ਬਲਾਕ ਪੱਧਰੀ ਦਾਖਲਾ ਮੁਹਿੰਮ ਦੀ ਆਰੰਭਤਾ
ਰਾਜਪੁਰਾ, 20 ਮਾਰਚ- ਸਰਕਾਰੀ ਐਲੀਮੈਂਟਰੀ ਸਕੂਲ ਨੀਲਪੁਰ ਵਿਖੇ ਬਲਾਕ ਪੱਧਰੀ ਦਾਖਲਾ ਮੁਹਿੰਮ 2025-26 ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਮਾਪਿਆਂ ਨੂੰ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿੱਚ ਦਿੱਤੀ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਵਿੱਚ 10 ਬੱਚਿਆਂ ਦੇ ਨਵੇਂ ਦਾਖਲੇ ਵੀ ਕੀਤੇ ਗਏ।

ਇਸ ਮੌਕੇ ਬੀਐਮਟੀ ਇੰਦਰਪ੍ਰੀਤ ਸਿੰਘ, ਰਾਕੇਸ਼ ਸ਼ਰਮਾ, ਬੀਐਨਓ ਸ਼੍ਰੀਮਤੀ ਰਚਨਾ ਰਿਟਾਇਰਡ ਬੀ ਪੀ ਈ ਓ, ਹਰਭਜਨ ਸਿੰਘ ਸਮੂਹ ਸੀਐਚਟੀ ਸਾਹਿਬਾਨ ਅਤੇ ਬਲਾਕ ਦੇ ਵੱਖ ਵੱਖ ਸਕੂਲਾਂ ਤੋਂ ਆਏ ਅਧਿਆਪਕ, ਮਿਡ ਡੇ ਮੀਲ ਵਰਕਰਸ ਅਤੇ ਆਂਗਣਵਾੜੀ ਵਰਕਰ ਹਾਜ਼ਰ ਸੀ।