ਪਿੰਡ ਬੀਨੇਵਾਲ ਦੀ ਮੈਂਬਰ ਪੰਚਾਇਤ ਗਾਯਤ੍ਰੀ ਰਾਣਾ ਵਲੋਂ ਪਿੰਡ ਦੇ ਖਿਡਾਰੀਆ ਨੂੰ ਵਾਲੀਵਾਲ ਦੀ ਕਿੱਟ ਤੇ ਹੋਰ ਸਾਜੋ ਸਮਾਨ ਭੇਂਟ ਕੀਤਾ
ਗੜ੍ਹਸ਼ੰਕਰ, 28 ਅਕਤੂਬਰ - ਪਿੰਡ ਬੀਨੇਵਾਲ ਦੀ ਗ੍ਰਾਮ ਪੰਚਾਇਤ ਤੋ ਵਾਰਡ ਨੰ: 5 ਦੇ ਮੈਂਬਰ ਪੰਚਾਇਤ ਗਾਯਤ੍ਰੀ ਰਾਣਾ ਵਲੋਂ ਪਿੰਡ ਦੇ ਖਿਡਾਰੀਆ ਨੂੰ ਵਾਲੀਵਾਲ ਦੀ ਕਿੱਟ ਤੇ ਹੋਰ ਸਾਜੋ ਸਮਾਨ ਭੇਂਟ ਕੀਤਾ ਗਿਆ। ਇਸ ਮੌਕੇ ਓਹਨਾ ਦੇ ਨਾਲ ਮਹਿਲਾ ਮੰਡਲ ਤੋਂ ਪ੍ਰਧਾਨ ਰਕਸ਼ਾ ਦੇਵੀ ਵਿਸ਼ੇਸ਼ ਤੌਰ ਤੇ ਹਾਜਰ ਸਨ।

ਗਲਬਾਤ ਕਰਦੇ ਹੋਏ ਗਾਯਤ੍ਰੀ ਰਾਣਾ ਮੈਂਬਰ ਪੰਚਾਇਤ ਨੇ ਦਸਿਆ ਕਿ ਪਿੰਡ ਦੇ ਨੌਜਵਾਨਾਂ ਅਤੇ ਪਿੰਡ ਦੀ ਵਾਲੀਵਾਲ ਟੀਮ ਦੇ ਨਾਲ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਬਚਿਆ ਨੂੰ ਵਾਲੀਵਾਲ ਦਾ ਪੂਰਾ ਸਾਜ਼ੋ ਸਮਾਨ ਓਹ ਲੈ ਕੇ ਦੇਣਗੇ। ਉਨ੍ਹਾਂ ਨੇ ਆਪਣੇ ਪੁੱਤਰ ਦੀਪਕ ਰਾਣਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿਹਨਾਂ ਨੇ ਇਹ ਸਮਾਨ ਓਹਨਾ ਦੇ ਕਹਿਣ ਤੇ ਬੱਚਿਆ ਲਈ ਉਪਲਬਧ ਕਰਵਾਇਆ।
ਉਨ੍ਹਾਂ ਨੇ ਇਸ ਮੌਕੇ ਖਿਡਾਰੀਆ ਨਾਲ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਖੇਡਾਂ ਲਈ ਹੋਰ ਜੋ ਬਣਦਾ ਸਹਿਯੋਗ ਹੋਵੇਗਾ ਉਹ ਆਪਣਾ ਨਿੱਜੀ ਖਰਚ ਅਤੇ ਖੇਚਲ ਕਰਕੇ ਜਰੂਰ ਖਿਡਾਰੀਆ ਤਕ ਪਹੁੰਚਾਉਣਗੇ।