ਆਈ. ਟੀ. ਆਈ ਗਰਾਊਂਡ ਵਿਖੇ ਡੇ-ਸਕਾਲਰ ਲਈ ਖਿਡਾਰੀਆਂ ਦੇ ਹੇਏ ਟ੍ਰਾਇਲ

ਨਵਾਂਸ਼ਹਿਰ- ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਮੰਤਵ ਨਾਲ ਪੰਜਾਬ ਖੇਡ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਖੇਡ ਅਫ਼ਸਰ ਵੰਦਨਾ ਚੌਹਾਨ ਦੀ ਅਗਵਾਈ ਹੇਠ ਆਈ. ਟੀ. ਆਈ ਗਰਾਊਂਡ, ਨਵਾਂਸ਼ਹਿਰ ਵਿਖੇ ਡੇ-ਸਕਾਲਰ ਲਈ ਲੜਕੇ-ਲੜਕੀਆਂ ਦੇ ਟ੍ਰਾਇਲ ਕਰਵਾਏ ਗਏ। ਇਨ੍ਹਾਂ ਟ੍ਰਾਇਲਾਂ ਵਿਚ ਵੱਖ-ਵੱਖ ਵਰਗ ਦੇ 400 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ।

 ਇਸ ਦੌਰਾਨ ਖਿਡਾਰੀਆਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।  ਇਸ ਮੌਕੇ ਵੱਖ-ਵੱਖ ਗੇਮਾਂ ਦੇ ਕਨਵੀਨਰ  ਟ੍ਰਾਇਲਾਂ ਲਈ ਆਏ ਖਿਡਾਰੀਆਂ-ਖਿਡਾਰਨਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਪ੍ਰਬੰਧਕੀ ਕਾਗਜ਼ੀ ਕਾਰਵਾਈ ਦੇ ਨਾਲ-ਨਾਲ ਉਨ੍ਹਾਂ ਦੇ ਹੁਨਰ ਨੂੰ ਤਰਾਸ਼ਦੇ ਨਜ਼ਰ ਆਏ। ਪੰਜਾਬ ਦੀ ਨਾਮਵਰ ਸ਼ਖਸੀਅਤ ਵੇਟਲਿਫਟਰ ਸੰਤੋਖ ਚੌਹਾਨ ਅਤੇ ਖੇਡ ਅਧਿਕਾਰੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।