ਕਿਸਾਨ ਆਗੂਆਂ ਦੀ ਗ੍ਰਿਫਤਾਰੀ ਦੀ ਨਿਖੇਧੀ
ਐਸ ਏ ਐਸ ਨਗਰ, 20 ਮਾਰਚ- ਭਾਰਤੀ ਕਿਸਾਨ ਯੂਨੀਅਨ ਨੇ ਬੀਤੇ ਦਿਨ ਸ਼ੰਭੂ ਬਾਰਡਰ ਤੇ ਖਨੌਰੀ ਵਿਖੇ ਚੱਲ ਰਹੇ ਧਰਨੇ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਉਹਨਾਂ ਨਾਲ ਹਾਜਿਰ ਸਾਰੇ ਆਗੂਆਂ ਨੂੰ ਮੁਹਾਲੀ ਬਾਰਡਰ ਤੋਂ ਗ੍ਰਿਫਤਾਰ ਕਰਨ ਦੀ ਨਿਖੇਧੀ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਗ੍ਰਿਫਤਾਰ ਕੀਤੇ ਗਏ ਕਿਸਾਨ ਆਗੂਆਂ ਨੂੰ 24 ਘੰਟੇ ਦੇ ਵਿੱਚ ਨਾ ਛੱਡਿਆ ਗਿਆ ਤਾਂ ਇਸਦੇ ਖਿਲਾਫ ਸੰਘਰਸ਼ ਕੀਤਾ ਜਾਵੇਗਾ।

ਯੂਨੀਅਨ ਦੇ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹ ਕਲਾਂ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਸ਼ਾਂਤਮਈ ਚੱਲ ਰਹੇ ਧਰਨੇ ਤੇ ਕਿਸਾਨਾਂ ਨਾਲ ਸਰਕਾਰ ਵੱਲੋਂ ਧੱਕਾ ਕੀਤਾ ਗਿਆ। ਜਿਸ ਦੀ ਯੂਨੀਅਨ ਅਤੇ ਪਿੰਡਾਂ ਦੇ ਕਿਸਾਨ ਬਹੁਤ ਨਿਖੇਧੀ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਦੌਰਾਨ ਮੁਹਾਲੀ ਜਿਲ੍ਹੇ ਦੇ ਆਗੂ ਮੇਹਰ ਸਿੰਘ ਥੇੜੀ ਨੂੰ ਵੀ ਘੰੜੂਆ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਜਿਸਤੇ ਅੱਜ ਇਲਾਕੇ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਘੰੜੂਆਂ ਚੌਂਕੀ ਵਿੱਚ ਐਸ ਐਚ ਓ ਨਾਲ ਗੱਲਬਾਤ ਕੀਤੀ ਹੈ ਅਤੇ ਪ੍ਰਸ਼ਾਸਨ ਨੂੰ ਬੇਨਤੀ ਤੇ ਚੇਤਾਵਨੀ ਦਿੱਤੀ ਹੈ ਕਿ ਅਗਰ ਸਾਡੇ ਆਗੂਆਂ ਨੂੰ 24 ਘੰਟਿਆਂ ਵਿੱਚ ਨਾ ਛੱਡਿਆ ਗਿਆ ਤਾਂ ਇਲਾਕੇ ਦੇ ਲੋਕ ਇਕੱਠੇ ਹੋ ਕੇ ਤੇਜ਼ ਸੰਘਰਸ਼ ਕਰਨਗੇ ਤੇ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਹਾਦਰ ਸਿੰਘ ਨਿਆਮੀਆ, ਜੱਸੀ ਘੰੜੂਆ, ਅਜੈਬ ਸਿੰਘ ਘੰੜੂਆਂ, ਸਰਬਜੀਤ ਸਿੰਘ ਘੰੜੂਆ, ਹਰਜਿੰਦਰ ਸਿੰਘ ਮੱਕੜ, ਗੁਰਜੰਟ ਸਿੰਘ ਪੋਪਨਾ, ਰਾਜਵੀਰ ਸਿੰਘ ਨੰਗਲ, ਭਿੰਦਰ ਸਿੰਘ ਸਿੱਲ ਕੱਪੜਾ, ਪ੍ਰਦੀਪ ਸਿੰਘ, ਬਲਜਿੰਦਰ ਸਿੰਘ ਭਜੋਲੀ, ਪਰਮਦੀਪ ਸਿੰਘ ਨਿਆਮੀਆ, ਰਣਜੀਤ ਸਿੰਘ ਬਾਮੀਆ ਬਲਾਕ ਪ੍ਰਧਾਨ, ਜਾਗਰ ਸਿੰਘ ਧੜਾਕ, ਦੀਦਾਰ ਸਿੰਘ ਚੋਲਟਾ, ਜੀਤ ਸਿੰਘ ਪੋਪਨਾ, ਅਵਤਾਰ ਸਿੰਘ ਜੰਡਪੁਰ, ਰਣਧੀਰ ਸਿੰਘ ਛੱਜੂ ਮਾਜਰਾ, ਭਗਵੰਤ ਸਿੰਘ ਥੇੜੀ ਹਾਜਰ ਸਨ।