
ਬਸਪਾ “ਪੰਜਾਬ ਸੰਭਾਲੋ” ਮੁਹਿੰਮ ਰਾਹੀਂ ਕਿਰਤੀਆਂ,ਕਿਸਾਨਾਂ ਤੇ ਜਬਾਨਾਂ ਦਾ ਭਵਿੱਖ ਬਚਾਏਗੀ-ਕਰੀਮਪੁਰੀ
ਹੁਸ਼ਿਆਰਪੁਰ- ਪੰਜਾਬ ਤੇ ਅੱਜ ਤੱਕ ਜਿੰਨੀਆਂ ਵੀ ਧਿਰਾਂ ਕਾਬਜ ਹੋਈਆਂ ਹਨ ਉਨਾਂ ਨੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਤੋਂ ਸਿਾਵਏ ਕੋਈ ਨਵਾਂ ਕੰਮ ਨਹੀਂ ਕੀਤਾ।ਕਾਂਗਰਸ,ਅਕਾਲੀ-ਭਾਜਪਾ ਤੋਂ ਬਾਅਦ ਹੁਣ ਬਦਲਾਅ ਲੈ ਕੇ ਆਈ ਆਪ ਪਾਰਟੀ ਨੇ ਲੋਕਾਂ ਨੂੰ ਲੁਟੱਣ ਕੁੱਟਣ ਤੇ ਪੰਜਾਬ ਨੂੰ ਕਰਜੇ ਦੇ ਭਾਰੀ ਬੋਝ ਥੱਲੇ ਦੱਬਣ ਤੋਂ ਸਿਵਾਏ ਝੂਠ ਦੀ ਦੁਕਾਨ ਹੀ ਚਲਾਈ ਹੈ।
ਹੁਸ਼ਿਆਰਪੁਰ- ਪੰਜਾਬ ਤੇ ਅੱਜ ਤੱਕ ਜਿੰਨੀਆਂ ਵੀ ਧਿਰਾਂ ਕਾਬਜ ਹੋਈਆਂ ਹਨ ਉਨਾਂ ਨੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਤੋਂ ਸਿਾਵਏ ਕੋਈ ਨਵਾਂ ਕੰਮ ਨਹੀਂ ਕੀਤਾ।ਕਾਂਗਰਸ,ਅਕਾਲੀ-ਭਾਜਪਾ ਤੋਂ ਬਾਅਦ ਹੁਣ ਬਦਲਾਅ ਲੈ ਕੇ ਆਈ ਆਪ ਪਾਰਟੀ ਨੇ ਲੋਕਾਂ ਨੂੰ ਲੁਟੱਣ ਕੁੱਟਣ ਤੇ ਪੰਜਾਬ ਨੂੰ ਕਰਜੇ ਦੇ ਭਾਰੀ ਬੋਝ ਥੱਲੇ ਦੱਬਣ ਤੋਂ ਸਿਵਾਏ ਝੂਠ ਦੀ ਦੁਕਾਨ ਹੀ ਚਲਾਈ ਹੈ।
ਇਸੇ ਲਈ ਬਹੁਜਨ ਸਮਾਜ ਪਾਰਟੀ ਨੇ ਫਗਵਾੜਾ ਵਿਖੇ ਭਾਰੀ ਇਕੱਠ ਕਰਕੇ ਲੋਕਾਂ ਨੂੰ ਇਕ ਮੰਚ ਤੇ ਇਕੱਠੇ ਹੋ ਕੇ ਪੰਜਾਬ ਸੰਭਾਲਣ ਮਹਿੰਮ ਦਾ ਸੱਦਾ ਦਿੱਤਾ ਹੈ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਬਸਪਾ ਪੰਜਾਬ ਦੇ ਪ੍ਰਧਾਨ ਡਾ.ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਨੇ ਕਰਦਿਆਂ ਕਿਹਾ ਕਿ ਬਸਪਾ ਪੰਜਾਬ ਦੀ ਬਰਬਾਦੀ ਨੂੰ ਰੋਕਣ,ਨਸ਼ਿਆਂ ਵਿੱਚ ਮਰ ਰਹੀ ਜਬਾਨੀ ਨੂੰ ਬਚਾਉਣ ਅਤੇ ਸੜਕਾਂ ਤੇ ਬੈਠੈ ਕਿਸਾਨਾਂ ਤੇ ਮਜਦੂਰਾਂ ਨੂੰ ਸੰਭਾਲਣ ਲਈ ਅੱਗੇ ਆਈ ਹੈ,ਜਿਸਦੀ ਸ਼ੁਰੂਆਤ ਅਸ਼ੀ ਫਗਵਾੜਾ ਤੋਂ ਸੂਬਾ ਪੱਧਰੀ ਇਕੱਠ ਕਰਕੇ ਕੀਤੀ ਹੈ।
ਕਰੀਮਪੁਰੀ ਨੇ ਕਿਹਾ ਬਸਪਾ ਸੂਬੇ ਦੇ ਲੋਕਾਂ ਨੂੰ ਸਰਕਾਰ ਦੇ ਰੂਪ ਵਿੱਚ ਅਜਿਹਾ ਬਦਲ ਦੇਵੇਗੀ ਜਿਸ ਨਾਲ ਸਿਹਤ,ਸਿੱਖਿਆ,ਰੁਜਗਾਰ ਅਤੇ ਉਦਯੋਗਾਂ ‘ਚ ਕ੍ਰਾਂਤੀ ਦਾ ਸੰਚਾਰ ਹੋਵੇਗਾ।ਕਰੀਮਪੁਰੀ ਨੇ ਕਿਹਾ ਸੂਬੇ ਅੰਦਰ ਮਾਵਾਂ ਦੇ ਪੁੱਤ,ਭੈਣਾਂ ਦੇ ਭਰਾ ਨਸ਼ਿਆਂ ਨਾਲ ਮਰ ਰਹੇ ਹਨ ਤੇ ਸਰਕਾਰ ਨਸ਼ਿਆਂ ਤੇ ਵੀ ਸ਼ਿਆਸਤ ਕਰ ਰਹੀ ਹੈ।ਸੂਬੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰਾਂ ਚਰਮਰਾ ਗਈ ਹੈ ਅਤੇ ਹੁਕਮਰਾਨਾਂ ਦੀ ਬਦਨੀਅਤੀ ਕਾਰਨ ਸੂਬੇ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ।
ਸਰਕਾਰ ਨਸ਼ਿਆਂ ਖਿਲਾਫ ਮੁਹਿੰਮ ਛੇੜ ਕੇ ਛੋਟੇ ਛੋਟੇ ਨਛੇੜੀਆਂ ਜਾਂ ਤਸਕਰਾਂ ਖਿਲਾਫ ਕਾਰਵਾਈ ਕਰਕੇ ਲੋਕਾਂ ਦੇ ਅੱਖੀਂ ਘੱਟਾ ਪਾ ਰਹੀ ਹੈ ਜਦਕਿ ਜਮੀਨੀ ਹਕੀਕਤ ਕੁੱਝ ਹੋਰ ਹੈ। ਉਨਾਂ ਕਿਹਾ ਬਸਪਾ ਲੋਕਾਂ ਦਾ ਵਿਸ਼ਵਾਸ਼ ਹਾਂਸਲ ਕਰੇਗੀ ਅਤੇ 2027 ਦੀ ਚੋਣਾਂ ‘ਚ ਇਸ ਤਸ਼ੱਦਦ ਤੋਂ ਨਿਯਾਤ ਦਿਵਾਏਗੀ।