
ਛੋਟੇ ਪਲਾਟ ਤੇ ਘਰਾਂ ਦੀ ਖਰੀਦ ਵੇਚ ਐਨ ਓ ਸੀ ਸ਼ਰਤ ਨਾਲ ਰੁਕਣ ਕਰਕੇ ਕਰੋੜਾਂ ਪੰਜਾਬੀ ਪ੍ਰਭਾਵਿਤ : ਜਸਵੀਰ ਸਿੰਘ ਗੜ੍ਹੀ
ਖਰੜ, 27 ਨਵੰਬਰ - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਛੋਟੇ ਪਲਾਟ ਤੇ ਘਰਾਂ ਦੀ ਖਰੀਦ ਵੇਚ ਐਨ ਓ ਸੀ ਸ਼ਰਤ ਨਾਲ ਰੁਕਣ ਕਰਕੇ ਕਰੋੜਾਂ ਮੱਧਵਰਗੀ ਤੇ ਗਰੀਬ ਪੰਜਾਬੀ ਪ੍ਰਭਾਵਿਤ ਹੋ ਰਹੇ ਹਨ।
ਖਰੜ, 27 ਨਵੰਬਰ - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਛੋਟੇ ਪਲਾਟ ਤੇ ਘਰਾਂ ਦੀ ਖਰੀਦ ਵੇਚ ਐਨ ਓ ਸੀ ਸ਼ਰਤ ਨਾਲ ਰੁਕਣ ਕਰਕੇ ਕਰੋੜਾਂ ਮੱਧਵਰਗੀ ਤੇ ਗਰੀਬ ਪੰਜਾਬੀ ਪ੍ਰਭਾਵਿਤ ਹੋ ਰਹੇ ਹਨ। ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਹਨਾਂ ਕਿਹਾ ਕਿ ਗੈਰਕਾਨੂੰਨੀ ਕਾਲੋਨੀਆਂ ਦੀ ਉਸਾਰੀ ਤੇ ਰੋਕ ਦੇ ਨਾਮ ਤੇ ਅੱਜ ਪੰਜਾਬ ਦੀਆਂ 20,000 ਕਾਲੋਨੀਆਂ ਵਿੱਚ ਵਸਦੇ ਲੱਖਾਂ ਲੋਕ ਆਪਣਾ ਫਲੈਟ ਤੇ ਪਲਾਟ ਖਰੀਦ ਵੇਚ ਕਰਨ ਤੋਂ ਅਸਮਰਥ ਹੋ ਗਏ ਹਨ ਤੇ ਸਰਕਾਰ ਘੂਕ ਸੁੱਤੀ ਪਈ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਪਿੰਡਾਂ ਵਿਚ ਵੀ ਜੂਆ ਪਰਚੀ ਰਾਹੀਂ ਅੱਧੇ ਪਿੰਡਾਂ ਵਿਚ ਇਕ ਕਨਾਲ ਤੋਂ ਘੱਟ ਦੀ ਜ਼ਮੀਨ, ਪਲਾਟ ਤੇ ਰਜਿਸਟਰੀ ਦੀ ਰੋਕ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਲਾਲ ਲਕੀਰ ਦੀਆਂ ਰਜਿਸਟਰੀਆਂ ਵੀ ਬੰਦ ਹਨ।
ਸz ਗੜ੍ਹੀ ਨੇ ਕਿਹਾ ਕਿ ਇਹਨਾਂ ਕਾਲੇ ਕਾਨੂੰਨਾਂ ਨਾਲ ਪੰਜਾਬ ਦੇ ਮੱਧਵਰਗੀ ਲੋਕ ਆਪਣਾ ਘਰ, ਪਲਾਟ, ਜਮੀਨ ਵੇਚਣ ਤੋਂ ਅਸਮਰਥ ਹੋ ਗਏ ਹਨ। ਅਜਿਹੇ ਹਾਲਾਤਾਂ ਵਿੱਚ ਪੰਜਾਬ ਵਿੱਚ ਇੱਟਾਂ, ਲੋਹਾ, ਸਰੀਆਂ, ਹਾਰਡਵੇਅਰ, ਲੱਕੜ, ਰੇਤਾ ਸੀਮੇਂਟ, ਪਲੰਬਰ, ਬਿਜਲੀ, ਆਦਿ ਦੇ ਵਪਾਰੀ ਦੇ ਨਾਲ ਨਾਲ ਮਜ਼ਦੂਰ ਮਿਸਤਰੀ ਦਾ ਕੰਮ ਬੰਦ ਹੋ ਗਿਆ ਹੈ ਜੋਕਿ ਪੰਜਾਬ ਦੇ 50 ਫੀਸਦੀ ਆਬਾਦੀ ਵਿਚ ਹਨ।
