ਸਰਸ ਮੇਲੇ ਵਿੱਚ ਸਰਕਾਰੀ ਸਕੂਲ ਦੇ ਬੱਚਿਆਂ ਨੇ ਡਾਂਸ ਦੌਰਾਨ ਬੰਨਿਆ ਸਮਾਂ
ਰਾਜਪੁਰਾ ,27 ਫਰਵਰੀ- ਪਟਿਆਲਾ ਦੇ ਸ਼ੀਸ਼ ਮਹਿਲ ਵਿਖੇ ਪਿਛਲੇ ਦਿਨ ਹੀ ਹੋਏ ਖੇਤਰੀ ਸਰਸ ਮੇਲੇ 2025 ਦੌਰਾਨ ਬੱਚਿਆਂ ਨੇ ਰੰਗ-ਬਿਰੰਗੇ ਡਾਂਸ ਪ੍ਰਦਰਸ਼ਨ ਕੀਤੇ, ਜੋ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤੇ ਗਏ। ਇਸ ਮੇਲੇ ਵਿੱਚ ਹਰਪ੍ਰੀਤ ਕੌਰ ਹੈੱਡ ਟੀਚਰ ਸ਼ੰਭੂ ਦੀ ਰਹਿਨੁਮਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਸ਼ੰਭੂ ਕਲਾਂ ਦੀਆਂ ਪੰਜਵੀਂ ਜਮਾਤ ਦੀਆਂ ਵਿਦਿਆਰਥਣਾਂ ਰਮਨਦੀਪ ਕੌਰ, ਅਨੁਪ੍ਰੀਤ ਕੌਰ ਅਤੇ ਖੁਸ਼ਵਿੰਦਰ ਕੌਰ ਨੇ ਸਰਸ ਮੇਲਾ ਪਟਿਆਲਾ ਵਿਖੇ ਆਪਣੇ ਡਾਂਸ ਨਾਲ ਖੂਬ ਰੰਗ ਬੰਨ੍ਹਿਆ।

ਸਭ ਨੇ ਇਨ੍ਹਾਂ ਦਾ ਡਾਂਸ ਬਹੁਤ ਪਸੰਦ ਕੀਤਾ। ਅਤੇ ਬਿਹਤਰ ਡਾਂਸ ਕਰਨ ਵਾਲੇ ਬੱਚਿਆਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਗਏ ਬੱਚਿਆਂ ਇਸ ਸਰਸ ਮੇਲੇ ਦਾ ਖੂਬ ਆਨੰਦ ਲਿਤਾ ਅਤੇ ਆਪਣੇ ਟੀਚਰਾਂ ਨਾਲ ਜੰਮ ਕੇ ਮਸਤੀ ਕੀਤੀ| ਇਸ ਮੇਲੇ ਵਿੱਚ ਬੱਚਿਆਂ ਲਈ ਖਾਸ ਤੌਰ 'ਤੇ ਕਈ ਤਰ੍ਹਾਂ ਦੇ ਝੂਲੇ ਅਤੇ ਕਾਰਟੂਨ ਕਿਰਦਾਰਾਂ ਦੀ ਵਿਵਸਥਾ ਕੀਤੀ ਗਈ ਹੈ, ਜੋ ਉਨ੍ਹਾਂ ਦੇ ਮਨੋਰੰਜਨ ਦਾ ਕੇਂਦਰ ਬਣੇ ਹੋਏ ਹਨ