ਗਾਇਕਾ/ ਸ਼ਾਇਰਾ ਨੀਰੂ ਜੱਸਲ ਦਾ ਗੀਤ 'ਧੀਆਂ ਮਾਰ ਮੁਕਾ ਛੱਡੀਆਂ ' ਜਲਦ ਹੋਵੇਗਾ ਰਿਲੀਜ਼
ਨਵਾਂ ਸ਼ਹਿਰ, 25 ਮਾਰਚ- ਸਮਾਜ ਨੂੰ ਧੀਆਂ ਦੇ ਸਤਿਕਾਰ ਦਾ ਸੁਨੇਹਾ ਦੇਣ ਵਜੋਂ ਨਾਮਵਰ ਲੇਖਕ ਕਰਨੈਲ ਸਿੰਘ ਮਾਂਗਟ ਦਾ ਲਿਖਿਆ ਗੀਤ 'ਧੀਆਂ ਮਾਰ ਮੁਕਾ ਛੱਡੀਆਂ, ਪੁੱਤਰਾਂ ਦੀਆਂ ਭੁੱਖਾਂ ਨੇ' ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਨੂੰ ਪੰਜਾਬੀ ਗਾਇਕਾ ਅਤੇ ਸ਼ਾਇਰਾ ਨੀਰੂ ਜੱਸਲ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ ਜਦੋਂ ਕਿ ਅਤੇ ਇਸਨੂੰ ਮਿਊਜ਼ਿਕ ਡਾਇਰੈਕਟਰ ਹੀਰਾ ਸੌਮੀ ਨੇ ਇਸ ਨੂੰ ਸੰਗੀਤਬੱਧ ਕੀਤਾ ਹੈ।

ਦੱਸਣਯੋਗ ਹੈ ਕਿ ਲੇਖਕ ਕਰਨੈਲ ਸਿੰਘ ਮਾਂਗਟ ਦੀਆਂ ਹੁਣ ਤੱਕ ਕਈ ਪੁਸਤਕਾਂ ਵੀ ਆ ਚੁੱਕੀਆਂ ਨੇ ਜਿਹਨਾਂ ਵਿਚ ਗੀਤ ਗ਼ਜ਼ਲ ਸੰਗ੍ਰਹਿ 'ਵੇ ਜੋਗੀਆ ', 'ਮਹਿਕ ਪੁਰੇ ਦੀਆਂ ਵਾਵਾਂ', 'ਹੱਥੀਂ ਮਹਿੰਦੀ ਬਾਹੀਂ ਚੂੜਾ' ਅਤੇ 'ਬੇ ਪ੍ਰਵਾਹੀਆਂ' ਆਦਿ ਦੇ ਨਾਲ ਨਾਲ ਚਾਰ ਕਾਵਿ ਸੰਗ੍ਰਹਿ ਅਤੇ ਕਈ ਸਾਂਝੀਆਂ ਪੁਸਤਕਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ।