
ਆਈ ਲੀਗ ਦੇ ਮੁਕਾਬਲੇ ਵਿੱਚ ਦਿੱਲੀ ਕਲੱਬ ਨੇ ਸ਼ਾਨਦਾਰ ਖੇਡ ਦਿਖਾਈ ਪਰ ਜਿੱਤ ਰੀਅਲ ਕਸ਼ਮੀਰ ਦੀ ਝੋਲੀ ਪਈ
ਮਾਹਿਲਪੁਰ- ਮਿਨਰਵਾ ਕਲੱਬ ਦੇ ਸੀਈਓ ਰਣਜੀਤ ਬਜਾਜ ਵੱਲੋਂ ਮਾਹਿਲਪੁਰ ਦੇ ਕੋਚ ਅਲੀ ਹਸਨ ਸਟੇਡੀਅਮ ਨੂੰ ਆਪਣੀ ਹੋਮ ਗਰਾਊਂਡ ਬਣਾ ਕੇ ਸੀਜ਼ਨ 2024-25 ਦੇ ਇੱਥੇ ਕਰਵਾਏ ਗਏ ਆਈ ਲੀਗ ਦੇ 11 ਮੁਕਾਬਲਿਆਂ ਵਿੱਚ ਅੱਜ ਦੇ ਮੁਕਾਬਲੇ ਵਿੱਚ ਦਿੱਲੀ ਫੁੱਟਬਾਲ ਕਲੱਬ ਨੇ ਅੱਜ ਤੱਕ ਦਾ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ। ਦਿੱਲੀ ਕਲੱਬ ਨੂੰ ਸ਼ਾਨਦਾਰ ਖੇਡ ਅਤੇ ਗੋਲ ਕਰਨ ਦੇ ਮਿਲੇ ਮੌਕਿਆਂ ਦੇ ਬਾਵਜੂਦ ਰੀਅਲ ਕਸ਼ਮੀਰ ਫੁੱਟਬਾਲ ਕਲੱਬ ਦੋ ਇੱਕ ਦੇ ਫਰਕ ਨਾਲ ਇਹ ਮੁਕਾਬਲਾ ਜਿੱਤਣ ਵਿੱਚ ਸਫ਼ਲ ਰਿਹਾ।
ਮਾਹਿਲਪੁਰ- ਮਿਨਰਵਾ ਕਲੱਬ ਦੇ ਸੀਈਓ ਰਣਜੀਤ ਬਜਾਜ ਵੱਲੋਂ ਮਾਹਿਲਪੁਰ ਦੇ ਕੋਚ ਅਲੀ ਹਸਨ ਸਟੇਡੀਅਮ ਨੂੰ ਆਪਣੀ ਹੋਮ ਗਰਾਊਂਡ ਬਣਾ ਕੇ ਸੀਜ਼ਨ 2024-25 ਦੇ ਇੱਥੇ ਕਰਵਾਏ ਗਏ ਆਈ ਲੀਗ ਦੇ 11 ਮੁਕਾਬਲਿਆਂ ਵਿੱਚ ਅੱਜ ਦੇ ਮੁਕਾਬਲੇ ਵਿੱਚ ਦਿੱਲੀ ਫੁੱਟਬਾਲ ਕਲੱਬ ਨੇ ਅੱਜ ਤੱਕ ਦਾ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ। ਦਿੱਲੀ ਕਲੱਬ ਨੂੰ ਸ਼ਾਨਦਾਰ ਖੇਡ ਅਤੇ ਗੋਲ ਕਰਨ ਦੇ ਮਿਲੇ ਮੌਕਿਆਂ ਦੇ ਬਾਵਜੂਦ ਰੀਅਲ ਕਸ਼ਮੀਰ ਫੁੱਟਬਾਲ ਕਲੱਬ ਦੋ ਇੱਕ ਦੇ ਫਰਕ ਨਾਲ ਇਹ ਮੁਕਾਬਲਾ ਜਿੱਤਣ ਵਿੱਚ ਸਫ਼ਲ ਰਿਹਾ।
ਇੱਥੇ ਖੇਡੇ ਗਏ ਦਿਲਚਸਪ ਮੁਕਾਬਲੇ ਵਿੱਚ ਦਿੱਲੀ ਐਫ ਸੀ ਦੇ ਖਿਡਾਰੀਆਂ ਨੇ ਆਪਣੀ ਤਕਨੀਕੀ ਅਤੇ ਸ਼ਾਨਦਾਰ ਖੇਡ ਸਦਕਾ ਆਪਣੇ ਦਮ ਖਮ ਦਾ ਮੁਜ਼ਾਹਰਾ ਕੀਤਾ। ਪ੍ਰੰਤੂ ਮੁਕਾਬਲੇ ਦੇ ਸ਼ੁਰੂ ਹੁੰਦਿਆਂ ਹੀ ਰੀਅਲ ਕਸ਼ਮੀਰ ਦੇ ਖਿਡਾਰੀ ਐਮ ਇਨਾਮ ਨੇ ਪਹਿਲਾ ਗੋਲ ਕਰ ਦਿੱਤਾ। ਪਹਿਲੇ ਅੱਧੇ ਦੇ 26 ਵੇਂ ਮਿੰਟ ਵਿੱਚ ਰੀਅਲ ਕਸ਼ਮੀਰ ਦੇ ਜੀ ਕਰੀਜੋ ਦੂਸਰਾ ਗੋਲ ਕਰਨ ਵਿੱਚ ਸਫ਼ਲ ਹੋ ਗਿਆ। ਦਿੱਲੀ ਐਫ ਸੀ ਨੂੰ 12 ਕਾਰਨਰ ਮਿਲੇ ਪਰ ਉਹਨਾਂ ਵਿੱਚੋਂ ਇੱਕ ਵੀ ਬਾਲ ਨੂੰ ਗੋਲ ਵਿੱਚ ਤਬਦੀਲ ਨਹੀਂ ਕਰ ਸਕੇ। ਮੁਕਾਬਲੇ ਦੇ 53 ਵੇਂ ਮਿੰਟ ਵਿੱਚ ਮਿਲੀ ਪੈਨਾਲਟੀ ਨੂੰ ਦਿੱਲੀ ਫੁਟਬਾਲ ਕਲੱਬ ਦੇ ਐਚ ਜੈਨ ਨੇ ਗੋਲ ਵਿੱਚ ਤਬਦੀਲ ਕਰ ਦਿੱਤਾ।
ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਆਈ ਏ ਐਸ ਨੇ ਇਲਾਕੇ ਦੇ ਖੇਡ ਵਿਕਾਸ ਵਿੱਚ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਹਨਾਂ ਪ੍ਰਬੰਧਕਾਂ ਅਤੇ ਮਾਹਿਲਪੁਰ ਦੇ ਫੁੱਟਬਾਲ ਪ੍ਰੇਮੀਆਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਫੁੱਟਬਾਲ ਪ੍ਰੇਮ ਨੇ ਮਾਹਿਲਪੁਰ ਨੂੰ ਦਰਸ਼ਕਾਂ ਪੱਖੋਂ ਭਾਰਤ ਵਿੱਚੋਂ ਪਹਿਲੇ ਨੰਬਰ ਤੇ ਲੈ ਆਂਦਾ ਹੈ। ਪ੍ਰਧਾਨਗੀ ਮੰਡਲ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ,ਐਸ ਪੀ ਸ਼ਵਿੰਦਰਜੀਤ ਸਿੰਘ ਬੈਂਸ, ਪ੍ਰਿੰ. ਪਰਵਿੰਦਰ ਸਿੰਘ, ਡਾ. ਪਰਮਪ੍ਰੀਤ ਕੈਂਡੋਵਾਲ, ਮਾਸਟਰ ਬਨਿੰਦਰ ਸਿੰਘ, ਰੋਸ਼ਨਜੀਤ ਸਿੰਘ ਪਨਾਮ, ਤਰਲੋਚਨ ਸਿੰਘ ਸੰਧੂ, ਕੁੰਦਨ ਸਿੰਘ ਸੱਜਣ, ਅਮਨ ਖਟਕੜ ਸੀਈਓ ਪ੍ਰਾਈਮ ਏਸ਼ੀਆ ਟੀਵੀ, ਜੋਇਆ ਸਦੀਕੀ ਡੀ ਡੀ ਐਫ, ਪ੍ਰੀਤ ਕੋਹਲੀ ਅਸਿਸਟੈਂਟ ਡਾਇਰੈਕਟਰ, ਗੁਰਪ੍ਰੀਤ ਸਿੰਘ ਬਾਜਵਾ ਜ਼ਿਲ੍ਹਾ ਖੇਡ ਅਫ਼ਸਰ, ਦਲਜੀਤ ਸਿੰਘ ਸਹੋਤਾ ਯੂਕੇ ਕਨਵੀਨਰ ਇੰਡੀਅਨ ਓਵਰਸੀਜ਼ ਕਾਂਗਰਸ,ਅੰਮ੍ਰਿਤ ਸ਼ਰਮਾ ਡਾਇਰੈਕਟਰ ਸਪਾਰਟਨ, ਅਦਿਤਿਆ ਮੈਦਾਨ ਪੀ ਏ ਕੈਬਨਟ ਮੰਤਰੀ ਅਤੇ ਮੈਡਮ ਹੀਨਾ ਬਜਾਜ ਸ਼ਾਮਿਲ ਹੋਏ।
