ਮਹਾਰਾਣਾ ਪ੍ਰਤਾਪ, ਸਰਕਾਰੀ ਕਾਲਜ ਢੋਲਵਾਹਾ ਵਿਖੇ ਸਫ਼ਲਤਾਪੂਰਵਕ ਲਗਾਇਆ ਗਿਆ ਰੋਜ਼ਗਾਰ ਮੇਲਾ- ਸ਼੍ਰੀਮਤੀ ਰਮਨਦੀਪ ਕੌਰ

ਹੁਸ਼ਿਆਰਪੁਰ- ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਹੁਸ਼ਿਆਰਪੁਰ ਸ੍ਰੀਮਤੀ ਰਮਨਦੀਪ ਕੋਰ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ/ ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵਲੋਂ ਮਿਤੀ 15 ਅਪ੍ਰੈਲ 2025 ਨੂੰ ਮਹਾਰਾਣਾ ਪ੍ਰਤਾਪ, ਸਰਕਾਰੀ ਕਾਲਜ ਢੋਲਵਾਹਾ ਵਿਖੇ ਰੋਜ਼ਗਾਰ ਮੇਲੇ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ।

ਇਸ ਰੋਜ਼ਗਾਰ ਮੇਲੇ ਵਿੱਚ ਲਗਭਗ 9 ਉਦਯੋਗਿਕ ਇਕਾਈਆਂ ਜਿਵੇਂ ਕਿ ਸੋਨਾਲਿਕਾ ਟ੍ਰੈਕਟਰ ਕੰਪਨੀ ਹੁਸ਼ਿਆਰਪੁਰ, ਵਰਧਮਾਨ ਟੈਕਸਟਾਈਲ ਲੁਧਿਆਣਾ, ਰੈਕਸਾ ਸਕਿਊਰਟੀ, ਐਸ.ਆਈ.ਐਸ. ਸਕਿਊਰਟੀ, ਐਕਸਿਸ ਬੈਂਕ(ਐਨ.ਆਈ.ਆਈ.ਟੀ ਪੁੱਖਰਾਜ ਹੈੱਲਥ ਕੇਅਰ, ਕੋਕਾ ਕੋਲਾ (ਲੁਧਿਆਣਾ ਬੇਵਰੇਜ਼ਸ) ਹੁਸ਼ਿਆਰਪੁਰ, ਐਚ.ਡੀ.ਐਫ.ਸੀ. ਬੈਂਕ ਅਤੇ ਸਵਿੱਤਰੀ ਪਲਾਈਵੁੱਡ ਆਦਿ ਨਾਮੀ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਲਈ ਇੰਟਰਵਿਊ ਦੀ ਪ੍ਰਕਿਰਿਆ ਹੋਣ ਉਪਰੰਤ ਯੋਗ ਉਮੀਦਵਾਰਾਂ ਨੂੰ ਸ਼ਾਰਟਲਿਸਟਿਡ ਕੀਤਾ ਗਿਆ। 
ਇਸ ਰੋਜ਼ਗਾਰ ਮੇਲੇ ਵਿੱਚ 18 ਤੋਂ 40 ਸਾਲ ਤੱਕ ਦੇ ਅੱਠਵੀਂ, 10ਵੀਂ, 12ਵੀਂ, ਆਈ.ਟੀ.ਆਈ, ਡਿਪਲੋਮਾ ਅਤੇ ਗ੍ਰੈਜੂਏਸ਼ਨ ਵਿਦਿਅਕ ਯੋਗਤਾ ਵਾਲੇ ਪ੍ਰਾਰਥੀ (ਲੜਕੇ ਅਤੇ ਲੜਕੀਆਂ ਦੋਵੇਂ) ਸ਼ਾਮਿਲ ਹੋਏ। ਇਸ ਕੈਂਪ ਵਿੱਚ ਲਗਭਗ 70 ਪ੍ਰਾਰਥੀਆਂ ਵਲੋਂ ਭਾਗ ਲਿਆ ਗਿਆ ਅਤੇ ਜਿਸ ਵਿਚੋਂ 38 ਯੋਗ ਪ੍ਰਾਰਥੀਆਂ ਨੂੰ ਕੰਪਨੀਆਂ ਵਲੋਂ ਸ਼ਾਰਟ ਲਿਸਟਿਡ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸ਼੍ਰੀ ਗੁਰਮੀਤ ਸਿੰਘ, ਸਰਕਾਰੀ ਕਾਲਜ ਢੋਲਵਾਹਾ ਨੇ ਜਿਲ੍ਹਾ ਰੋਜ਼ਗਾਰ ਦਫਤਰ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਰੋਜ਼ਗਾਰ ਮੇਲੇ ਲਗਾਉਣ ਲਈ ਕਿਹਾ। 
ਇਸ ਰੋਜ਼ਗਾਰ ਮੇਲੇ ਵਿੱਚ ਜਿਲ੍ਹਾ ਰੋਜ਼ਗਾਰ ਦਫਤਰ ਹੁਸ਼ਿਆਰਪੁਰ ਤੋਂ ਪਲੇਸਮੈਂਟ ਅਫਸਰ ਸ਼੍ਰੀ ਰਾਕੇਸ਼ ਕੁਮਾਰ, ਯੰਗ ਪ੍ਰੋਫੈਸ਼ਨਲ ਸ਼੍ਰੀ ਵਿਕਰਮ ਸਿੰਘ, ਸ਼੍ਰੀ ਵਰਿੰਦਰ ਕੁਮਾਰ ਅਤੇ ਸਰਕਾਰੀ ਕਾਲਜ ਢੋਲਵਾਹਾ ਦਾ ਸਮੂਹ ਸਟਾਫ਼ ਹਾਜ਼ਰ ਸੀ।