ਪੰਜਾਬ ਸਰਕਾਰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਕਰੇ:-. ਦਿਆਲ ਸੋਢੀ
ਚੰਡੀਗੜ੍ਹ 20/04/25: ਪੰਜਾਬ ਭਾਜਪਾ ਦੇ ਜਨਰਲ ਸੈਕਟਰੀ ਦਿਆਲ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਧ ਰਹੀਆਂ ਹਨ ਇਸ ਦਾ ਕਾਰਨ ਬਿਜਲੀ ਮਹਿਕਮੇ ਵੱਲੋਂ ਸਮੇਂ ਸਿਰ ਬਿਜਲੀ ਤਾਰਾਂ ਠੀਕ ਨਾ ਕਰਨੀਆਂ ਜਿਸ ਕਾਰਨ ਕਰਕੇ ਸ਼ਾਟ ਸਰਕਟ ਨਾਲ ਕਣਕਾਂ ਨੂੰ ਅੱਗ ਲੱਗ ਰਹੀ ਹੈ ਇਹ ਇੱਕ ਅਣਗਹਿਲੀ ਹੈ|

ਉਹਨਾਂ ਕਿਹਾ ਕਿ ਪੰਜਾਬ ਖੇਤੀ ਸੂਬਾ ਹੈ ਇਥੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਉਸ ਦੀ ਭਰਭਾਈ ਹੋ ਸਕੇ ਉਨਾ ਕਿਹਾ ਕਿ ਬਾਕੀ ਸੂਬਿਆਂ ਵਿੱਚ ਇਹ ਬੀਮਾ ਯੋਜਨਾ ਲਾਗੂ ਹੋ ਚੁੱਕੀ ਹੈ ਪਰ ਪੰਜਾਬ ਵਿੱਚ ਹਜੇ ਤੱਕ ਇਹ ਬੀਮਾ ਯੋਜਨਾ ਲਾਗੂ ਨਾ ਕਰਨਾ ਬੜੀ ਹੀ ਮਾੜੀ ਗੱਲ ਹੈ ਹਾੜੀ ਸਾਉਣੀ ਦੀਆਂ ਫਸਲਾਂ ਕਿਸਾਨਾਂ ਦੀਆਂ ਫਿਰ ਹੀ ਬਚ ਸਕਦੀਆਂ ਹਨ ਤਾਂ ਜੋ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਕੀਤੀ ਜਾ ਸਕੇ ਇਸ ਦਾ ਵੱਡੇ ਪੱਧਰ ਤੇ ਕਿਸਾਨਾਂ ਨੂੰ ਫਾਇਦਾ ਹੋਵੇਗਾ।