ਮੰਚ ਸੰਚਲਨ ਕਰਦਿਆਂ ਖੇਡ ਲੇਖਕ ਬਲਜਿੰਦਰ ਮਾਨ ਨੇ ਇਲਾਕੇ ਵੱਲੋਂ ਰਣਜੀਤ ਬਜਾਜ ਅਤੇ ਮੈਡਮ ਹੀਨਾ ਬਜਾਜ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਕਿ ਉਹਨਾਂ ਨੇ ਮਾਹਿਲਪੁਰ ਵਿੱਚ ਆਈ ਲੀਗ ਦਾ ਪ੍ਰਬੰਧ ਕਰਕੇ ਮਾਹਿਲਪੁਰ ਦੇ ਫੁੱਟਬਾਲ ਦੇ ਪੱਧਰ ਨੂੰ ਉਚੇਰਾ ਕਰਨ ਦਾ ਸ਼ਾਨਦਾਰ ਉਪਰਾਲਾ ਕੀਤਾ ਹੈ। ਮਾਹਿਲਪੁਰੀਆਂ ਦੇ ਫੁੱਟਬਾਲ ਪ੍ਰੇਮ ਨੇ ਪੂਰੇ ਭਾਰਤ ਵਿੱਚੋਂ ਸਭ ਤੋਂ ਵੱਧ ਦਰਸ਼ਕਾਂ ਨਾਲ ਰਿਕਾਰਡ ਕਾਇਮ ਕਰ ਦਿੱਤਾ ਹੈ।
ਇਸ ਮੌਕੇ ਆਈ ਲੀਗ ਦੇ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਵੱਲੋਂ ਉੱਘੇ ਫੁੱਟਬਾਲਰ ਹਰਮਨਜੋਤ ਸਿੰਘ ਖਾਬੜਾ, ਵਿਜੇ ਕੁਮਾਰ ਨੰਗਲ ਖਿਡਾਰੀਆਂ, ਮੁਖਤਿਆਰ ਸਿੰਘ ਯੂਕੇ ਸਮੇਤ ਡਾਇਰੈਕਟਰ ਸਪੋਰਟਸ ਅਤੇ ਮਹਿਮਾਨਾਂ ਨੂੰ ਮਾਫਲਰ, ਟੀ ਸ਼ਰਟ, ਮੋਮੈਂਟੋ ਅਤੇ ਬਲਜਿੰਦਰ ਮਾਨ ਦੁਆਰਾ ਰਚਿਤ ਪੁਸਤਕ 'ਮਹਿਲਪੁਰ ਦਾ ਖੇਡ ਸੰਸਾਰ' ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਪੁੱਜੇ ਦੂਰ ਨੇੜੇ ਦੇ ਫੁੱਟਬਾਲ ਪ੍ਰੇਮੀਆਂ, ਖਿਡਾਰੀਆਂ ਅਤੇ ਪ੍ਰਮੋਟਰਾਂ ਵਿੱਚ ਹਰਨੰਦਨ ਸਿੰਘ ਖਾਬੜਾ, ਪ੍ਰਿੰਸੀਪਲ ਸੁਖਇੰਦਰ ਸਿੰਘ ਮਿਨਹਾਸ, ਕੋਚ ਜਗਦੀਸ਼ ਸਿੰਘ,ਚੈਂਚਲ ਸਿੰਘ ਬੈਂਸ,ਬੀ ਐਸ ਬਾਗਲਾ, ਪ੍ਰੋਫੈਸਰ ਸਰਵਣ ਸਿੰਘ, ਕੋਚ ਆਸਿਮ ਹਸਨ, ਡਾ. ਰਾਜ ਕੁਮਾਰ, ਤਰਸੇਮ ਭਾਅ ,ਸ਼ਿਰਾਜ ਹਸਨ,ਰਾਮ ਤੀਰਥ ਪਰਮਾਰ, ਸੰਦੀਪ ਸਿੰਘ ਸੋਨਾ ਪੋਸੀ, ਵਨੀਤ, ਜਮਸ਼ੇਰ ਸਿੰਘ ਤੰਬੜ ਸਮੇਤ ਵਿਦਿਆਰਥੀ ਬਹੁ ਗਿਣਤੀ ਵਿੱਚ ਹਾਜ਼ਰ ਹੋਏ। ਮੈਡਮ ਹਿਨਾ ਬਜਾਜ ਨੇ ਸਭ ਸਹਿਯੋਗੀਆਂ ਦਾ ਧੰਨਵਾਦ ਕੀਤਾ।
