ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਨਰੂੜ ਦੇ ਸਹਿਯੋਗ ਨਾਲ 36 ਵਾਂ ਖੂਨ ਦਾਨ ਕੈਂਪ ਪਿੰਡ ਬੱਡੋਂ ਵਿਖੇ-ਹਰਵਿੰਦਰ ਸਿੰਘ ਖਾਲਸਾ ਅਜਨੋਹਾ

ਹੁਸ਼ਿਆਰਪੁਰ- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦੱਸਿਆ ਕਿ ਸੰਸਥਾ ਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਪਾਰ ਮਿਹਰ ਸਦਕਾ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਵਿਖੇ ਚਲਾਈ ਜਾ ਰਹੀ ਹੈ। ਡਿਸਪੈਂਸਰੀ ਅਤੇ ਲੈਬੋਰਟਰੀ ਦੇ ਸਹਿਯੋਗ ਨਾਲ "ਗਰੀਬ ਦਾ ਮੁੰਹ, ਗੁਰੂ ਦੀ ਗੋਲਕ" ਸੰਸਥਾ (ਰਜਿ.) ਅਜਨੋਹਾ ਵਲੋਂ 36 ਵਾਂ ਖੂਨਦਾਨ ਕੈਂਪ ਮਿਤੀ 23 ਫਰਵਰੀ 2025 ਦਿਨ ਐਤਵਾਰ ਨੂੰ ਸਵੇਰੇ 10 ਤੋਂ 3 ਵਜੇ ਤੱਕ ਨਿਰਮਲ ਕੁਟੀਆ ਸੰਤ ਬਾਬਾ ਮਈਆ ਦਾਸ ਜੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਪਿੰਡ ਬੱਡੋਂ ਜ਼ਿਲ੍ਹਾ ਹੁਸ਼ਿਆਰਪੁਰ ਲਗਾਇਆ ਜਾ ਰਿਹਾ ਹੈ ‌।  
ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੈਂਪ ਵਿੱਚ ਆ ਕੇ ਖੂਨ ਦਾਨ ਕਰਕੇ ਆਪਣਾ ਜੀਵਨ ਸਫਲ ਕਰੋ ਜੀ। ਖੂਨ ਦਾਨ ਮਹਾ ਦਾਨ। ਇਸ ਮੌਕੇ ਹਾਜਰ ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਬਲਜੀਤ ਸਿੰਘ ਬਿੱਲਾ ਅਜਨੋਹਾ, ਲੰਬਰਦਾਰ ਪਰਮਜੀਤ ਸਿੰਘ ਜਲਵੇਹੜਾ, ਹਰਦੀਪ ਸਿੰਘ ਨਸੀਰਾਬਾਦ ,ਸਾਬਕਾ ਸਰਪੰਚ ਅਵਤਾਰ ਸਿੰਘ ਨਸੀਰਾਬਾਦ, ਗੁਰਪਾਲ ਸਿੰਘ ਨਡਾਲੋਂ ਅਤੇ ਹਰਮੇਸ਼ ਸਿੰਘ ਆਦਿ ਹਾਜ਼ਰ ਸਨ।