ਗੁਰੂ ਰਵਿਦਾਸ ਮਿਸ਼ਨ ਹਸਪਤਾਲ ਵਿਖੇ ਮੁਫਤ ਮੈਡੀਕਲ ਕੈਂਪ ਮਿਤੀ 26, 27, 28 ਫਰਵਰੀ 2025 ਨੂੰ ਲੱਗੇਗਾ
ਨਵਾਂਸ਼ਹਿਰ- ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆ ਵਿਖੇ ਮੁਫ਼ਤ ਮੈਡੀਕਲ ਕੈਂਪ ਮਿਤੀ 26,27,28 ਫਰਵਰੀ 2025 ਨੂੰ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਦਿਲ ਅਤੇ ਛਾਤੀ ਦੇ ਰੋਗਾਂ ਦੇ ਮਾਹਿਰ ਡਾਕਟਰ ਸਾਗਰਿਕਾ ਪਰਮਾਰ ਜੀ MBBS, MD ਮਰੀਜ਼ਾ ਦਾ ਚੈੱਕਅਪ ਕਰਨਗੇ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆ।

ਹੱਡੀਆਂ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰ ਵਿਸ਼ਾਲਪਰੀਤ ਸਿੰਘ ਜੀ ਹੱਡੀਆਂ ਅਤੇ ਜੋੜਾਂ ਦੇ ਰੋਗਾਂ ਦਾ ਚੈੱਕਅਪ ਕਰਨਗੇ ਅਤੇ ਫਰੀ ਦਵਾਈਆਂ ਦਿੱਤੀਆਂ ਜਾਣਗੀਆ Bone Marrow Density ਟੈਸਟ ਫਰੀ ਕੀਤਾ ਜਾਵੇਗਾ ਜਿਸ ਦੀ ਬਜਾਰ ਵਿੱਚ ਕੀਮਤ 1500 ਰੁਪਏ ਹੈ। ਦੰਦਾਂ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰ ਹਰਜੋਤ ਰੰਧਾਵਾ MDS ਦੰਦਾਂ ਦੀਆਂ ਬੀਮਾਰੀਆ ਦਾ ਚੈੱਕਅਪ ਕਰਨਗੇ ਅਤੇ ਖਰਾਬ ਹੋਏ ਦੰਦ ਮੁਫ਼ਤ ਕੱਢੇ ਜਾਣਗੇ ਅਤੇ ਨਵੇਂ ਦੰਦ ਲਗਾਉਂਣ ਤੇ 50% ਡਿਸਕਾਊਂਟ ਦਿੱਤਾ ਜਾਵੇਗਾ।
ਅੱਖਾਂ ਦੀਆਂ ਬੀਮਾਰੀਆ ਦੇ ਮਾਹਿਰ ਡਾਕਟਰ ਮੁਕੇਸ਼ ਦੁਆਰਾ ਅੱਖਾਂ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਹਰ ਤਰਾਂ ਦਾ ਆਪ੍ਰੇਸ਼ਨ 4000 ਰੁਪਏ ਵਿੱਚ ਕੀਤਾ ਜਾਵੇਗਾ। ਔਰਤਾਂ ਦੀਆਂ ਬੀਮਾਰੀਆ ਦੇ ਮਾਹਿਰ ਡਾਕਟਰ ਜਸਲੀਨ ਕੌਰ ਦੁਆਰਾ ਔਰਤਾਂ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਦਵਾਈਆ ਵੀ ਮੁਫ਼ਤ ਦਿੱਤੀਆਂ ਜਾਣਗੀਆ। ਚਮੜੀ ਰੋਗਾਂ ਦੇ ਮਾਹਿਰ ਡਾਕਟਰ ਨਾਮਦੇਵ ਜੀ ਚਮੜੀ ਨਾਲ ਸਬੰਧਿਤ ਰੋਗਾਂ ਦਾ ਮੁਫ਼ਤ ਚੈੱਕਅਪ ਕਰਨਗੇ। ਲੈਬੋਟਰੀ ਟੈਸਟ ਅੱਧੇ ਰੇਟਾਂ 'ਤੇ ਕੀਤੇ ਜਾਣਗੇ।
ਇਸ ਕੈਂਪ ਦਾ ਉਦਘਾਟਨ ਮਾਨਯੋਗ ਸ਼੍ਰੀ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਕਰਨਗੇ। ਆਪ ਸਭ ਨੂੰ ਬੇਨਤੀ ਹੈ ਕਿ ਇਸ ਕੈਂਪ ਵਿੱਚ ਪਹੁੰਚ ਕੇ ਲਾਭ ਉਠਾਓ ਜੀ। ਇਹ ਕੈਂਪ ਤਿੰਨ ਦਿਨ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗਾ। ਪਤਾ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆ ਨੇੜੇ ਰਾਧਾ ਸੁਆਮੀ ਸਤਿਸੰਗ ਘਰ ਨਵਾਂਸ਼ਹਿਰ ਰੋਡ ਥਾਂਦੀਆ ਬੰਗਾ ਸ਼ਹੀਦ ਭਗਤ ਸਿੰਘ ਨਗਰ।