ਮਾਡਰਨ ਗਰੁੱਪ ਆਫ਼ ਕਾਲਜਿਜ ਪੰਡੋਰੀ ਭਗਤ (ਮੁਕੇਰੀਆਂ) ਬਿਊਟੀ ਥੈਰੇਪਿਸਟ ਵਿਭਾਗ ਵੱਲੋਂ ਬ੍ਰਾਈਡਲ ਮੇਕਅੱਪ ਦਾ ਗੈਸਟ ਲੈਕਚਰ ਕਰਵਾਇਆ ਗਿਆ।

ਮੁਕੇਰੀਆਂ- ਮਾਡਰਨ ਗਰੁੱਪ ਆਫ਼ ਕਾਲਜਿਜ ਪੰਡੋਰੀ ਭਗਤ (ਮੁਕੇਰੀਆਂ) ਬਿਊਟੀ ਥੈਰੇਪਿਸਟ ਵਿਭਾਗ ਵੱਲੋਂ ਮੰਗਲਵਾਰ 11-ਮਾਰਚ-2025 ਨੂੰ ਬ੍ਰਾਈਡਲ ਮੇਕਅੱਪ ਦਾ ਗੈਸਟ ਲੈਕਚਰ ਕਰਵਾਇਆ ਗਿਆ। ਮੇਕਅੱਪ ਆਰਟਿਸਟ ਸ਼ਾਲੂ ਠਾਕੁਰ ਸ਼ਾਇਨ ਬਿਊਟੀ ਸੈਲੂਨ ਨੰਗਲਭੂਰ ਤੋਂ ਆਏ ਸੀ ।ਗੈਸਟ ਲੈਕਚਰ ਵਿਚ ਕਾਲਜ ਦੇ ਸਾਰੇ ਅਧਿਆਪਕ ਅਤੇ ਵਿਦਿਆਰਥਣਾਂ ਨੂੰ ਸ਼ਾਮਲ ਕੀਤਾ ਗਿਆ। ਗੈਸਟ ਲੈਕਚਰ ਵਿਚ ਵਿਦਿਆਰਥਣਾਂ ਨੂੰ ਬ੍ਰਾਈਡਲ ਮੇਕਅੱਪ ਕਰਨ ਦੀ ਜਾਣਕਾਰੀ ਦਿੱਤੀ ਗਈ।

 ਇਸ ਲੈਕਚਰ ਵਿਚ ਮੇਕਅੱਪ ਆਰਟਿਸਟ ਨੇ ਰਿਕਾਰਡ ਕੰਪਨੀ ਦੇ ਪੌ੍ਡਕਟ ਨਾਲ ਮੇਕਅੱਪ ਸਿਖਾਇਆ।ਇਸ ਦੇ ਨਾਲ -ਨਾਲ ਸਕਿੰਨ ਕੇਅਰ ਅਤੇ ਸਕਿੰਨ ਪ੍ਰੋਡਕਟ ‌ਦੀ ਵੀ ਜਾਣਕਾਰੀ ਦਿੱਤੀ ਗਈ। ਗੈਸਟ ਲੈਕਚਰ ਵਿਚ ਮੇਕਅੱਪ ਆਰਟਿਸਟ ਨੇ ਸਾਰੇ ਅਧਿਆਪਕਾਂ ਅਤੇ ਵਿਦਿਆਰਥਣਾਂ ਨੂੰ ਸੈਲਫ਼ ਗਰੂਮਿੰਗ ਦੀ ਸਿਖਲਾਈ ਦਿੱਤੀ। ਗੈਸਟ ਲੈਕਚਰ ਵਿਚ ਵਿਦਿਆਰਥਣਾਂ ਨੂੰ ਬ੍ਰਾਈਡਲ ਮੇਕਅੱਪ ਦਾ ਸਰਟੀਫਿਕੇਟ ਦਿੱਤਾ ਗਿਆ। ਇਹ ਲੈਕਚਰ ਕਰਵਾਉਣ ਨਾਲ ਅਧਿਆਪਕਾਂ ਅਤੇ ਵਿਦਿਆਰਥਣਾਂ ਨੂੰ ਮੇਕਅੱਪ ਕਰਨ ਦੀ ਜਾਣਕਾਰੀ ਮਿਲੀ। 
ਅਧਿਆਪਕਾਂ ਦਾ ਕਹਿਣਾ ਹੈ ਕਿ ਇਹ ਲੈਕਚਰ ਕਰਵਾਉਣ ਕਰਕੇ ਵਿਦਿਆਰਥਣਾਂ ਵਿਚ ਬਹੁਤ ਹੀ ਤਬਦੀਲੀ ਆਈ ਹੈ। ਮਾਡਰਨ ਗਰੁੱਪ ਆਫ਼ ਕਾਲਜਿਜ ਦੇ ਮੈਨੇਜਿੰਗ ਡਾਇਰੈਕਟਰ ਡਾ:ਅਰਸ਼ਦੀਪ ਸਿੰਘ ਜੀ ਨੇ ਕਿਹਾ ਕਿ ਕਾਲਜ ਅਜਿਹੇ ਸਮੂਹ ਚਰਚਾ ਕਰਵਾਉਂਦਾ ਰਹੇਗਾ ਤਾਂ ਜੋ ਵਿਦਿਆਰਥਣਾਂ ਨੂੰ ਗਿਆਨ ਪ੍ਰਾਪਤ ਹੋ ਸਕੇ।ਇਸ ਮੌਕੇ ਪਿ੍ੰਸੀਪਲ ਡਾ: ਜਤਿੰਦਰ ਕੁਮਾਰ , ਕੈਂਪਸ ਡਾਇਰੈਕਟਰ ਡਾ: ਵਿਜੇਤਾ ਸ਼ਰਮਾ , ਹੈਡ ਆਫ ਡੀਪਾਰਟਮੈਂਟ  ME ਡਾ ਰਣਜੀਤ ਸਿੰਘ, ਐਸੋਸੀਏਟ ਡੀਨ ਪ੍ਰੋਫ਼ ਸੁਖਜਿੰਦਰ ਸਿੰਘ,  ਅਦਮਿੱਸੀਨ ਇੰਚਾਰਜ ਪ੍ਰੋਫ ਪਰਵਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਇਹ ਪ੍ਰੋਗਰਾਮ ਵਿਦਿਆਰਥੀਆਂ ਲਈ ਬਹੁਤ ਸਹਾਈ ਹਨ |ਇਸ ਮੌਕੇ ਤੇ ਪ੍ਰੋਫੈਸਰ ਸਰਿਸ਼ਟਾ,ਅਸਿਸਟੈਂਟ ਪ੍ਰੋਫੈਸਰ ਸ਼ਿਲਪਾ,ਸਪਰਸ਼ ਮਨਹਾਸ , ਸ਼ਿਵਾਨੀ ਅਤੇ ਸੁਖਵੀਰ ਕੌਰ ਤੇ ਹੋਰ ਸਟਾਫ ਮੈਂਬਰ ਮੌਜੂਦ ਸਨ।