ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ.ਅਜਨੋਹਾ ਵੱਲੋਂ ਦਾਨੀ ਸੱਜਣਾਂ ਦਾ ਲਗਾਤਾਰ ਸਨਮਾਨ ਕੀਤਾ ਜਾ ਰਿਹਾ ਹੈ- ਹਰਵਿੰਦਰ ਸਿੰਘ ਖਾਲਸਾ ਅਜਨੋਹਾ
ਹੁਸ਼ਿਆਰਪੁਰ- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦੱਸਿਆ ਕਿ ਸੰਸਥਾ ਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਪਾਰ ਮਿਹਰ ਸਦਕਾ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਵਿਖੇ ਚਲਾਈ ਜਾ ਰਹੀ ਹੈ । ਮਰੀਜ਼ ਦੂਰੋਂ ਦੂਰੋਂ ਦਵਾਈ ਲੈਣ ਆ ਰਹੇ ਨੇ ।
ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਰੀਜ਼ ਤੇ ਆਪਣੀ ਮੇਹਰ ਕਰ ਤੰਦਰੁਸਤੀਆਂ ਬਖਸ਼ ਰਹੇ ਨੇ । ਸੰਸਥਾ ਨੂੰ ਜਿਹੜੀਆਂ ਸੰਗਤਾਂ ਧਨ,ਮਨ ਅਤੇ ਧਨ ਨਾਲ ਲਗਾਤਾਰ ਸਹਿਯੋਗ ਕਰ ਰਹੀਆਂ ਨੇ ਸੰਸਥਾ ਵੱਲੋਂ ਉਹਨਾਂ ਦਾਨੀ ਸੱਜਣਾਂ ਦਾ ਲਗਾਤਾਰ ਸਨਮਾਨ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਹਾਜਰ ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਡਾ. ਤਰਸੇਮ ਸਿੰਘ, ਲੈਬ ਟੈਕਨੀਸ਼ਨ ਗੁਰਪ੍ਰੀਤ ਸਿੰਘ, ਮਨਜੀਤ ਸਿੰਘ USA ਨਡਾਲੋਂ,ਹਰਵੀਰ ਸਿੰਘ ਅਜਨੋਹਾ ਆਸਟਰੇਲੀਆ, ਸੰਦੀਪ ਕੌਰ, ਹਰਪ੍ਰੀਤ ਕੌਰ, ਪ੍ਰੀਆ, ਲਵਪ੍ਰੀਤ ਕੌਰ, ਹਰਬੰਸ ਸਿੰਘ ਅਤੇ ਰਾਮ ਲਾਲ ਆਦਿ ਹਾਜ਼ਰ ਸਨ।