ਇਫਟੂ ਵਲੋਂ ਮਜਦੂਰ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ-ਮਜਦੂਰ ਦਿਖਾਉਣਗੇ ਆਪਣੀ ਸੰਗਠਿਤ ਤਾਕਤ
ਨਵਾਂਸ਼ਹਿਰ 30 ਅਪ੍ਰੈਲ- ਕੌਮਾਂਤਰੀ ਮਜਦੂਰ ਦਿਵਸ 'ਤੇ ਪਹਿਲੀ ਮਈ ਨੂੰ ਇਫਟੂ ਵਲੋਂ ਵਿਸ਼ਵਕਰਮਾ ਮੰਦਰ ਨਵਾਂਸ਼ਹਿਰ ਵਿਖੇ ਕੀਤੇ ਜਾ ਰਹੇ ਮਜਦੂਰ ਸੰਮੇਲਨ ਵਿਚ ਕਿਰਤੀਆਂ ਦੀ ਸੰਗਠਿਤ ਤਾਕਤ ਦੇਖਣ ਨੂੰ ਮਿਲੇਗੀ। ਅੱਜ ਇੱਥੇ ਇਸ ਸੰਮੇਲਨ ਦੀਆਂ ਤਿਆਰੀਆਂ ਸਬੰਧੀ ਇਫਟੂ ਦੀ ਜਿਲਾ ਕਮੇਟੀ ਦੀ ਮੀਟਿੰਗ ਹੋਈ|

ਜਿਸ ਉਪਰੰਤ ਇਹ ਜਾਣਕਾਰੀ ਦਿੰਦਿਆਂ ਇਫਟੂ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ ਅਤੇ ਜਿਲਾ ਸਕੱਤਰ ਪਰਵੀਨ ਕੁਮਾਰ ਨਿਰਾਲਾ ਨੇ ਦੱਸਿਆ ਕਿ ਇਸ ਸੰਮੇਲਨ ਵਿਚ ਇਕ ਹਜਾਰ ਤੋਂ ਵੱਧ ਮਜਦੂਰ ਭਾਗ ਲੈਣਗੇ ਜਿਹਨਾਂ ਵਿਚ ਭੱਠਾ ਮਜਦੂਰ, ਰੇਹੜੀ ਵਰਕਰ, ਉਸਾਰੀ ਮਜਦੂਰ, ਆਟੋ ਵਰਕਰ,ਆਸ਼ਾ ਵਰਕਰ, ਜੁਗਾੜੂ ਰੇਹੜਾ ਵਰਕਰ ਅਤੇ ਪੇਂਡੂ ਮਜਦੂਰ ਜਿਲ੍ਹੇ ਭਰ ਵਿਚੋਂ ਸ਼ਮੂਲੀਅਤ ਕਰਨਗੇ।ਉਹਨਾਂ ਦੱਸਿਆ ਕਿ ਇਸ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਉਹਨਾਂ ਦੱਸਿਆ ਕਿ ਸਵੇਰੇ10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਚੱਲਣ ਵਾਲੇ ਇਸ ਸੰਮੇਲਨ ਨੂੰ ਇਫਟੂ ਦੇ ਸੂਬਾ ਪ੍ਰਧਾਨ ਅਤੇ ਜਿਲਾ ਕਮੇਟੀ ਦੇ ਆਗੂ ਸੰਬੋਧਨ ਕਰਨਗੇ।
ਆਜਾਦ ਰੰਗ-ਮੰਚ ਫਗਵਾੜਾ ਵਲੋਂ ਡਾਕਟਰ ਬੀ.ਆਰ ਅੰਬੇਡਕਰ ਦੇ ਜੀਵ ਅਤੇ ਸੰਘਰਸ਼ ਉੱਤੇ ਅਧਾਰਿਤ ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ।ਸ਼ਹਿਰ ਵਿਚ ਮੁਜਾਹਰਾ ਵੀ ਕੀਤਾ ਜਾਵੇਗਾ।