ਲੰਗਰਾਂ ਵਾਸਤੇ ਸ੍ਰੀ ਗੁਰੂ ਅਮਰਦਾਸ ਸੇਵਾ ਸੁਸਾਇਟੀ ਨੂੰ ਬਾਬਾ ਨਾਗਰ ਸਿੰਘ ਵਲੋਂ ਨਵੀ ਗੱਡੀ ਭੇਟ
ਹੁਸ਼ਿਆਰਪੁਰ- ਗੁਰਦੁਆਰਾ ਸ਼ਹੀਦ ਬਾਬਾ ਅੱਘੜ ਸਿੰਘ ਜੀ ਟੂਟੋਮਜਾਰਾ ਵਿਖੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਨਾਗਰ ਸਿੰਘ ਹੋਰਾਂ ਦੀ ਅਗਵਾਈ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗੁਰਦੁਆਰਾ ਸ਼ਹੀਦਾਂ ਲੱਧੇਵਾਲ ਤੋਂ ਤਖਤ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਵਿਖੇ ਚੱਲ ਰਹੇ ਲੰਗਰਾਂ ਦੀ ਸੇਵਾ ਅਤੇ ਵੱਖ ਵੱਖ ਧਾਰਮਿਕ ਸਥਾਨਾ ਵਾਸਤੇ ਰਸਦਾਂ ਲਿਜਾਣ ਲਈ ਸ੍ਰੀ ਗੁਰੂ ਅਮਰਦਾਸ ਸੇਵਾ ਸੁਸਾਇਟੀ ਮਾਹਿਲਪੁਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਕਹਾਰਪੁਰ ਨੂੰ ਬਾਬਾ ਨਾਗਰ ਸਿੰਘ ਸਮੇਤ ਇਲਾਕੇ ਦੀਆਂ ਸੰਗਤਾਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਨਵੀ ਗੱਡੀ ਭੇਟ ਕੀਤੀ ਗਈ।

ਇਸ ਮੌਕੇ ਬਾਬਾ ਨਾਗਰ ਸਿੰਘ ਨੇ ਕਿਹਾ ਕਿ ਇਹ ਸੁਸਾਇਟੀ ਕਾਫੀ ਲੰਬੇ ਸਮੇਂ ਤੋਂ ਧਾਰਮਿਕ ਸਮਾਗਮਾਂ ਤੇ ਗੁਰਦੁਆਰਿਆਂ ਲਈ ਵੱਡੇ ਪੱਧਰ ’ਤੇ ਚੱਲਦੀਆ ਸੇਵਾਵਾਂ ਲਈ ਹਰ ਵੇਲੇ ਸੇਵਾ ਕਰਦੇ ਰਹਿੰਦੇ ਹਨ। ਇਸ ਸਲਾਘਾਯੋਗ ਕਦਮ ਨੂੰ ਮੁੱਖ ਰੱਖਦੇ ਹੋਏ ਇਹ ਗੱਡੀ ਭੇਂਟ ਕੀਤੀ ਗਈ ਇਸ ਮੌਕੇ ਸਤਵਿੰਦਰ ਸਿੰਘ ਲਾਲੀ ਚੱਗਰਾਂ, ਅਮਨਦੀਪ ਸਿੰਘ ਚਾਣਥੂ ਬ੍ਰਹਮਣਾਂ, ਅਮਨਪ੍ਰੀਤ ਸਿੰਘ ਬੱਢੋਆਣ, ਬਲਜੀਤ ਸਿੰਘ, ਬਹਾਦਰ ਸਿੰਘ ਖਾਨਪੁਰ, ਬਾਬਾ ਹਰੀ ਸਿੰਘ, ਬਾਬਾ ਅਮਨਵੀਰ ਸਿੰਘ , ਬਾਬਾ ਧਰਮ ਸਿੰਘ, ਬਾਬਾ ਨਿਸ਼ਾਨ ਸਿੰਘ, ਜਸਪਾਲ ਸਿੰਘ, ਸੁੱਖਾ ਸਿੰਘ, ਬਾਬਾ ਬਾਜ ਸਿੰਘ, ਪਰਮਜੀਤ ਸਿੰਘ ਸ਼ੋਕਾਂ, ਹਰਭਜਨ ਸਿੰਘ, ਬਾਬਾ ਤੁਫਾਨ ਸਿੰਘ, ਮੇਲਾ ਸਿੰਘ, ਸੂਰਜ ਸਿੰਘ, ਬਾਬਾ ਗੋਬਿੰਦ ਸਿੰਘ, ਸੁਆਮੀ ਸਿੰਘ, ਭਗਵਾਨ ਸਿੰਘ ਅਤੇ ਸੰਗਤਾਂ ਹਾਜ਼ਰ ਸਨ।