ਹਰਰੋਜ ਦੇਸ਼, ਸਮਾਜ, ਵਾਤਾਵਰਨ ਨੂੰ ਬਚਾਉਣ ਵਾਲਿਆਂ ਨੂੰ ਯਾਦ ਕਰੋ।
ਪਟਿਆਲਾ- ਸਾਨੂੰ ਇੱਕ ਦਿਨ ਨਹੀਂ ਸਗੋਂ ਹਰਰੋਜ ਆਪਣੇ ਦੇਸ਼ ਸਮਾਜ ਵਾਤਾਵਰਨ ਨੂੰ ਬਚਾਉਣ ਵਾਲਿਆਂ ਦੀਆਂ ਉਤਸ਼ਾਹਿਤ ਕੁਰਬਾਨੀਆਂ ਤਿਆਗ ਰਾਸ਼ਟਰ ਪ੍ਰੇਮ ਅਤੇ ਸਮਾਜ ਪ੍ਰਤੀ ਹਮਦਰਦੀ ਨੂੰ ਯਾਦ ਕਰਦਿਆਂ, ਬੱਚਿਆਂ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜ਼ੋ ਇਹ ਭਾਵਨਾਵਾਂ ਵਿਚਾਰ ਅਤੇ ਮਹਾਨ ਉਦੇਸ, ਉਨ੍ਹਾਂ ਲਈ ਆਦਰਸ਼ ਬਣ ਸਕਣ। ਇਹ ਵਿਚਾਰ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਵਲੋਂ ਸ਼ਹੀਦ ਉਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ, ਸਾਬਕਾ ਇੰਸਪੈਕਟਰ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਜੱਸਾ ਸਿੰਘ ਆਹਲੂਵਾਲੀਆ ਅਤੇ ਡਾਕਟਰ ਰਾਕੇਸ਼ ਵਰਮੀ ਪ੍ਰਧਾਨ ਨੇ ਪ੍ਰਗਟ ਕੀਤੇ।

ਸੀਨੀਅਰ ਐਡਵੋਕੇਟ ਰਣਧੀਰ ਸਿੰਘ ਅਤੇ ਸਾਬਕਾ ਐਸ ਐਸ ਪੀ ਪਵਨ ਕੁਮਾਰ ਨੇ ਕਿਹਾ ਕਿ ਅਜ ਦੇ ਵਿਦਿਆਰਥੀਆਂ ਨੂੰ ਦੇਸ਼, ਸਮਾਜ, ਘਰ ਪਰਿਵਾਰਾਂ, ਵਾਤਾਵਰਨ, ਆਪਣੇ ਫ਼ਰਜ਼ਾਂ, ਜੁਮੇਵਾਰੀਆਂ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੇ ਅਤੇ ਨੋਜਵਾਨ, ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਜ਼ੁਮੇਵਾਰੀਆਂ, ਸਹਿਣਸ਼ੀਲਤਾ, ਨਿਮਰਤਾ, ਸਬਰ ਸ਼ਾਂਤੀ ਤੋਂ ਦੂਰ ਹੋਕੇ ਮੁਸੀਬਤਾਂ ਪ੍ਰੇਸ਼ਾਨੀਆਂ ਨਸ਼ਿਆਂ ਅਪਰਾਧਾਂ ਵਿੱਚ ਫਸ ਰਹੇ ਹਨ।
ਡਾਕਟਰ ਰਿਸ਼ਮਾਂ ਕੌਹਲੀ ਸਟੇਜ ਸਕੱਤਰ ਨੇ ਕਿਹਾ ਕਿ ਅਜ ਮਾਪਿਆਂ ਨੂੰ ਵੀ ਵਿਸੇਸ ਤੌਰ ਤੇ ਲੜਕਿਆਂ ਲੜਕੀਆਂ ਅਤੇ ਨੂੰਹਾਂ ਨੂੰ ਉਨ੍ਹਾਂ ਦੇ ਫਰਜ਼ਾਂ, ਜ਼ੁਮੇਵਾਰੀਆਂ, ਬਜ਼ੁਰਗਾਂ ਪ੍ਰਤੀ ਹਮਦਰਦੀ ਨਿਭਾਉਣ ਲਈ ਉਤਸ਼ਾਹਿਤ ਕਰਨਾ ਜ਼ਰੂਰੀ ਹੈ ਨਾ ਕਿ ਅਧਿਕਾਰਾਂ, ਹੱਕਾਂ ਜਾਂ ਸਹੂਲਤਾਂ ਲਈ।
ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਨੇ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਦੀ ਟ੍ਰੇਨਿੰਗ ਅਭਿਆਸ ਦੀ ਮਹੱਤਤਾ ਦੱਸੀ ਕਿਉਂਕਿ 80 ਪ੍ਰਤੀਸ਼ਤ ਤੋਂ ਵੱਧ ਹਾਦਸੇ ਅਣਗਹਿਲੀ ਲਾਪਰਵਾਹੀ ਅਗਿਆਨਤਾ ਕਾਰਨ ਹੋ ਰਹੇ ਹਨ ਅਤੇ ਪੀੜਤਾਂ ਨੂੰ ਮੌਕੇ ਤੇ ਠੀਕ ਫਸਟ ਏਡ ਨਾ ਮਿਲਣ ਕਾਰਨ ਵੱਧ ਮੌਤਾਂ ਹੋ ਰਹੀਆਂ ਹਨ। ਡਾਕਟਰ ਹਰਪ੍ਰੀਤ ਸਿੰਘ ਸੰਧੂ ਸਕੱਤਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ 3 ਅਗਸਤ ਨੂੰ ਭਾਸ਼ਾ ਭਵਨ ਵਿਖੇ ਬੇਟੀਆਂ ਦਾ ਪਵਿੱਤਰ ਤਿਉਹਾਰ ਤੀਆਂ ਮੇਰੇ ਬਾਬਲ ਅਤੇ ਮਾਂ ਦੀ ਮਮਤਾ ਦੀ ਗੋਦ ਵਿੱਚ, ਮਨਾਈਆਂ ਜਾ ਰਹੀਆਂ ਹਨ।