ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ "ਪੰਜਾਬੀ ਭਾਸ਼ਾ ਨੂੰ ਦਰਪੇਸ਼ ਚਣੌਤੀਆਂ ਅਤੇ ਸੰਭਾਵਨਾਵਾਂ" ਵਿਸ਼ੇ ਤੇ ਚਿੰਤਨ ਕਰਵਾਇਆ

ਨਵਾਂਸ਼ਹਿਰ/ਬੰਗਾ- ਮਿਤੀ 12 ਮਾਰਚ, 2025 ਨੂੰ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ (ਰਜਿ.)ਕੈਨੇਡਾ ਦੀ ਪੰਜਾਬ ਇਕਾਈ ਦੇ ਸਹਿਯੋਗ ਸਦਕਾ "ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਅਤੇ ਸੰਭਾਵਨਾਵਾਂ" ਵਿਸ਼ੇ 'ਤੇ ਚਿੰਤਨ ਕਰਵਾਇਆ ਗਿਆ। ਜਿਸ ਵਿਚ ਪੰਜਾਬੀ ਅਦਬ ਦੇ ਉੱਘੇ ਨਾਵਲਕਾਰ ਮਿੱਤਰਸੈਨਮੀਤ ਮੁੱਖ ਵਕਤੇ ਵਜੋਂ ਹਾਜ਼ਰ ਹੋਏ ਜਦ ਕਿ ਸ. ਕਿਰਪਾਲ ਸਿੰਘ ਗਰਚਾ, ਕੈਨੇਡਾ, ਸ. ਨਿਰਮਲ ਸਿੰਘ ਕੈਨੇਡਾ, ਸ. ਜਸਵਿੰਦਰ ਸਿੰਘ ਕੈਲੇਫੋਰਨੀਆ, ਸ. ਸਤਨਾਮ ਸਿੰਘ ਵੈਨਕੂਵਰ ਵੀ ਵਿਸ਼ੇਸ਼ ਤੌਰ' ਤੇ ਪਹੁੰਚੇ।

ਕਾਲਜ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ  ਸਭ ਦਾ ਸੁਆਗਤ ਕੀਤਾ। ਇਸ ਮੌਕੇ ਸ. ਕਿਰਪਾਲ ਸਿੰਘ ਗਰਚਾ ਨੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਮੁੱਖ ਟੀਚਿਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਮੁੱਖ ਵਕਤਾ ਨਾਵਲਕਾਰ ਮਿੱਤਰਸੈਨ ਮੀਤ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਜਿਥੇ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ ।
ਉਹਨਾਂ ਇਹ ਵੀ ਦੱਸਿਆ ਕਿ ਪੰਜਾਬੀ ਭਾਸ਼ਾ ਦੇ ਸਮਾਗਮ ਦੀ ਲੜੀ ਤਹਿਤ ਇਹ ਦਸਵਾਂ ਸਮਾਗਮ ਹੈ ਜੋ ਬੰਗਾ ਇਲਾਕੇ ਵਿਚ ਕੀਤਾ ਗਿਆ ਹੈ।ਸ. ਜਸਵਿੰਦਰ ਸਿੰਘ ਗਰਚਾ ਅਤੇ ਪ੍ਰੋ. ਇੰਦਰਪਾਲ ਸਿੰਘ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਵਿਭਾਗ ਦੇ ਮੁਖੀ ਡਾ. ਨਿਰਮਲਜੀਤ ਕੌਰ ਵੱਲੋਂ ਸਮੁੱਚੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ। 
ਇਸ ਮੌਕੇ ਪੰਜਾਬੀ ਮਾਂ ਬੋਲੀ ਲਈ ਵੱਖ ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਕਾਲਜ ਦੇ ਹੋਣਹਾਰ ਵਿਦਿਆਰਥੀਆਂ (ਗੁਰਪ੍ਰੀਤ ਸਿੰਘ, ਸੁਖਮਨਵੀਰ ਸਿੰਘ, ਇੰਦਰਪ੍ਰੀਤ ਕੌਰ, ਪ੍ਰਭਸਿਮਰਨ ਸਿੰਘ, ਸੰਜਨਾ, ਹਰਮਨ, ਸਿਮਰਨ, ਪ੍ਰਵੀਨ ਰੱਲ, ਮਨਜਿੰਦਰ ਕੌਰ ਅਤੇ ਯੁਵਰਾਜ ਸਿੰਘ) ਨੂੰ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਨਿਰਮਲ ਕੌਰ ਗਰਚਾ, ਹਰਬੰਸ ਸਿੰਘ ਅਖਾੜਾ, ਸੁਖਵਿੰਦਰਪਾਲ ਸਿੰਘ, ਮੇਜਰ ਸਿੰਘ ਛੀਨਾ, ਸ਼ਿੰਦਰਪਾਲ ਸਿੰਘ ਵੀ ਵਿਸ਼ੇਸ਼ ਤੌਰ' ਤੇ ਹਾਜ਼ਰ ਹੋਏ।ਮਹਿਮਾਨਾਂ ਨੂੰ ਫੁੱਲਾਂ ਦੇ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ।ਕਾਲਜ ਦੇ ਸੀਨੀਅਰ ਪ੍ਰੋਫੈ਼ਸਰ ਡਾ. ਇੰਦੂਰੱਤੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।