ਪਟੇਲ ਕਾਲਜ ਵਿੱਚ "ਮੋਬਾਇਲ ਛੋੜੋ ਬਚਪਨ ਸੇ ਨਾਤਾ ਜੋੜੋ" ਵਿਸ਼ੇ ਤੇ ਵਰਕਸ਼ਾਪ ਦਾ ਆਗਾਜ਼
ਰਾਜਪੁਰਾ, 19 ਮਾਰਚ: ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਮਨਦੀਪ ਕੌਰ, ਪ੍ਰੋ. ਤ੍ਰਿਲੋਚਨਦੀਪ ਸਿੰਘ ਗਰੇਵਾਲ ਅਤੇ ਹਰਪ੍ਰੀਤ ਸਿੰਘ ਕੋਚ ਦੀ ਨਿਗਰਾਨੀ ਹੇਠ ਲੋਕ ਖੇਡਾਂ ਰਾਹੀਂ ਸਰੀਰਕ ਮਾਨਸਿਕ ਤੰਦਰੁਸਤੀ "ਮੋਬਾਇਲ ਛੋੜੋ ਬਚਪਨ ਸੇ ਨਾਤਾ ਜੋੜੋ" ਨਾਮ ਹੇਠ ਸੱਤ ਦਿਨਾਂ ਵਰਕਸ਼ਾਪ ਦਾ ਆਗਾਜ਼ ਕੀਤਾ ਗਿਆ।

ਵਰਕਸ਼ਾਪ ਦੀ ਸ਼ੁਰੂਆਤ ਮੌਕੇ ਸੰਬੋਧਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਨੇ ਕਿਹਾ ਕਿ ਇਹ ਵਰਕਸ਼ਾਪ ਬੱਚਿਆਂ ਦੇ ਸਰਬਪੱਖੀ ਵਿਕਾਸ ਵਿੱਚ ਮਦਦਗਾਰ ਹੋਵੇਗੀ। ਇਸ ਮੌਕੇ ਡਾ. ਮਨਦੀਪ ਕੌਰ ਨੇ ਦੱਸਿਆ ਕਿ ਸੱਤ ਦਿਨ ਤੱਕ ਚੱਲਣ ਵਾਲੀ ਇਸ ਵਰਕਸ਼ਾਪ ਵਿੱਚ ਲਗਭਗ 60 ਦੇ ਕਰੀਬ ਵਿਦਿਆਰਥੀ ਅਤੇ ਅਧਿਆਪਕ ਭਾਗ ਲੈ ਰਹੇ ਹਨ। ਉਹਨਾਂ ਕਿਹਾ ਕਿ ਇਨ੍ਹਾਂ ਸੱਤ ਦਿਨਾਂ ਵਿੱਚ ਭਾਗ ਲੈ ਰਹੇ ਭਾਗੀਦਾਰਾਂ ਨੂੰ ਬਚਪਨ ਵਿੱਚ ਖੇਡੀਆਂ ਜਾਣ ਵਾਲੀਆਂ ਲੋਕ ਖੇਡਾਂ ਪਿੱਠੂ, ਬਾਂਦਰ ਕਿੱਲਾ, ਗੋਪੀ ਚੰਦਰ, ਸ਼ੱਕਰ ਭਿੰਜੀ, ਅੰਡੀ ਛੜੱਪਾ, ਕੋਟਲਾ ਛਪਾਕੀ, ਗੀਟੇ, ਲੀਕਾਂ ਮਾਰਨਾ ਆਦਿ ਹੋਰ ਅਨੇਕਾਂ ਖੇਡਾ ਖਿਡਾਈਆਂ ਜਾਣਗੀਆਂ।
ਵਰਕਸ਼ਾਪ ਦੇ ਪਹਿਲੇ ਦਿਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਿਲ ਕੇ ਕੋਟਲਾ ਛਪਾਕੀ ਅਤੇ ਭੇਡ ਬੱਕਰੀ ਖੇਡ ਦਾ ਆਨੰਦ ਮਾਣਿਆ। ਇਸ ਮੌਕੇ ਡਾ. ਮਨਦੀਪ ਸਿੰਘ, ਡਾ. ਐਸ. ਐਸ. ਰਾਣਾ, ਡਾ. ਗੁਰਜਿੰਦਰ ਸਿੰਘ, ਡਾ. ਹਿਨਾ ਗੁਪਤਾ, ਪ੍ਰੋ. ਅਵਤਾਰ ਸਿੰਘ, ਡਾ. ਹਰਿੰਦਰਪਾਲ ਕੌਰ, ਡਾ. ਅਮਨਪ੍ਰੀਤ ਕੌਰ, ਡਾ. ਗਗਨਦੀਰ ਕੌਰ, ਡਾ. ਪਵਨਦੀਪ ਕੌਰ, ਡਾ. ਰਸ਼ਮੀ, ਡਾ. ਮਿੰਕੀ, ਪ੍ਰੋ. ਮਨਦੀਪ ਕੌਰ, ਪ੍ਰੋ. ਪ੍ਰਿਆ, ਡਾ. ਮਨਿੰਦਰ ਕੌਰ, ਪ੍ਰੋ. ਨੰਦਿਤਾ, ਹੋਰ ਅਧਿਆਪਕ ਅਤੇ ਸਮੂਹ ਵਿਦਿਆਰਥੀ ਸ਼ਾਮਲ ਸਨ।