ਕਰੀਮਪੁਰੀ ਨੇ ਕਿਹਾ ਬਹੁਜਨ ਸਮਾਜ ਪਾਰਟੀ ਸਾਹਿਬ ਕਾਂਸ਼ੀ ਰਾਮ ਵਲੋਂ ਸ਼ੁਰੂ ਕੀਤੇ ਆਰਥਿਕ,ਸਮਾਜਿਕ ਅਤੇ ਰਾਜਨੀਤਕ ਪ੍ਰੀਵਰਤਨ ਦੇ ਅੰਦੋਲਨ ਨੂੰ ਸੰਗਠਨ ਦੀ ਮਜਬੂਤੀ ਨਾਲ ਸਿਖਰਾਂ ਤੇ ਲੈ ਕੇ ਜਾਵੇਗੀ, ਬਸਪਾ ਕਿਸੇ ਵਿਸ਼ੇਸ਼ ਵਿਅਕਤੀ ਦੀ ਪਾਰਟੀ ਨਹੀਂ ਹੈ ਬਲਕਿ ਰਹਿਬਰਾਂ ਦਾ ਸ਼ੁਰੂ ਕੀਤਾ ਸ਼ੰਘਰਸ਼ ਹੀ ਮੁੱਖ ਨਿਸ਼ਾਨਾ ਹੈ,ਇਕ ਨਵੀਂ ਸੋਚ ਹੈ।ਵਿਅਕਤੀ ਵਿਸ਼ੇਸ਼ ਕਿਸੇ ਪਾਰਟੀ ਦਾ ਚਿਹਰਾ ਹੋ ਸਕਦੇ ਹਨ ਅਤੇ ਚਿਹਰੇ ਖਤਮ ਵੀ ਹੋ ਜਾਂਦੇ ਹਨ,ਇਸ ਲਈ ਪਾਰਟੀ ਦਾ ਚਿੰਨ ਹਾਥੀ ਹੀ ਇਸਦਾ ਅਸਲੀ ਚਿਹਰਾ ਹੈ।
ਕਰੀਮਪੁਰੀ ਨੇ ਕਿਹਾ ਕਿ ਬਸਪਾ ਸ੍ਰੀ ਕਾਂਸ਼ੀ ਰਾਮ ਅਤੇ ਮਇਆਵਤੀ ਦੀ ਸਾਰੇ ਵਰਗਾਂ ਦਾ ਵਿਕਾਸ ਦੀ ਸੋਚ ਨਾਲ ਅੱਗੇ ਵਧ ਰਹੀ ਹੈ।ਫਗਵਾੜਾ ਵਿਖੇ “ਪੰਜਾਬ ਸੰਭਾਲੋ” ਰੈਲੀ ਸਮੇਂ ਲੋਕਾਂ ਦਾ ਠਾਠਾਂ ਮਾਰਦਾ ਇੱਕਠ ਇਸ ਗੱਲ ਦੀ ਗਵਾਈ ਭਰ ਰਿਹਾ ਹੈ ਅਤੇ ਪੰਜਾਬ ਦੇ ਲੋਕ ਬਸਪਾ ਨੂੰ ਸੂਬੇ ਦੀ ਸਿਆਸਤ ਦੇ ਬਦਲ ਦੇ ਰੂਪ ਵਿੱਚ ਦੇਖ ਰਹੇ ਹਨ।ਕਰੀਮਪੁਰੀ ਨੇ ਕਿਹਾ ਕਿ ਸੂਬੇ ਦੀ ਸਰਕਾਰ ਨੇ ਲੋਕ ਮਾਰੂ ਨੀਤੀਆਂ ਨਾਲ ਜਨਤਾ ਅਤੇ ਖਜਾਨੇ ਦਾ ਬੁਰਾ ਹਾਲ ਕਰ ਦਿੱਤਾ ਹੈ ਲੋਕਾਂ ਨੂੰ ਰਾਸ਼ਨ ਲੈਣ ਲਈ ਕਤਾਰਾਂ ਵਿੱਚ ਖੜਾ ਕਰ ਦਿੱਤਾ ਹੈ।ਮੁਫਤ ਦੀਆਂ ਸਕੀਮਾਂ ਨਾਲ ਆਰਥਿਕ ਹਾਲਾਤ ਡਾਵਾਂਡੋਲ ਹੋ ਗਏ ਹਨ।
