ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ ਮਹਾਸ਼ਿਵਰਾਤਰੀ ਦਾ ਤਿਉਹਾਰ

ਐਸ ਏ ਐਸ ਨਗਰ, 26 ਫਰਵਰੀ- ਮਹਾਂਸ਼ਿਵਰਾਤਰੀ ਦਾ ਪਾਵਨ ਤਿਉਹਾਰ ਅੱਜ ਮੁਹਾਲੀ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿੱਚ ਪੂਰੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਸ਼ਰਧਾਲੂ ਵੱਖ ਵੱਖ ਮੰਦਿਰਾਂ ਵਿੱਚ ਵੱਡੀ ਗਿਣਤੀ ਵਿੱਚ ਨਤਮਸਤਕ ਹੋਣੇ ਆਰੰਭ ਹੋ ਗਏ। ਇਸ ਦੌਰਾਨ ਵੱਖ ਵੱਖ ਮੰਦਿਰਾਂ ਵਿੱਚ ਸਵੇਰ ਤੋਂ ਹੀ ਭਗਤਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ।

ਐਸ ਏ ਐਸ ਨਗਰ, 26 ਫਰਵਰੀ- ਮਹਾਂਸ਼ਿਵਰਾਤਰੀ ਦਾ ਪਾਵਨ ਤਿਉਹਾਰ ਅੱਜ ਮੁਹਾਲੀ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿੱਚ ਪੂਰੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਸ਼ਰਧਾਲੂ ਵੱਖ ਵੱਖ ਮੰਦਿਰਾਂ ਵਿੱਚ ਵੱਡੀ ਗਿਣਤੀ ਵਿੱਚ ਨਤਮਸਤਕ ਹੋਣੇ ਆਰੰਭ ਹੋ ਗਏ। ਇਸ ਦੌਰਾਨ ਵੱਖ ਵੱਖ ਮੰਦਿਰਾਂ ਵਿੱਚ ਸਵੇਰ ਤੋਂ ਹੀ ਭਗਤਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ।
ਅੱਜ ਤੜਕਸਾਰ ਤੋਂ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਵਿਖੇ ਸ਼ਿਵਲਿੰਗ ਉੱਪਰ ਜਲ ਚੜ੍ਹਾਉਣ ਲਈ ਭਗਤਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਇਸ ਦੌਰਾਨ ਸਾਰਾ ਦਿਨ ਵੱਖ ਵੱਖ ਮੰਦਿਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਰਹੀ। ਇਸ ਮੌਕੇ ਭਗਤਾਂ ਵੱਲੋਂ ‘ਓਮ ਨਮੋਂ ਸ਼ਿਵਾਏ’ ਦਾ ਜਾਪ ਕਰਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ ਅਤੇ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦਾ ਆਸ਼ੀਰਵਾਦ ਪ੍ਰਾਪਤ ਕਰਦਿਆਂ ਬੰਮ ਬੰਮ ਭੋਲੇ ਦੇ ਜੈਕਾਰੇ ਲਗਾਏ ਜਾ ਰਹੇ ਸਨ।
ਸ਼ਿਵਰਾਤਰੀ ਮੌਕੇ ਵੱਖ ਵੱਖ ਮੰਦਰਾਂ ਨੂੰ ਬਿਜਲਈ ਲੜੀਆਂ ਅਤੇ ਹੋਰ ਸਜਾਵਟੀ ਸਾਮਾਨ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। ਸ਼ਿਵਰਾਤਰੀ ਦੇ ਮੌਕੇ ਤੇ ਵੱਖ ਵੱਖ ਥਾਵਾਂ ਤੇ ਲੰਘਰ ਵੀ ਲਗਾਏ ਗਏ।
