ਸੀਹਵਾਂ ਸਕੂਲ ਦਾ ਸਲਾਨਾ ਸਮਾਰੋਹ ਅਮਿੱਟ ਛਾਪਾਂ ਛੱਡ ਗਿਆ
ਗੜ੍ਹਸ਼ੰਕਰ- ਬਲਾਕ ਗੜ੍ਹਸ਼ੰਕਰ-2 ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਕੂਲ ਸੀਹਵਾਂ ਵਿੱਚ ਸਲਾਨਾ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਧਾਰਮਿਕ ਗੀਤ ਨਾਲ ਹੋਈ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਯੋਗਾ ਦੀ ਪੇਸ਼ਕਾਰੀ ਸ਼ਲਾਘਾਯੋਗ ਰਹੀ, ਜਿਸ ਨੂੰ ਹਾਜ਼ਰੀਨ ਨੇ ਬਹੁਤ ਪਸੰਦ ਕੀਤਾ। ਸਕੂਲ ਇੰਚਾਰਜ ਨਰਿੰਦਰ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਵਿਦਿਆਰਥੀਆਂ ਵਲੋਂ ਕਵਿਤਾਵਾਂ, ਕੋਰੀਓਗ੍ਰਾਫੀ, ਸਕਿੱਟਾਂ ਸ਼ੇਅਰੋ- ਸ਼ਾਇਰੀ, ਸ਼ਬਦ, ਭੰਗੜਾ, ਰਾਜਸਥਾਨੀ ਡਾਂਸ ਦੀ ਪੇਸ਼ਕਾਰੀ ਨੂੰ ਸਰੋਤਿਆਂ ਨੂੰ ਖੂਬ ਸਲਾਹਿਆ।

ਪ੍ਰਿੰਸੀਪਲ ਰਾਜ ਕੁਮਾਰ, ਸੈਂਟਰ ਹੈੱਡ ਟੀਚਰ ਅਨੁਰਾਧਾ ਜੋਸ਼ੀ ਅਤੇ ਮਾਸਟਰ ਧਰਮਪਾਲ ਨੇ ਬੋਲਦਿਆਂ ਸਕੂਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਹਾਲ ਹੀ ਵਿੱਚ ਜਵਾਹਰ ਨਵੋਦਿਆ ਪ੍ਰੀਖਿਆ ਉਪਰੰਤ ਚੁਣੇ ਗਏ ਵਿਦਿਆਰਥੀ ਧਰਮਪ੍ਰੀਤ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਪ੍ਰਦੀਪ ਰੰਗੀਲਾ, ਸਰਪੰਚ ਸ਼ੀਲਾ ਦੇਵੀ, ਜਰਨੈਲ ਸਿੰਘ ਜੈਲਾ ਸਾਬਕਾ ਸੈਨਿਕ, ਬਲਵਿੰਦਰ ਸਿੰਘ,ਕਮਲੇਸ਼, ਦੀਪਾ, ਅਮਰੀਕ ਸਿੰਘ ਸੀਹਵਾਂ, ਚੇਅਰਪਰਸਨ ਮਨਜੀਤ ਕੌਰ, ਆਰਤੀ ਚੰਦੇਲ, ਨਰੇਸ਼ ਰਾਣੀ, ਸੁਰਿੰਦਰ ਚੰਦ ਡੀ.ਪੀ, ਸ਼ਸ਼ੀ ਕਟਾਰੀਆ, ਸੁਧੀਰ ਕੁਮਾਰ, ਰਾਜ ਕੁਮਾਰ ਬੈਂਸ, ਸੁਖਬੀਰ ਸਿੰਘ ਪੰਡੀਰ, ਅਮਰੀਕ ਸਿੰਘ ਦਿਆਲ, ਰਜਨੀ ਆਂਗਨਵਾੜੀ, ਰਾਜ ਕਿਰਨ ਸੁਰਜੀਤ ਕੌਰ, ਬਲਵੀਰ ਕੌਰ, ਜੀਤੋ, ਨਿਰਮਲ ਕੌਰ, ਦੀਪਕ ਵਾਲੀਆ, ਸੁਰਿੰਦਰ ਮਹਿੰਦਵਾਣੀ, ਸੰਜੀਵ ਵਾਲੀਆ, ਚਰਨਜੀਤ ਸਿੰਘ, ਸੁਰੇਖਾ ਰਾਣੀ,ਗੁਰਮੀਤ ਕੌਰ, ਅਸ਼ਵਨੀ ਰਾਣਾ, ਸੁਦੇਸ਼ ਰਾਣੀ, ਸਤਵਿੰਦਰ ਕੌਰ ਰਣਬੀਰ ਸਿੰਘ ਸਮੇਤ ਸਮੂਹ ਮਾਪੇ ਹਾਜ਼ਰ ਸਨ।
ਸੈਂਟਰ ਹੈੱਡ ਟੀਚਰ ਅਨੁਰਾਧਾ ਜੋਸ਼ੀ ਨੇ ਅਕਾਦਮਿਕ ਅਤੇ ਸਪੋਰਟਸ ਨਾਲ ਸੰਬੰਧਤ ਇਨਾਮ ਤਕਸੀਮ ਕੀਤੇ। ਪਿੰਡ ਦੇ ਨੌਜਵਾਨਾਂ ਵੱਲੋਂ ਠੰਢੇ ਦੀ ਛਬੀਲ ਲਗਾਈਗਈ। ਗਿੱਧੇ ਦੀ ਆਈਟਮ ਨਾਲ ਸਮਾਪਤ ਹੁੰਦਿਆਂ ਸਮੁੱਚਾ ਪ੍ਰੋਗਰਾਮ ਯਾਦਗਰੀ ਹੋ ਨਿਬੜਿਆ। ਮੰਚ ਸੰਚਾਲਨ ਦੀ ਜਿੰਮੇਵਾਰੀ ਰਾਜ ਕਿਰਨ ਅਤੇ ਸੁਰਿੰਦਰ ਮਹਿੰਦਵਾਣੀ ਨੇ ਨਿਭਾਈ।