ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜੋਨ ਗੜ੍ਹਸ਼ੰਕਰ ਦੀ ਹੋਈ ਮੀਟਿੰਗ
ਗੜ੍ਹਸ਼ੰਕਰ: ਅੱਜ ਮਿਤੀ 6 ਅਪ੍ਰੈਲ , 2025 ਨੂੰ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜੋਨ ਗੜ੍ਹਸ਼ੰਕਰ ਦੀ ਮਾਸਿਕ ਮੀਟਿੰਗ ਗਾਂਧੀ ਪਾਰਕ ਬੰਗਾਂ ਚੌਂਕ ਗੜ੍ਹਸ਼ੰਕਰ ਵਿਖੇ ਸ਼੍ਰੀ ਸਰੂਪ ਚੰਦ ਜ਼ੋਨਲ ਪ੍ਰਧਾਨ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸੱਭ ਤੋਂ ਪਹਿਲਾਂ ਪੈਨਸ਼ਨਰ ਸਾਥੀ ਸ਼੍ਰੀ ਕੌਸ਼ਲ ਭਾਟੀਆ ਜੀ ਮੌਤ ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ। ਮੀਟਿੰਗ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਕੀਤੇ ਗਏ ਸੰਘਰਸ਼ਾਂ ਦਾ ਰੀਵਿਊ ਕੀਤਾ ਗਿਆ।

ਸਰਕਾਰਾਂ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਹੱਕੀ ਮੰਗਾਂ ਵਲੋਂ ਘੇਸਲ ਵੱਟੀ ਰੱਖਣ ਦੀ ਨਿਖੇਦੀ ਕੀਤੀ ਗਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਰੂਪ ਚੰਦ ਜੀ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ 1/1/2016 ਤੋਂ ਦਿੱਤੇ 6ਵੈਂ ਪੇ ਕਮਿਸ਼ਨ ਦੇ ਬਣਦੇ ਬਕਾਏ ਦੇਣ ਦੇ ਢੰਗ ਤਰੀਕੇ ਤੰਜ ਕਸਦਿਆਂ ਇਸ ਦੀ ਨਿਖੇਦੀ ਕੀਤੀ ਅਤੇ ਪੈਨਸ਼ਨਰਾਂ ਤੇ ਛੇਵੇਂ ਪੰਜਾਬ ਪੇ ਕਮਿਸ਼ਨ ਨੂੰ ਪੂਰੀ ਤਰ੍ਹਾਂ ਲਾਗੂ ਨ ਕਰਨ ਦੀ ਨਿਖੇਦੀ ਕੀਤੀ ।
ਸ਼੍ਰੀ ਬਲਵੰਤ ਰਾਮ ਨੇ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਅਪਣਾਈ ਜਾ ਰਹੀ ਨੀਅਤ ਅਤੇ ਨੀਤ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕੀਤੀ। ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ 2.59 ਗੁਣਾਂਕ ਦੇ ਨਾਲ ਪੈਂਨਸ਼ਨ ਸੋਧਣੀ, ਮੈਡੀਕਲ ਭੱਤਾ ਦੋ ਹਜ਼ਾਰ ਰੁਪਏ ਕਰਨਾ ਅਤੇ ਕੈਸ਼ਲੈਸ ਮੈਡੀਕਲ ਸਕੀਮ ਨੂੰ ਦੁਬਾਰਾ ਲਾਗੂ ਕਰਨ ਦੀ ਮੰਗ ਤੇ ਜ਼ੋਰ ਦਿੱਤਾ । ਸ਼੍ਰੀ ਪਰਮਾਨੰਦ ਜੀ ਨੇ ਡੀ ਏ ਦੀਆਂ ਰਹਿੰਦੀਆਂ ਕਿਸ਼ਤਾਂ ਜਾਰੀ ਕਰਨ ਅਤੇ ਪਿਛਲੀਆਂ ਕਿਸ਼ਤਾਂ ਦਾ ਬਕਾਇਆ ਜਾਰੀ ਕਰਨ ਦੀ ਮੰਗ ਉਭਾਰੀ।
ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਹੇ ਕੇਸਾਂ ਦੀ ਤਾਜ਼ੀ ਸਥਿਤੀ ਦੇ ਵਾਰੇ ਸਾਥੀਆਂ ਨੂੰ ਜਾਣਕਾਰੀ ਦਿੱਤੀ। ਸ: ਦਲਵੀਰ ਸਿੰਘ ਜੀ ਨੇ ਮੌਜੂਦਾ ਪੰਜਾਬ ਸਰਕਾਰ ਅਤੇ ਕੇਂਦਰੀ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਨਕਾਰਾਤਮਕ ਨੀਤੀ ਦੀ ਚਰਚਾ ਵਿਸਥਾਰ ਨਾਲ ਕੀਤੀ ਅਤੇ ਕਿਸਾਨਾਂ ਮਜ਼ਦੂਰਾਂ ਦੇ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਅੰਦੋਲਨ ਨੂੰ ਉਖਾੜਨ ਦੀ ਵੀ ਨਿੰਦਾ ਕੀਤੀ । ਅੰਤ ਵਿੱਚ ਬੁਲਾਰਿਆਂ ਨੇ ਅਗਲੇ ਸੰਘਰਸ਼ਾਂ ਲਈ ਤਿਆਰ ਰਹਿਣ ਦੀ ਅਪੀਲ ਕੀਤੀ।
ਅੱਜ ਦੀ ਮੀਟਿੰਗ ਵਿੱਚ ਸ਼੍ਹੀ ਪਰਮਾਨੰਦ , ਸਤਪਾਲ ਸਿੰਘ, ਬਲਵੰਤ ਰਾਮ, ਰੌਸ਼ਨ ਲਾਲ ਵਰਮਾ, ਕੁਲਵੰਤ ਸਿੰਘ , ਰਤਨ ਸਿੰਘ, ਸ਼ੰਗਾਰਾ ਰਾਮ , ਸਰੂਪ ਚੰਦ,ਸੋਹਣ ਲਾਲ, ਦਲਵੀਰ ਸਿੰਘ,ਮਹਿੰਗਾ ਰਾਮ, ਲੈਂਬਰ ਸਿੰਘ, ਗੁਰਮੀਤ ਰਾਮ, ਜੋਗਿੰਦਰ ਸਿੰਘ ਅਤੇ ਖੰਨਾ ਜੀ ਸ਼ਾਮਿਲ ਹੋਏ।