ਗੁਰਮਤਿ ਕਾਲਜ ਪਟਿਆਲਾ ਵਿਖੇ ਸ਼ੁਰੂ ਹੋਈ ਗੁਰਮਤਿ ਸੰਗੀਤ ਵਰਕਸ਼ਾਪ ਸਾਰਾ ਸਾਲ ਚੱਲੇਗੀ

ਪਟਿਆਲਾ, 25 ਫਰਵਰੀ- ਗੁਰਮਤਿ ਕਾਲਜ, ਪਟਿਆਲਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਤਿਹਾਸਕ ਕੀਰਤਨ, ਪਰੰਪਰਾ ਦੇ ਪ੍ਰਚਾਰ-ਪ੍ਰਸਾਰ ਲਈ ਗੁਰਮਤਿ ਸੰਗੀਤ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਸਾਲ ਭਰ ਚਲਣ ਵਾਲੀ ਇਸ ਵਰਕਸ਼ਾਪ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਨਿਰਧਾਰਿਤ 31 ਸ਼ੁੱਧ ਅਤੇ ਮਿਸ਼ਰਿਤ ਰਾਗਾਂ ਦੀ ਸਿਖਲਾਈ ਗੁਰਮਤਿ ਸੰਗੀਤ ਦੇ ਮਾਹਿਰ ਵਿਦਵਾਨ ਵਿਦਿਆਰਥੀਆਂ ਨੂੰ ਦੇਣਗੇ।

ਅੱਜ ਇਸ ਗੁਰਮਤਿ ਸੰਗੀਤ ਵਰਕਸ਼ਾਪ 'ਚ ਵਿਦਵਾਨ ਬੁਲਾਰੇ ਪ੍ਰੋ. ਮਨਜੀਤ ਕੌਰ ਨੇ ਗੁਰਮਤਿ ਸੰਗੀਤ ਦੀ ਸਿੱਖਿਆ ਵਿਦਿਆਰਥੀਆਂ ਨੂੰ ਦਿੱਤੀ। ਵਰਕਸ਼ਾਪ ਦਾ ਆਗਾਜ਼ ਡਾ. ਜਸਬੀਰ ਕੌਰ ਪ੍ਰਿੰਸੀਪਲ ਗੁਰਮਤਿ ਕਾਲਜ ਨੇ ਗੁਰਮਤਿ ਸੰਗੀਤ ਪ੍ਰਬੰਧ ਬਾਰੇ ਜਾਣਕਾਰੀ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਵੱਡੇ ਪੱਧਰ 'ਤੇ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ-ਜੋਤ ਤੇ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਦੀਆਂ ਸ਼ਤਾਬਦੀਆਂ ਮਨਾ ਰਹੇ ਹਾਂ ਇਹ ਤਾਂ ਹੀ ਸਫਲਾਂ ਹਨ ਜੇ ਅਸੀਂ ਨਿਰਧਾਰਿਤ ਰਾਗਾਂ ਵਿੱਚ ਕੀਰਤਨ ਕਰੀਏ। 
ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਆਪ ਨਿਰਧਾਰਿਤ ਰਾਗਾਂ 'ਚ ਬਾਣੀ ਦੀ ਰਚਨਾ ਕਰ ਕੇ ਤੇ ਬਾਣੀ ਦਾ ਗਾਇਨ ਕਰ ਕੇ ਸਾਨੂੰ ਬਾਣੀ ਨਾਲ ਜੋੜਿਆ ਹੈ। ਬਾਣੀ ਨਾਲ ਜੁੜਨ ਦਾ ਇਕੋ-ਇੱਕ ਸਾਧਨ ਗੁਰਮਤਿ ਸੰਗੀਤ ਹੈ। ਪ੍ਰੋ. ਮਨਜੀਤ ਕੌਰ ਨੇ ਸੰਗੀਤ 'ਚ ਸਾਧਨਾ ਅਤੇ ਸੁਰਾਂ ਦੀ ਗਾਇਨ ਵਿਧੀ ਸਮਝਾਉਂਦਿਆਂ ਰਿਆਜ਼ ਕਰਨ ਦੀਆਂ ਜੁਗਤਾਂ ਵੀ ਵਿਦਿਆਰਥੀਆਂ ਨੂੰ ਦੱਸੀਆਂ।
ਵਰਕਸ਼ਾਪ ਦੀ ਸਮਾਪਤੀ 'ਤੇ ਡਾ. ਅਸਪ੍ਰੀਤ ਕੌਰ ਨੇ ਵਿਦਵਾਨ ਬੁਲਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਸਮਾਜ ਨੂੰ ਨਰੋਆ ਬਣਾਉਣਾ ਹੈ ਤਾਂ ਸਾਨੂੰ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਹੀ ਸਫਲਤਾ ਮਿਲ ਸਕਦੀ ਹੈ। ਪ੍ਰਿੰਸੀਪਲ ਡਾ. ਜਸਬੀਰ ਕੌਰ ਨੇ  ਵਿਦਵਾਨ ਮਹਿਮਾਨ ਦਾ ਕਿਤਾਬਾਂ ਦਾ ਸੈੱਟ ਭੇਟ ਕਰਕੇ ਸਨਮਾਨ ਕੀਤਾ।
 ਇਸ ਵਰਕਸ਼ਾਪ ਵਿੱਚ ਪ੍ਰੋ. ਜਪਨੂਰ ਸਿੰਘ, ਮੈਡਮ ਪ੍ਰਭਜੋਤ ਕੌਰ, ਕੁਲਦੀਪ ਸਿੰਘ ਅਤੇ ਕਾਲਜ ਦਾ ਸਮੂਹ ਸਟਾਫ ਤੇ ਵਿਦਿਆਰਥੀ ਸ਼ਾਮਿਲ ਹੋਏ।