ਪੁੱਤਰ ਦੀ ਯਾਦ ਵਿੱਚ ਹਾਈ ਸਕੂਲ ਡਘਾਮ ਦੇ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ
ਗੜਸ਼ੰਕਰ, 24 ਮਾਰਚ- ਸਰਕਾਰੀ ਹਾਈ ਸਕੂਲ ਡਘਾਮ ਵਿਖੇ ਆਪਣੇ ਸਵਰਗੀ ਪੁੱਤਰ ਰਾਜੀਵ ਕੁਮਾਰ ਰਾਏ ਦੀ ਯਾਦ ਵਿੱਚ ਮਾਤਾ ਗੁਰਮੇਜ ਕੌਰ ਪਤਨੀ ਸਵਰਗੀ ਸਗਲੀ ਰਾਮ ਅਤੇ ਪਰਿਵਾਰਿਕ ਮੈਂਬਰਾਂ ਦੁਆਰਾ ਸਕੂਲ ਵਿੱਚ ਪੜ੍ਹਦੇ ਸਾਰੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ। ਸਕੂਲ ਪਹੁੰਚਣ ਤੇ ਸਕੂਲ ਇੰਚਾਰਜ ਹਰਦੀਪ ਕੁਮਾਰ ਨੇ ਦਾਨੀ ਪਰਿਵਾਰ ਦਾ ਸਵਾਗਤ ਕਰਦਿਆਂ ਉਹਨਾਂ ਦੁਆਰਾ ਕੀਤੇ ਜਾ ਰਹੇ ਸਮਾਜਸੇਵੀ ਕੰਮਾਂ ਦੀ ਪ੍ਰਸ਼ੰਸਾ ਕੀਤੀ।

ਇਸ ਮੌਕੇ ਸੁਖਵਿੰਦਰ ਡਘਾਮ ਅਤੇ ਸਵਰਗੀ ਰਾਜੀਵ ਕੁਮਾਰ ਰਾਏ ਦੀ ਭੈਣ ਇੰਦੂ ਬਾਲਾ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਮਿਹਨਤ ਕਰਕੇ ਆਪਣਾ, ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਉਹ ਬੱਚਿਆਂ ਦੀ ਹਰ ਪ੍ਰਕਾਰ ਦੀ ਸਹਾਇਤਾ ਲਈ ਯਤਨਸ਼ੀਲ ਰਹਿਣਗੇ। ਉਹਨਾਂ ਨੇ ਕਿਹਾ ਕਿ ਦਸਵੀਂ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਦੇ ਕੇ ਵੀ ਸਨਮਾਨਿਤ ਕੀਤਾ ਜਾਵੇਗਾ।
ਦਾਨੀ ਪਰਿਵਾਰ ਦੁਆਰਾ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਇੱਕ-ਇੱਕ ਕਿੱਟ ਬੈਗ, ਪੰਜ-ਪੰਜ ਕਾਪੀਆਂ, ਸਟੇਸ਼ਨਰੀ ਅਤੇ ਫਲ ਵੰਡੇ। ਅੰਤ ਵਿੱਚ ਪਰਿਵਾਰ ਦਾ ਧੰਨਵਾਦ ਕਰਦੇ ਪਿੰਡ ਦੇ ਸਰਪੰਚ ਬਲਵੀਰ ਸਿੰਘ ਜੱਸੀ ਨੇ ਪਰਿਵਾਰ ਦੁਆਰਾ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਸਰਪੰਚ ਅਤੇ ਸਕੂਲ ਦੁਆਰਾ ਦਾਨੀ ਪਰਿਵਾਰ ਨੂੰ ਇਕ ਪੌਦਾ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਦਾਨੀ ਪਰਿਵਾਰ ਵਿੱਚ ਮਾਤਾ ਗੁਰਮੇਜ ਕੌਰ, ਇੰਦੂ ਬਾਲਾ, ਜੀਤ ਰਾਮ, ਕਾਂਤਾ ਦੇਵੀ, ਰਾਕੇਸ਼ ਰਾਏ, ਜਤਨ ਰਾਏ, ਸੁਖਵਿੰਦਰ ਡਘਾਮ, ਸਰਪੰਚ ਬਲਵੀਰ ਸਿੰਘ ਜੱਸੀ, ਮਨਜੀਤ ਕੁਮਾਰ, ਪਰਮਿੰਦਰ ਸਿੰਘ ਆਦਿ ਨਾਲ ਸਕੂਲ ਇੰਚਾਰਜ ਹਰਦੀਪ ਕੁਮਾਰ, ਜੋਤੀਕਾ ਲੱਧੜ, ਵਰਿੰਦਰ ਕੌਰ, ਅੰਸ਼ੂ ਰਾਣਾ, ਜੋਤੀ ਸ਼ਰਮਾ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।