
ਜੇਸੀ ਡੀਏਵੀ ਕਾਲਜ ਦਸੂਹਾ 'ਚ ਦਾਖਲਾ ਪ੍ਰਕਿਰਿਆ ਸ਼ੁਰੂ - ਪਹਿਲੀ ਕੌਂਸਲਿੰਗ 23 ਜੂਨ 2025 ਤੋਂ
ਹੁਸ਼ਿਆਰਪੁਰ- ਜੇਸੀ ਡੀਏਵੀ ਕਾਲਜ ਦਸੂਹਾ ਨੇ ਨਵੇਂ ਅਕਾਦਮਿਕ ਸੈਸ਼ਨ 2025-26 ਲਈ ਦਾਖਲਾ ਪ੍ਰਕਿਰਿਆ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਜਾਣਕਾਰੀ ਕਾਲਜ ਦੇ ਪ੍ਰਿੰਸੀਪਲ ਪ੍ਰੋ. ਰਾਕੇਸ਼ ਮਹਾਜਨ ਨੇ ਪ੍ਰਸਿੱਧ ਸਮਾਜਸੇਵੀ ਅਤੇ ਸੀਨੀਅਰ ਪੱਤਰਕਾਰ ਸੰਜੀਵ ਕੁਮਾਰ ਨਾਲ ਸਾਂਝੀ ਕਰਦਿਆਂ ਦਿੱਤੀ।
ਹੁਸ਼ਿਆਰਪੁਰ- ਜੇਸੀ ਡੀਏਵੀ ਕਾਲਜ ਦਸੂਹਾ ਨੇ ਨਵੇਂ ਅਕਾਦਮਿਕ ਸੈਸ਼ਨ 2025-26 ਲਈ ਦਾਖਲਾ ਪ੍ਰਕਿਰਿਆ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਜਾਣਕਾਰੀ ਕਾਲਜ ਦੇ ਪ੍ਰਿੰਸੀਪਲ ਪ੍ਰੋ. ਰਾਕੇਸ਼ ਮਹਾਜਨ ਨੇ ਪ੍ਰਸਿੱਧ ਸਮਾਜਸੇਵੀ ਅਤੇ ਸੀਨੀਅਰ ਪੱਤਰਕਾਰ ਸੰਜੀਵ ਕੁਮਾਰ ਨਾਲ ਸਾਂਝੀ ਕਰਦਿਆਂ ਦਿੱਤੀ।
ਉਨ੍ਹਾਂ ਦੱਸਿਆ ਕਿ ਕਾਲਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸੰਬੰਧਤ ਹੈ ਅਤੇ ਇੱਥੇ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸ ਚਲਾਏ ਜਾਂਦੇ ਹਨ। ਅੰਡਰ ਗ੍ਰੈਜੂਏਟ ਕੋਰਸਾਂ ਲਈ ਪਹਿਲੀ ਕੌਂਸਲਿੰਗ 23 ਜੂਨ ਤੋਂ 28 ਜੂਨ 2025 ਤੱਕ ਹੋਵੇਗੀ, ਜਦਕਿ ਬਾਕੀ ਰਹਿੰਦੀਆਂ ਸੀਟਾਂ ਲਈ ਦਾਖਲਾ 30 ਜੂਨ ਤੋਂ ਸ਼ੁਰੂ ਕੀਤਾ ਜਾਵੇਗਾ। ਪੋਸਟ ਗ੍ਰੈਜੂਏਟ ਕੋਰਸਾਂ ਲਈ ਕੌਂਸਲਿੰਗ 1 ਜੁਲਾਈ ਤੋਂ ਸ਼ੁਰੂ ਹੋਣੀ ਹੈ।
ਪ੍ਰਿੰਸੀਪਲ ਮਹਾਜਨ ਨੇ ਆਗੇ ਦੱਸਿਆ ਕਿ ਪੰਡਿਤ ਜਗਦੀਸ਼ ਚੰਦਰ ਸ਼ਰਮਾ ਵੱਲੋਂ 1971 ਵਿਚ ਲਗਾਇਆ ਗਿਆ ਵਿਦਿਆ ਦਾ ਬੂਟਾ ਅੱਜ ਅਕਾਦਮਿਕ, ਸੱਭਿਆਚਾਰਕ ਤੇ ਖੇਡ ਪ੍ਰਾਪਤੀਆਂ ਰਾਹੀਂ ਨਾ ਸਿਰਫ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਮੈਰਿਟ ਲਿਸਟ ਵਿਚ ਆਪਣੀ ਪਹਿਚਾਣ ਬਣਾ ਚੁੱਕਾ ਹੈ, ਸਗੋਂ ਰਾਸ਼ਟਰੀ ਪੱਧਰ 'ਤੇ ਵੀ ਆਪਣਾ ਵਿਲੱਖਣ ਸਥਾਨ ਬਣਾਉਂਦਾ ਹੈ।
ਕਾਲਜ ਵਿੱਚ ਅੰਡਰ ਗ੍ਰੈਜੂਏਟ ਕੋਰਸਾਂ ਵਿੱਚ B.Sc. (ਮੈਡੀਕਲ, ਨਾਲ ਮੈਡੀਕਲ, ਕੰਪਿਊਟਰ ਸਾਇੰਸ), B.Sc. (ਬਾਇਓਟਿਕ), B.A., B.Com., BCA ਅਤੇ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ M.A. (ਪੰਜਾਬੀ, ਅੰਗਰੇਜ਼ੀ), M.Sc. (ਮੈਥੇਮੈਟਿਕਸ, ਆਈ.ਟੀ., ਕੈਮਿਸਟਰੀ, ਜੁਆਲੌਜੀ, ਫ਼ਿਜ਼ਿਕਸ) ਅਤੇ PGDCA ਸ਼ਾਮਲ ਹਨ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋ. ਰਾਕੇਸ਼ ਮਹਾਜਨ ਕਾਲਜ ਵਲੋਂ ਸਮਾਜਸੇਵੀ ਤੇ ਸੀਨੀਅਰ ਪੱਤਰਕਾਰ ਸੰਜੀਵ ਕੁਮਾਰ ਨੂੰ ਸਨਮਾਨਿਤ ਕਰਦੇ ਹੋਏ ਨਾਲ ਹਨ ਡਾ. ਦੀਪਕ ਕੁਮਾਰ, ਡਾ. ਸੀਤਲ ਸਿੰਘ, ਡਾ. ਰਾਜੇਸ਼ ਕੁਮਾਰ, ਡਾ. ਅਮਿਤ ਸ਼ਰਮਾ, ਡਾ. ਭਾਨੁ ਗੁਪਤਾ ਅਤੇ ਡਾ. ਧਰਮਿੰਦਰ ਸ਼ਰਮਾ ਵੀ ਮੌਜੂਦ ਸਨ। ਕਾਲਜ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਸਮੇਂ ਸਿਰ ਦਾਖਲਾ ਲੈ ਕੇ ਆਪਣੀ ਸੀਟ ਸੁਨਿਸ਼ਚਿਤ ਕਰਨ।
