ਬਾਬਾ ਬੋਹੜ ਸ਼ਾਹ ਨਮਿਤ ਸਮਾਗਮ ਕਰਵਾਇਆ

ਇਥੋਂ ਦੇ ਨਜ਼ਦੀਕ ਪਿੰਡ ਕਾਹਮਾ ਵਿਖ਼ੇ ਦਰਬਾਰ ਸੱਯਦ ਕਾਦਰੀ ਸ਼ਾਹ ਜਿੰਦਾ ਪੀਰ ਦੇ ਪ੍ਰਬੰਧਕ ਕਮੇਟੀ ਦੇ ਅਮਰੀਕ ਸਿੰਘ ਤੇ ਕਮੇਟੀ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਗੱਦੀ ਨਸ਼ੀਨ ਮਸਤ ਬਾਬਾ ਬੋਹੜ ਸ਼ਾਹ ਜੀ ਜੋ ਕਿ 6 ਫਰਵਰੀ ਦਿਨ ਵੀਰਵਾਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ|

 ਉਹਨਾਂ ਦੇ ਚਾਲੀਏ ਦਾ ਖ਼ਤਮ ਦੂਆ 17 ਮਾਰਚ ਨੂੰ ਦਰਬਾਰ ਸੱਯਦ ਕਾਦਰੀ ਸ਼ਾਹ ਜਿੰਦਾ ਪੀਰ ਜੀ ਵਿਖ਼ੇ ਪਿੰਡ ਕਾਹਮਾ ਵਿਖ਼ੇ ਦੂਆ ਕੀਤੀ ਗਈ, ਇਸ ਮੌਕੇ ਤੇ ਵੱਖ ਵੱਖ ਡੇਰਿਆ ਤੋਂ ਸੰਤ ਫਕੀਰ ਨੇ ਸ਼ਿਰਕਤ ਕੀਤੀ ਤੇ ਦੂਆ ਕੀਤੀ, ਇਸ ਮੌਕੇ ਕਵਾਲ ਪਾਰਟੀਆਂ ਵਲੋਂ ਕਵਾਲੀਆਂ ਵੀ ਪੇਸ਼ ਕੀਤੀਆਂ ਗਈਆਂ, ਇਸ ਮੌਕੇ ਤੇ ਪ੍ਰੀਤੀ ਮਹੰਤ ਉਰਫ ਬੰਮ ਦੇਵ ਮੁੰਨੀ ਵਰੁਣ ਸੋਵਤੀ, ਬਾਬਾ ਮਹਿਤਾਬ ਅਹਿਮਦ ਕਾਦਰੀ, ਬੀਬੀ ਗੇਜੋ, ਬੀਬੀ ਬਿੰਦਰਾ, ਬਾਬਾ ਬਿਲਾ, ਸਾਈ ਜਸਵੀਰ ਸ਼ਾਹ ਸਾਬਰੀ ਖਾਨ ਖਾਨਾ, ਸਾਈ ਮਨਜੀਤ ਸ਼ਾਹ, ਬੀਬੀ ਤਾਰੋ, ਬਾਬਾ ਕੁਲਰਾਜ ਮੁਹੰਮਦ ਰਾਜੀ ਅਤੇ  ਸਮੂਹ ਨਗਰ ਪੰਚਾਇਤ ਦੀ ਸਹਿਮਤੀ ਨਾਲ ਅਮਰੀਕ ਸਿੰਘ ਨੂੰ ਸੇਵਾਦਾਰ ਨਿਯੁਕਤਾ ਗਿਆ|
 ਅਤੇ ਸਰੋਪੇ ਦੇ ਕੇ ਉਹਨਾਂ ਨੂੰ ਦਰਬਾਰ ਦੇ ਵਿੱਚ ਸੇਵਾਦਾਰ ਬਣਾਇਆ ਗਿਆ ਤਾ ਕੇ ਦਰਬਾਰ ਵਿਖ਼ੇ ਹਰ ਵੀਰਵਾਰ ਨੂੰ ਸੇਵਾ ਹੋ ਸਕੇ, ਇਸ ਮੌਕੇ ਤੇ ਅਮਰੀਕ ਸਿੰਘ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਜਿਹੜੀ ਮੈਨੂੰ ਸੇਵਾਦਾਰੀ ਦਿੱਤੀ ਗਈ ਹੈ ਮੈ ਸੱਚੇ ਮੰਨ ਨਾਲ ਨਿਭਾਵਾਂਗਾ