ਐਨ.ਸੀ.ਸੀ. ਫੈਸਟ 2025 ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 12 ਮਾਰਚ- ਸਰਕਾਰੀ ਕਾਲਜ ਐਸ. ਏ. ਐਸ. ਨਗਰ ਵਿਖੇ ਐਨ.ਸੀ.ਸੀ. ਯੂਨਿਟ ਵੱਲੋਂ ਪ੍ਰਿੰਸੀਪਲ ਸ੍ਰੀਮਤੀ ਗੁਰਿੰਦਰਜੀਤ ਕੌਰ ਦੀ ਅਗਵਾਈ ਹੇਠ ਐਨ.ਸੀ.ਸੀ. ਫੈਸਟ 2025 ਮਨਾਇਆ ਗਿਆ। ਇਸ ਮੌਕੇ ਫੇਜ਼ 1 ਦੀ ਕੌਂਸਲਰ ਗੁਰਮੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਵੱਖ-ਵੱਖ ਕੈਡਿਟਾਂ ਨੇ ਆਪਣੇ ਜੌਹਰ ਦਿਖਾਏ। ਕੈਡੇਟਾਂ ਵਲੋਂ ਕਮਾਂਡੋ ਮਾਰਚ ਕੱਢਿਆ ਗਿਆ ਅਤੇ ਨਿਸ਼ਾਨ ਟੋਨੀ, ਐਨ.ਸੀ.ਸੀ. ਸੌਂਗ, ਡਰਿੱਲ, ਸੈਕਸ਼ਨ ਫਾਰਮੈਸ਼ਨ, ਫੀਲਡ ਸਿਗਨਲ ਆਦਿ ਦੀ ਪੇਸ਼ਕਾਰੀ ਦਿੱਤੀ ਗਈ।
ਰੈਂਕ ਸੈਰਮਨੀ ਵਿੱਚ ਅਨੁਰੀਤ, ਵਿਸ਼ਾਲ ਅਤੇ ਦਵਿੰਦਰ ਕੁਮਾਰ ਨੂੰ ਅੰਡਰ ਆਫਿਸਰ ਰੈਂਕ ਅਤੇ ਗੁਰਸਿਮਰਨ ਸਿੰਘ, ਮੀਨੂ, ਖੁਸ਼ੀ ਆਨੰਦਾ, ਗੁਲਸ਼ਨ ਕੁਮਾਰ, ਆਸਥਾ ਨੂੰ ਸੀਨੀਅਰ ਅੰਡਰ ਆਫਿਸਰ ਅਵਾਰਡ ਦਿੱਤਾ ਗਿਆ।
ਵਾਈਸ ਪ੍ਰਿੰਸੀਪਲ ਪ੍ਰੋਫੈਸਰ ਗੁਨਜੀਤ ਕੌਰ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਮੰਚ ਸੰਚਾਲਣ ਸਰੀਰਕ ਸਿੱਖਿਆ ਵਿਭਾਗਦੀ ਮੁਖੀ ਪ੍ਰੋਫੈਸਰ ਸਿਮਰਨਪ੍ਰੀਤ ਕੌਰ ਨੇ ਕੀਤਾ। ਲੈਫਟੀਨੈਂਟ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਕਾਲਜ ਦੀ ਐਨ.ਸੀ.ਸੀ. ਦੀ ਰਿਪੋਰਟ ਪੜ੍ਹੀ ਅਤੇ ਲੜੀਵਾਰ ਐਕਟੀਵਿਟੀ ਕਰਵਾਈਆਂ। ਜੋਗਰਾਫੀ ਵਿਭਾਗ ਦੇ ਮੁਖੀ ਪ੍ਰੋਫੈਸਰ ਸ਼ਰਨਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ, ਹਰਮੀਤ ਸਿੰਘ, ਸੁਰਿੰਦਰ ਕੌਰ, ਕੁਲਜਿੰਦਰ ਸਿੰਘ, ਮਲਕੀਤ ਸਿੰਘ, ਹਰਦੀਪ ਸਿੰਘ, ਪ੍ਰੋਫੈਸਰ ਪੁਸ਼ਪਿੰਦਰ ਕੌਰ, ਅਨੁਰੀਤ ਭੱਲਾ, ਪ੍ਰੋਫੈਸਰ ਨਿਸ਼ਾ ਸਾਗਵਾਲ, ਰਾਣੀ ਦਵੀ ਅਤੇ ਪ੍ਰੋਫੈਸਰ ਜਗਤਾਰ ਸਿੰਘ ਵੀ ਸ਼ਾਮਿਲ ਸਨ।