ਮਹਾਸ਼ਿਵਰਾਤਰੀ ਦੇ ਤਿਉਹਾਰ ਮੌਕੇ ਸਿਆਸੀ ਆਗੂ ਵੀ ਸਰਗਰਮ ਰਹੇ ਅਤੇ ਉਹਨਾਂ ਵਲੋਂ ਮੰਦਰਾਂ ਵਿੱਚ ਮੱਥਾ ਟੇਕ ਕੇ ਹਾਜਰੀ ਲਗਵਾਈ ਗਈ। ਇਸ ਮੌਕੇ ਹਲਕਾ ਵਿਧਾਇਕ ਸ. ਕੁਲਵੰਤ ਸਿੰਘ, ਸਾਬਕਾ ਮੰਤਰੀ ਸ. ਬਲਬੀਰ ਸਿੰਘ ਸਿੱਧੂ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਸ. ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਸ. ਕੁਲਜੀਤ ਸਿੰਘ ਬੇਦੀ, ਭਾਜਪਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ ਸਮੇਤ ਵੱਖ ਵੱਖ ਆਗੂਆਂ ਵਲੋਂ ਮੰਦਰਾਂ ਵਿੱਚ ਹਾਜਰੀ ਲਗਵਾਈ ਗਈ ਅਤੇ ਭੋਲੇ ਨਾਥ ਦਾ ਅਸ਼ੀਰਵਾਦ ਲਿਆ ਗਿਆ।
ਸ਼੍ਰੀ ਮਹਾਦੇਵ ਵੈਲਫੇਅਰ ਕਲੱਬ ਮੁਹਾਲੀ ਵੱਲੋਂ ਮਹਾਂਸ਼ਿਵਰਾਤਰੀ ਮੌਕੇ ਐਮ ਸੀ ਬਲਜੀਤ ਕੌਰ ਦੀ ਅਗਵਾਈ ਹੇਠ ਹਰੀ ਮੰਦਰ ਫੇਜ਼ 5 ਵਿਖੇ ਫਲਾਂ ਦਾ ਲੰਘਰ ਲਗਾਇਆ ਗਿਆ। ਇਸ ਮੌਕੇ ਕਾਕਾ ਪੁਸ਼ਕਰ, ਰਾਜਪਾਲ ਜੀਜਾ, ਰਮਨ ਥਰੇਜਾ, ਰਵੀ ਰਾਵਤ, ਵਿਵੇਕ ਸ਼ਰਮਾ, ਸਾਹਿਲ ਖਹਿਰਾ, ਰੋਹਿਤ ਜੈਸਵਾਲ, ਕਿਸ਼ੋਰੀ ਲਾਲ, ਮਨਮੋਹਨ ਸਿੰਘ, ਪ੍ਰਿੰਸ ਸੇਖੋਂ, ਅਨਮੋਲ ਸ਼ਰਮਾ, ਪਰਮਿੰਦਰ ਟਿੰਕੂ, ਇਕਬਾਲ ਸਿੰਘ, ਵਿਸ਼ਵਜੀਤ ਬੋਬੀ, ਅਕਸ਼ਿਤ ਮੋਹਿਲ ਆਦਿ ਹਾਜ਼ਰ ਸਨ।
ਇਸ ਦੌਰਾਨ ਮਹਾਸ਼ਿਵਰਾਤਰੀ ਦੇ ਮੌਕੇ ਤੇ ਸ਼੍ਰੀ ਵੈਸ਼ਨੋ ਮਾਤਾ ਮੰਦਰ ਫੇਜ਼ 3ਬੀ-1 ਮੁਹਾਲੀ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਅਮਿਤ ਮਰਵਾਹਾ, ਮਾਤਾ ਵੈਸ਼ਨੋ ਮਾਤਾ ਮੰਦਰ ਫੇਜ਼ 3ਬੀ 1 ਦੇ ਪ੍ਰਧਾਨ ਪ੍ਰਦੀਪ ਸੋਨੀ, ਅਸ਼ਵਨੀ ਸ਼ਰਮਾ, ਐਸ ਪੀ ਮਲਹੋਤਰਾ, ਦਿਨੇਸ਼ ਸ਼ਰਮਾ, ਓਮ ਪ੍ਰਕਾਸ਼ ਵਿਜ, ਕ੍ਰਿਸ਼ਨ ਲਾਲ ਪੁਨਿਆਨੀ, ਵੀ ਕੇ ਬਹਿਲ, ਰਮਨ ਕੁਮਾਰ ਸੈਲੀ, ਅਤੁਲ ਕੁਮਾਰ, ਓਮੇਸ਼ ਸ਼ਰਮਾ, ਕੈਲਾਸ਼ ਮਰਵਾਹਾ, ਆਸ਼ਨਾ, ਰੋਹਨ ਮਰਵਾਹਾ ਆਦਿ ਹਾਜ਼ਰ ਸਨ।
ਇਸ ਦੌਰਾਨ ਤਾਜ ਟਾਵਰ ਸੈਕਟਰ-104 ਵਿਖੇ ਸ਼ਿਵਰਾਤਰੀ ਦੇ ਮੌਕੇ ਤੇ ਲੰਘਰ ਲਗਾਇਆ ਗਿਆ। ਸਮਾਜਸੇਵੀ ਜੋਗਿੰਦਰ ਸਿੰਘ ਜੋਗੀ ਨੇ ਦੱਸਿਆ ਕਿ ਵਸਨੀਕਾਂ ਵੱਲੋਂ ਹਰ ਸਾਲ ਸ਼ਿਵਰਾਤਰੀ ਦੇ ਮੌਕੇ ਤੇ ਲੰਘਰ ਲਗਾਇਆ ਜਾਂਦਾ ਹੈ।