ਉਹਲਾਂ ਕਿਹਾ ਕਿ ਸਰਕਾਰ ਦੀ ਨੀਤੀ ਵਿਚ ਗਰੀਬ ਤੇ ਆਮ ਆਦਮੀ ਦੀ ਪਰੇਸ਼ਾਨੀ ਨਹੀਂ, ਸਗੋਂ ਇਹ ਗੈਰ ਕਾਨੂੰਨੀ ਕਾਲੋਨੀਆਂ ਦੀ ਉਸਾਰੀ ਕਰਨ ਵਾਲਿਆ ਖ਼ਿਲਾਫ਼ ਆਰਥਿਕ ਜੁਰਮਾਨੇ ਲਗਣੇ ਚਾਹੀਦੇ ਸਨ, ਇਸ ਦੇ ਨਾਲ ਨਾਲ ਇਸ ਸਾਰੇ ਘਪਲੇ ਵਿਚ ਸ਼ਾਮਿਲ ਪ੍ਰਸ਼ਾਸ਼ਨਿਕ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਸਜਾ ਮਿਲਣੀ ਚਾਹੀਦੀ ਸੀ।
ਇਸ ਮੌਕੇ ਆਮ ਆਦਮੀ ਘਰ ਬਚਾਓ ਮੋਰਚਾ ਦੇ ਸੂਬਾ ਕਨਵੀਨਰ ਹਰਮਿੰਦਰ ਸਿੰਘ ਮਾਵੀ ਤੇ ਕਾਨੂੰਨੀ ਸਲਾਹਕਾਰ ਸ ਦਰਸ਼ਨ ਸਿੰਘ ਧਾਰੀਵਾਲ ਨੇ ਕਿਹਾ ਕਿ ਉਹ ਪਿਛਲੇ 14 ਮਹੀਨਿਆਂ ਤੋਂ ਆਮ ਲੋਕਾਂ ਨੂੰ ਇਹਨਾਂ ਕਾਲੇ ਕਾਨੂੰਨਾਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਰਾਹਤ ਦੁਆਉਣ ਲਈ ਲਗਾਤਾਰ ਯਤਨਸ਼ੀਲ ਹਨ। ਉਹਨਾਂ ਮੰਗ ਕੀਤੀ ਕਿ ਸਰਕਾਰ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਐਨ ਓ ਸੀ ਤੋਂ ਰਾਹਤ ਦਿੰਦੇ ਹੋਏ ਵੀਹ ਹਾਜ਼ਰ ਕਾਲੋਨੀਆਂ ਨੂੰ ਰੈਗੂਲਰ ਕਰਕੇ ਕਰੋੜਾਂ ਪੰਜਾਬੀਆਂ ਨੂੰ ਰਾਹਤ ਦੇਣੀ ਚਾਹੀਦੀ ਹੈ।
ਇਸ ਮੌਕੇ ਬਸਪਾ ਸੂਬਾ ਜਨਰਲ ਸਕੱਤਰ ਰਾਜਾ ਰਜਿੰਦਰ ਸਿੰਘ ਨਨਹੇੜੀਆਂ, ਜਿਲ੍ਹਾ ਬਸਪਾ ਪ੍ਰਧਾਨ ਸੁਖਦੇਵ ਸਿੰਘ ਚਪੜਚਿੜੀ, ਜਿਲ੍ਹਾਂ ਬਸਪਾ ਇੰਚਾਰਜ ਹਰਨੇਕ ਸਿੰਘ, ਵਿਧਾਨ ਸਭਾ ਪ੍ਰਧਾਨ ਹਰਦੀਪ ਸਿੰਘ, ਯੂਥ ਆਗੂ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।
