ਹੈਬੋਵਾਲ ਸਕੂਲ ਤੋਂ ਦਾਖਲਾ ਮੁਹਿੰਮ ਤਹਿਤ ਪ੍ਰਚਾਰ ਵੈਨ ਰਵਾਨਾ
ਗੜ੍ਹਸ਼ੰਕਰ: ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ, ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਹੁਸ਼ਿਆਰਪੁਰ ਲਲਿਤਾ ਅਰੋੜਾ ਦੀ ਰਹਿਨਮਾਈ, ਬਲਾਕ ਨੋਡਲ ਅਫਸਰ ਕ੍ਰਿਪਾਲ ਸਿੰਘ ਦੀ ਅਗਵਾਈ ਅਤੇ ਪ੍ਰਿੰਸੀਪਲ ਰਾਜ ਕੁਮਾਰ ਦੀ ਦੇਖ-ਰੇਖ ਹੇਠ ਦਾਖਲਾ ਮੁਹਿੰਮ ਨੂੰ ਉਤਸਾਹਿਤ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਤੋਂ ਪ੍ਰਚਾਰ ਵੈਨ ਰਵਾਨਾ ਕੀਤੀ ਗਈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਰਾਜ ਕੁਮਾਰ ਨੇ ਦੱਸਿਆ ਕਿ ਸਕੂਲ ਵਿੱਚ ਉੱਚ ਯੋਗਤਾ ਪ੍ਰਾਪਤ ਸਟਾਫ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਿਹਾ ਹੈ।ਇਸ ਤੋਂ ਇਲਾਵਾ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਲਈ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦਾ ਵਿਦਿਆਰਥੀ ਲਾਭ ਲੈ ਰਹੇ ਹਨ। ਇਸ ਸਕੂਲ ਤੋਂ ਹਰ ਸਾਲ ਖੇਡਾਂ ਦੇ ਖੇਤਰ ਵਿੱਚ ਵਿਦਿਆਰਥੀ ਸੂਬਾ ਪੱਧਰ ’ਤੇ ਪ੍ਰਾਪਤੀਆਂ ਕਰ ਰਹੇ ਹਨ।
ਦਾਖਲਾ ਪ੍ਰਚਾਰ ਵੈਨ ਦਾ ਰੂਟ ਹੈਬੋਵਾਲ, ਆਦਰਸ਼ ਨਗਰ, ਕੰਬਾਲ਼ਾ, ਟੱਬਾ, ਡਾ. ਅੰਬੇਡਕਰ ਨਗਰ, ਹਰਵਾਂ, ਨੈਣਵਾਂ, ਗੜ੍ਹੀ ਮਾਨਸੋਵਾਲ, ਬਸੀ ਬਸਤੀ, ਸ੍ਰੀ ਖੁਰਾਲਗੜ੍ਹ ਸਾਹਿਬ, ਕਾਲੇਵਾਲ ਬੀਤ, ਸੀਹਵਾਂ, ਸੇਖੋਵਾਲ ਆਦਿ ਪਿੰਡਾਂ ਲਈ ਨਿਰਧਾਰਿਤ ਕੀਤਾ ਗਿਆ।ਉਹਨਾਂ ਦੱਸਿਆ ਕਿ ਦਾਖਲਾ ਪ੍ਰਚਾਰ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਫੀਡਰ ਪਿੰਡਾਂ ਲਈ ਅਧਿਆਪਕਾਂ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਪ੍ਰੀਖਿਆ ਦੇ ਕੰਮ ਉਪਰੰਤ ਡੋਰ ਟੂ ਡੋਰ ਪਹੁੰਚ ਕਰਨਗੇ।ਪ੍ਰਚਾਰ ਵੈਨ ਨੂੰ ਰਵਾਨਾ ਕਰਨ ਮੌਕੇ ਲੈਕਚਰਾਰ ਅਮਰੀਕ ਸਿੰਘ ਦਿਆਲ, ਸੁਰਿੰਦਰ ਚੰਦ ਬੈਂਸ ਡੀ.ਪੀ.ਈ, ਸ਼ਸ਼ੀ ਕਟਾਰੀਆ, ਰਣ ਬਹਾਦਰ, ਸ਼ਮਾ ਕੁਮਾਰੀ, ਸੁਖਵਿੰਦਰ ਕੌਰ, ਹਰਪ੍ਰੀਤ ਕੌਰ, ਸੁਧੀਰ ਕੁਮਾਰ, ਵਰਿੰਦਰ ਸ਼ਰਮਾ ਕੈਂਪਸ ਮੈਨੇਜਰ, ਅਮਰਜੀਤ ਸਿੰਘ, ਵਿਜੈ ਰਾਣਾ, ਰਾਜ ਕੁਮਾਰ ਬੈਂਸ, ਕਮਲਜੀਤ ਸਿੰਘ, ਪ੍ਰੀਤੀ ਅਤੇ ਵਿਦਿਆਰਥੀ ਹਾਜ਼ਰ ਸਨ।