ਰਿਆਤ ਬਾਹਰਾ ਕਾਲਜ ਆਫ਼ ਲਾਅ ਵਿਖੇ ਸੰਵਿਧਾਨਕ ਕਾਨੂੰਨਾਂ ‘ਤੇ ਵਿਸ਼ੇਸ਼ ਸੈਮੀਨਾਰ

ਹੁਸ਼ਿਆਰਪੁਰ- ਰਿਆਤ ਬਾਹਰਾ ਕਾਲਜ ਆਫ਼ ਲਾਅ ਵਿਖੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪ੍ਰੋ. (ਡਾ.) ਰਤਨ ਸਿੰਘ ਨੇ ਸੰਵਿਧਾਨਕ ਕਾਨੂੰਨਾਂ ‘ਤੇ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ। ਇਸ ‘ਚ ਬੀ.ਏ. ਐਲ.ਐਲ.ਬੀ. (ਆਨਰਜ਼) ਦੇ ਚੌਥੇ, ਛੇਵੇਂ, ਅੱਠਵੇਂ ਅਤੇ ਦਸਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਕਾਲਜ ਪ੍ਰਿੰਸੀਪਲ ਡਾ. ਆਰ. ਐਨ. ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਸੰਵਿਧਾਨਕ ਕਾਨੂੰਨਾਂ ਦੀ ਮਹੱਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਸੈਸ਼ਨ ਵਿਦਿਆਰਥੀਆਂ ਨੂੰ ਨਿਆਂਪਾਲਿਕਾ ਅਤੇ ਸੰਵਿਧਾਨ ਦੇ ਉਪਬੰਧਾਂ ਦੀ ਡੂੰਘੀ ਸਮਝ ਦੇਣ ‘ਚ ਮਦਦਗਾਰ ਹੁੰਦੇ ਹਨ।
ਸੈਮੀਨਾਰ ਦੌਰਾਨ ਸੁਪਰੀਮ ਕੋਰਟ, ਮਨੁੱਖੀ ਅਧਿਕਾਰ, ਧਾਰਾ 21 ਅਤੇ ਸੰਵਿਧਾਨਕ ਸੋਧਾਂ ‘ਤੇ ਚਰਚਾ ਹੋਈ। ਪ੍ਰੋ. (ਡਾ.) ਰਤਨ ਸਿੰਘ ਨੇ ਮੁੱਢਲੇ ਢਾਂਚੇ ਦੇ ਸਿਧਾਂਤ ਨੂੰ ਆਸਾਨ ਭਾਸ਼ਾ ‘ਚ ਸਮਝਾਇਆ ਅਤੇ ਸੰਵਿਧਾਨ ਦੀ ਰੱਖਿਆ ‘ਚ ਇਸ ਦੀ ਭੂਮਿਕਾ ‘ਤੇ ਰੌਸ਼ਨੀ ਪਾਈ। ਉਨ੍ਹਾਂ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲਿਆਂ ਦੀਆਂ ਉਦਾਹਰਣਾਂ ਦੇ ਕੇ ਨਿਆਂਪਾਲਿਕਾ ਦੀ ਅਹਿਮੀਅਤ ਵੀ ਵਿਆਖਿਆ ਕੀਤੀ।
ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਸਰਗਰਮ ਹਿੱਸਾ ਲਿਆ। ਕਾਲਜ ਵਿਭਾਗ ਮੁਖੀ ਡਾ. ਪ੍ਰਿਯੰਕਾ ਪੁਰੀ ਨੇ ਪ੍ਰੋ. (ਡਾ.) ਰਤਨ ਸਿੰਘ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸੰਵਿਧਾਨ ਅਤੇ ਲੋਕਤੰਤਰ ਦੀ ਰੱਖਿਆ ‘ਚ ਆਪਣੀ ਭੂਮਿਕਾ ਸਮਝਣ ਲਈ ਪ੍ਰੇਰਿਤ ਕੀਤਾ