ਸਿਰਫ ਓਕ ਸਕੂਲ ਵਿੱਚ ਨੇਤਰਦਾਨ ਅਤੇ ਅੰਗ-ਦਾਨ ਸਬੰਧੀ ਬੱਚਿਆਂ ਨੂੰ ਅਤੇ ਸਟਾਫ ਨੂੰ ਕੀਤਾ ਗਿਆ ਜਾਗਰੂਕ| ਰੋਟਰੀ ਕਲੱਬ ਹੁਸ਼ਿਆਰਪੁਰ ਵੱਲੋਂ ਕੌਰਨਿਅਰ ਬਲਾਇੰਡ ਵਿਅਕਤੀਆਂ ਦਾ ਕੀਤਾ ਜਾਵੇਗਾ ਮੁਫਤ ਇਲਾਜ|

ਹੁਸ਼ਿਆਰਪੁਰ- ਇਲਾਕੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕਂਡਰੀ ਸਕੂਲ ਸ਼ਾਹਬਾਜ਼ਪੁਰ ਵਿਖੇ ਨੇਤਰਦਾਨ ਅਤੇ ਅੰਗ ਦਾਨ ਸਬੰਧੀ ਬੱਚਿਆਂ ਅਤੇ ਸਟਾਫ ਨੂੰ ਜਾਗਰੂਕ ਕੀਤਾ ਗਿਆ| ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਵਿੱਚ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਸਕੱਤਰ ਬਲਜੀਤ ਸਿੰਘ, ਚੇਅਰਮੈਨ ਪ੍ਰੋਫੈਸਰ ਬਹਾਦਰ ਸਿੰਘ, ਸਨੇਤ ਰਿਟਾਇਰ ਡਿਪਟੀ ਡਾਇਰੈਕਟਰ ਹੈਲਥ ਪੰਜਾਬ ਡਾਕਟਰ ਕੇਵਲ ਸਿੰਘ ਅਤੇ ਉੱਘੇ ਸਮਾਜ ਸੇਵਕ ਅਤੇ ਸਟੇਟ ਅਵਾਰਡ ਜੇਤੂ ਭਾਈ ਬਰਿੰਦਰ ਸਿੰਘ ਨੇ ਸਕੂਲ ਦੇ ਸਟਾਫ ਅਤੇ ਬੱਚਿਆਂ ਨੂੰ ਅੱਖਾਂ ਦਾਨ, ਖੂਨ ਦਾਨ ਅਤੇ ਅੰਗ ਦਾਨ ਪ੍ਰਤੀ ਜਾਗਰੂਕ ਕੀਤਾ|

ਜਿਉਂਦੇ ਜੀ ਖੂਨਦਾਨ ਅਤੇ ਮਰਨ ਤੋਂ ਬਾਅਦ ਅੱਖਾਂ ਦਾਨ ਕਰਨ ਦੇ ਲਈ ਇਹ ਜਾਗਰੂਕਤਾ ਕੈਂਪ ਲਗਾਇਆ ਗਿਆ ਹੈ|  ਭਾਈ ਵਰਿੰਦਰ ਸਿੰਘ ਹੋਰਾਂ ਨੂੰ ਦੱਸਿਆ ਕਿ ਕੋਰਨੀਅਰ ਬਲਾਇੰਡ ਕਿਸੇ ਵੀ ਵਿਅਕਤੀ ਦੀ ਅੱਖਾਂ ਦੀ ਰੋਸ਼ਨੀ ਦੇ ਲਈ ਰੋਟਰੀ ਕਲੱਬ ਹੁਸ਼ਿਆਰਪੁਰ  ਵੱਲੋਂ ਮੁਫਤ ਆਪਰੇਸ਼ਨ ਕਰਾ ਕੇ ਉਸਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਦਿਵਾਈ ਜਾ ਸਕਦੀ ਹੈ|  ਉਹਨਾਂ ਦੱਸਿਆ ਕਿ ਅਜਿਹੇ ਮਰੀਜ਼ਾਂ ਦਾ ਇਲਾਜ ਕਲੱਬ ਵੱਲੋਂ ਮੁਫਤ ਕੀਤਾ ਜਾਂਦਾ ਹੈ
 ਭਾਈ ਵਰਿੰਦਰ ਸਿੰਘ ਨੇ ਦੱਸਿਆ ਕਿ ਕਲੱਬ ਵੱਲੋਂ ਅੱਖਾਂ ਦੀ ਪੁਤਲੀ ਦਾ ਮੁਫਤ ਆਪਰੇਸ਼ਨ,  ਦਵਾਈਆਂ, ਰਹਿਣ ਸਹਿਣ  ਸਭ ਕੁਝ ਮੁਫਤ ਮੁਹਈਆ ਕਰਵਾਇਆ ਜਾਵੇਗਾ ਸਬੰਧਤ ਕੋਈ ਵੀ ਲੋੜਵੰਦ ਵਿਅਕਤੀ ਸਕੂਲ ਨਾਲ  ਰਾਬਤਾ ਕਰ ਸਕਦਾ ਹੈ ਅਤੇ ਰੋਟਰੀ ਕਲੱਬ ਹੁਸ਼ਿਆਰਪੁਰ ਨੂੰ ਸੂਚਿਤ ਕਰਕੇ ਉਸ ਦਾ ਇਲਾਜ ਮੁਫਤ ਕਰਵਾਇਆ ਜਾਵੇਗਾ|