ਘੋੜੇ ਘੋੜੀਆਂ ਦੇ ਮੁਕਾਬਲੇ ਕਰਵਾਏ
ਐਸ ਏ ਐਸ ਨਗਰ, 19 ਮਾਰਚ: ਪਿੰਡ ਮਾਣਕਪੁਰ ਕਲਰ ਵਿਖੇ ਸਾਬਕਾ ਸਰਪੰਚ ਸ. ਕਰਮ ਸਿੰਘ ਤੇ ਕਾਲਾ ਮਾਣਕਪੁਰ ਕਲਰ ਦੀ ਅਗਵਾਈ ਹੇਠ ਘੋੜੇ ਘੋੜੀਆਂ ਦੇ ਮੁਕਾਬਲੇ ਕਰਵਾਏ ਗਏ।
ਐਸ ਏ ਐਸ ਨਗਰ, 19 ਮਾਰਚ: ਪਿੰਡ ਮਾਣਕਪੁਰ ਕਲਰ ਵਿਖੇ ਸਾਬਕਾ ਸਰਪੰਚ ਸ. ਕਰਮ ਸਿੰਘ ਤੇ ਕਾਲਾ ਮਾਣਕਪੁਰ ਕਲਰ ਦੀ ਅਗਵਾਈ ਹੇਠ ਘੋੜੇ ਘੋੜੀਆਂ ਦੇ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਜਿਲ੍ਹਾ ਪ੍ਰਧਾਨ ਪਹਿਲਵਾਨ ਅਮਰਜੀਤ ਸਿੰਘ ਗਿਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਕਿਹਾ ਕਿ ਘੋੜੇ ਘੋੜੀਆਂ ਦੇ ਮੁਕਾਬਲੇ ਕਰਵਾ ਕੇ ਪਿੰਡ ਵਾਸੀਆਂ ਨੇ ਪੁਰਾਣੀ ਰਵਾਇਤ ਨੂੰ ਸੁਰਜੀਤ ਕੀਤਾ ਹੈ। ਉਹਨਾਂ ਇਸ ਮੌਕੇ ਪ੍ਰਬੰਧਕਾਂ ਨੂੰ 11000 ਹਜ਼ਾਰ ਦਾ ਯੋਗਦਾਨ ਵੀ ਦਿੱਤਾ।
ਇਸ ਮੌਕੇ ਉਹਨਾਂ ਦੇ ਨਾਲ ਚਾਚਾ ਚੰਮਨ ਲਾਲ, ਸਾਬਕਾ ਸਰਪੰਚ ਗੁਰਦੀਪ ਸਿੰਘ ਦੈੜੀ, ਸਤਨਾਮ ਸਿੰਘ ਬਠਲਾਣਾ, ਬਿਲੂ ਦੈੜੀ, ਸੰਜੇ ਠਾਕਰ ਬਾਡੀ ਬੋਸਟਰ ਜਿੰਮ ਸੋਹਾਣਾ, ਲਾਡੀ ਦੈੜੀ, ਤੇਜੀ ਚਿੱਲਾ, ਵਿਕੀ ਮੁਹਾਲੀ ਤੇ ਹੋਰ ਪਤੰਵਤੇ ਹਾਜਿਰ ਸਨ।