਼ ਕੀਤੀ|
ਉਹਨਾਂ ਦਾ ਵਿਰੋਧ ਘਰ ਤੋਂ ਸ਼ੁਰੂ ਹੋਇਆ ਤੇ ਘਰ ਤੋਂ ਕੱਢ ਦਿੱਤਾ ਗਿਆ ਹਾਂ ਇਸ ਜੋੜੀ ਨੂੰ ਜੋਤੀਬਾ ਫੂਲੇ ਦੇ ਦੋਸਤ ਉਸਮਾਨ ਸ਼ੇਖ ਅਤੇ ਉਸਦੀ ਭੈਣ ਫਾਤਿਮਾ ਸ਼ੇਖ ਨੇ ਆਪਣੇ ਘਰ ਵਿੱਚ ਆਸਰਾ ਦਿੱਤਾ ਤੇ ਉਸਮਾਨ ਸ਼ੇਖ ਦੇ ਘਰ ਵਿੱਚ ਪਹਿਲਾ ਲੜਕੀਆਂ ਲਈ ਸਕੂਲ ਖੋਲਿਆ ਗਿਆ ਤੇ ਹਿੰਦੂ ਮੁਸਲਿਮ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਜੋ ਰੂੜੀਵਾਦੀ ਲੋਕਾਂ ਨੂੰ ਪਸੰਦ ਨਹੀ ਸੀ।
ਅਜੋਕੇ ਸਮੇਂ ਵਿੱਚ ਲੜਕੀਆ ਦੀ ਸਿੱਖਿਆ ਦੇ ਮੌਕੇ ਸੁੰਗੜ ਰਹੇ ਹਨ। ਇਸ ਸਮੇ ਸਕੂਲ ਸਟਾਫ ਮੈਬਰ ਕਮਲਜੀਤ ਕੌਰ,ਖੁਸ਼ਵਿੰਦਰ ਕੌਰ, ਦੀਪਕ ਕੌਸ਼ਲ,ਪੂਜਾ ਭਾਟੀਆ,ਪਰਮਜੀਤ ਸਿੰਘ ਅਤੇ ਜਸਵੀਰ ਸਿੰਘ ਆਦਿ ਹਾਜ਼ਰ ਸਨ।
