ਮੇਲਾ ਮਾਤਾ ਮਾਈਸਰਖਾਨਾ ਅੱਜ, ਤਿਆਰੀਆਂ ਮੁਕੰਮਲ, ਲੱਖਾਂ ਭਗਤ ਟੇਕਣਗੇ ਮੱਥਾ
ਮੌੜ ਮੰਡੀ, 2 ਅਪ੍ਰੈਲ- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੇਤ ਦੀ ਛਟ ਨੂੰ ਲੱਗਣ ਵਾਲਾ ਪਿੰਡ ਮਾਈਸਰਖਾਨਾ ਦੁਰਗਾ ਮਾਤਾ ਦੇ ਮੰਦਿਰ ਵਿਖੇ ਮੇਲਾ 3 ਅਪਰੈਲ ਤੋਂ ਲੱਗ ਰਿਹਾ ਹੈ ਇਹ ਮੰਦਿਰ ਬਠਿੰਡਾ ਮਾਨਸਾ ਰੋਡ ਤੇ ਮੌੜ ਮੰਡੀ ਤੋਂ ਮਹਿਜ਼ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਮੰਦਿਰ ਪੰਜਾਬ ਦੇ ਮਾਲਵੇ ਦਾ ਇੱਕ ਪ੍ਰਸਿੱਧ ਅਤੇ ਇਤਿਹਾਸਿਕ ਮੰਦਿਰ ਹੈ ਇਸ ਮੰਦਿਰ ਦਾ ਇਤਿਹਾਸ ਬਹੁਤ ਪੁਰਾਣਾ ਹੈ।

ਇਸ ਮੇਲੇ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ ਤੇ ਰਾਜਸਥਾਨ ਤੋਂ ਸ਼ਰਧਾਲੂ ਮਾਤਾ ਦੇ ਦਰਸ਼ਨਾਂ ਲਈ ਲੱਖਾਂ ਦੀ ਗਿਣਤੀ ਵਿੱਚ ਪਹੁੰਚਦੇ ਹਨ। 8 ਦਿਨ ਚੱਲਣ ਵਾਲੇ ਇਸ ਮੇਲੇ ਵਿੱਚ ਪਹਿਲੇ ਨਰਾਤੇ ਤੋਂ ਹੀ ਸ਼ਰਧਾਲੂਆਂ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ ਜਦਕਿ ਮੇਲਾ ਚੇਤ ਸੁਦੀ ਛਟ ਨੂੰ ਭਰਦਾ ਹੈ। ਪ੍ਰਾਚੀਨ ਸ੍ਰੀ ਦੁਰਗਾ ਮੰਦਿਰ ਵਿਖੇ ਅੱਸੂ ਅਤੇ ਚੇਤ ਦੇ ਨਰਾਤਿਆਂ ਦੀ ਛਟ ਨੂੰ ਸਾਲ ਵਿੱਚ ਦੋ ਵੱਡੇ ਮੇਲੇ ਲੱਗਦੇ ਹਨ। ਇੱਥੇ ਲੱਗਣ ਵਾਲਾ ਦੁਰਗਾ ਮਾਤਾ ਦਾ ਮੇਲਾ ਦੁਨੀਆਂ ਦਾ ਇੱਕ ਅਜਿਹਾ ਮੇਲਾ ਹੈ ਜੋ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੈ।
ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਮਾਤਾ ਦੇ ਭਗਤ ਮਾਤਾ ਦੇ ਦਰਸ਼ਨਾਂ ਲਈ ਪਹੁੰਚਦੇ ਹਨ।ਇਸ ਸੰਬੰਧੀ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਪੰਜਾਬ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਕੰਮਲ ਤਿਆਰੀਆਂ ਕੀਤੀਆਂ ਗਈਆਂ ਹਨ। ਮਾਰਕੀਟ ਕਮੇਟੀ ਮੌੜ ਵੱਲੋਂ ਮੰਦਰ ਦੇ ਚਾਰੇ ਪਾਸੇ ਸਾਫ ਸਫਾਈ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੀਣ ਵਾਲੇ ਪਾਣੀ ਦੇ ਉਚਿੱਤ ਪ੍ਰਬੰਧ ਕੀਤੇ ਗਏ ਹਨ।
ਜ਼ਿਲ੍ਹਾ ਕੈਪਟਨ ਕੇਵਲ ਕ੍ਰਿਸ਼ਨ ਹੈਪੀ ਦੀ ਕਮਾਂਡ ਹੇਠ ਲੱਗਪਗ ਇੱਕ ਹਜ਼ਾਰ ਦੇ ਕਰੀਬ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਪੰਜਾਬ ਦੇ ਵਲੰਟੀਅਰ ਡਿਊਟੀ ਦੇਣਗੇ ਤੇ ਚੱਪੇ ਚੱਪੇ ਤੇ ਇਹ ਵਲੰਟੀਅਰ ਤੈਨਾਤ ਰਹਿਣਗੇ। ਮੰਦਿਰ ਕਮੇਟੀ ਵੱਲੋਂ ਲੰਗਰ ਦੇ ਪੁਖਤਾ ਪ੍ਰਬੰਧ ਪ੍ਰਬੰਧ ਕੀਤੇ ਗਏ ਹਨ। ਮੰਦਿਰ ਨੂੰ ਰੰਗ ਬਰੰਗੀਆਂ ਲਾਈਟਾਂ ਤੇ ਫੁੱਲਾਂ ਨਾਲ ਸਜਾਇਆ ਗਿਆ ਹੈ ਜੋਂ ਕਿ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।