ਉਨਾਂ ਦਾਅਵਾ ਕੀਤਾ ਕਿ ਬਸਪਾ ਸੂਬੇ ਦੀ ਮਜਬੂਤ ਪਾਰਟੀ ਵਜੋਂ ਉਭੱਰੇਗੀ ਅਤੇ ਸੱਤਾ ਤੇ ਕਾਬਜ ਹੋ ਕੇ ਭਿਖਾਰੀਆਂ ਦੀ ਨਹੀਂ ਅਧਿਕਾਰੀਆਂ ਦੀ ਜਮਾਤ ਪੈਦਾ ਕਰੇਗੀ।ਉਨਾਂ ਕਿਹਾ ਕਿ ਸੂਬੇ ਦੀ ਕਿਸਾਨੀ,ਜਬਾਨੀ ਅਤੇ ਕਿਰਤੀ ਵਰਗ ਨਾਲ ਧੱਕਾ ਹੋ ਰਿਹਾ ਹੈ।ਸੂਬੇ ‘ਚ ਵਧੇ ਅਪਰਾਧ ਕਾਰਨ ਉਦਯੋਗ ਬਾਹਰੀ ਨਿਵੇਸ਼ ਤੋਂ ਖਾਲੀ ਪਏ ਹਨ ਇਸੇ ਕਾਰਨ ਕੋਈ ਨਵੇਂ ਰੁਜਗਾਰ ਪੈਦਾ ਨਹੀਂ ਹੋ ਰਹੇ। ਕਰੀਮਪੁਰੀ ਨੇ ਕਿਹਾ ਬਸਪਾ ਕਿਸੇ ਖਾਸ ਵਰਗ ਦੀ ਪਾਰਟੀ ਨਹੀਂ ਹੈ ਬਲਕਿ ਦੇਸ਼ ਅਤੇ ਸੂਬੇ ਦੇ ਸਾਰੇ ਲੋਕਾਂ ਦੀ ਆਪਣੀ ਪਾਰਟੀ ਹੈ।
ਬਜਟ ਸਬੰਧੀ ਇਕ ਸਵਾਲ ਦੇ ਜਬਾਬ ਵਿੱਚ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਬਜਟ ਮਹਿਲਾਵਾਂ,ਕਿਸਾਨਾਂ,ਮਜਦੂਰਾਂ,ਦਲਿਤ ਪੱਛੜਾ ਵਰਗ,ਮੁਲਾਜਮ ਤੇ ਉਦਯੋਗ ਵਿਰੋਧੀ ਹੈ,ਇਹ ਬਜਟ ਪੰਜਾਬ ਨੂੰ ਘੋਰ ਅੰਧਕਾਰ ਵਿੱਚ ਧੱਕ ਦੇਵੇਗਾ।
ਉਨਾਂ ਕਿਹਾ ਬੇਰੁਜਗਾਰੀ ਘੱਟ ਕਰਨ,ਦੱਬੇ ਕੁਚਲੇ ਸਮਾਜ ਨਾਲ ਜੁੜੇ ਮੁੱਦਿਆਂ,ਸਿਹਤ ਤੇ ਸਿੱਖਿਆ ਸੁਵਿਧਾਵਾਂ ਦੇਣ,ਸਰਕਾਰੀ ਹਸਪਤਾਲਾਂ ਵਿੱਚ ਮਸ਼ੀਨਰੀ ਤੇ ਸਟਾਫ ਦੇ ਘਾਟ ਦੀ ਸਮੱਸਿਆ,ਕਿਸਾਨੀ ਤੇ ਜਬਾਨੀ ਨੂੰ ਬਚਾਉਣ, ਮਜਦੂਰਾਂ ਦਾ ਮਿਹਨਤਾਨਾ ਵਧਾਉਣ,ਮਨਰੇਗਾ ਕਾਮਿਆਂ,ਆਸ਼ਾ ਤੇ ਆਂਗਣਵਾੜੀ ਵਰਕਰਾਂ,ਕੱਚੇ ਸਫਾਈ ਮੁਲਾਜਮਾਂ ਅਤੇ ਠੇਕਾ ਕਰਮਚਾਰੀਆਂ ਲਈ ਕੋਈ ਠੋਸ ਪ੍ਰੋਗਰਾਮ ਨਹੀਂ ਉਲੀਕਿਆ ਗਿਆ,ਉਲਟ ਆਪ ਨੇ ਪਿਛਲੇ ਤਿੰਨ ਸਾਲਾਂ ਵਿੱਚ 95 ਹਜਾਰ ਕਰੋੜ ਦਾ ਕਰਜਾ ਚੁੱਕ ਕੇ ਪੰਜਾਬ ਨੂੰ ਹੋਰ ਕਰਜਾਈ ਕਰ ਦਿੱਤਾ ਹੈ।
