ਵੈਟਨਰੀ ਯੂਨੀਵਰਸਿਟੀ 12 ਮਾਰਚ ਨੂੰ ਕਰੇਗੀ ‘ਮੱਛੀ ਮੇਲੇ’ (ਫ਼ਿਸ਼ ਫੈਸਟੀਵਲ) ਦਾ ਆਯੋਜਨ

ਲੁਧਿਆਣਾ 07 ਮਾਰਚ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਫ਼ਿਸ਼ਰੀਜ਼ ਵੱਲੋਂ 12 ਮਾਰਚ 2025 ਨੂੰ ‘ਮੱਛੀ ਮੇਲਾ’ (ਫ਼ਿਸ਼ ਫੈਸਟੀਵਲ) ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੂਬੇ ਵਿੱਚ ਮੱਛੀ ਦੀ ਖ਼ਪਤ ਵਧਾਉਣ ਲਈ ਇਸ ਮੇਲੇ ਦਾ ਵਿਸ਼ਾ ਹੋਵੇਗਾ ‘ਸਿਹਤ ਲਈ ਮੱਛੀ’। ਇਸ ਮੇਲੇ ਵਿੱਚ ਮੱਛੀ ਤੋਂ ਤਿਆਰ ਵਿਭਿੰਨ ਕਿਸਮ ਦੇ ਪਕਵਾਨ ਰੱਖੇ ਜਾਣਗੇ ਅਤੇ ਪੌਸ਼ਟਿਕਤਾ ਅਤੇ ਸਿਹਤ ਦੇ ਪੱਖ ਤੋਂ ਉਨ੍ਹਾਂ ਦੇ ਗੁਣ ਵੀ ਦੱਸੇ ਜਾਣਗੇ। ਮੱਛੀ ਵਿੱਚ ਵਿਭਿੰਨ ਵਿਟਾਮਿਨ, ਖਣਿਜ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਆਯੋਡੀਨ, ਓਮੇਗਾ ਤੇਜ਼ਾਬ ਅਤੇ ਹੋਰ ਕਈ ਫਾਇਦੇਮੰਦ ਤੱਤ ਪਾਏ ਜਾਂਦੇ ਹਨ।

          ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਇਸ ਦੇ ਪੌਸ਼ਟਿਕ ਫਾਇਦਿਆਂ ਵਾਲੇ ਪਹਿਲੂਆਂ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਆਮ ਖ਼ਪਤਕਾਰ ਨੂੰ ਇਸ ਸੰਬੰਧੀ ਜਾਗੂਕਰਤਾ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਮੱਛੀ ਦੀ ਮੰਗ ਵਧੇਗੀ ਉਥੇ ਕਿਸਾਨਾਂ ਅਤੇ ਸੰਬੰਧਿਤ ਪੇਸ਼ੇਵਰਾਂ ਨੂੰ ਵੀ ਰੁਜ਼ਗਾਰ ਸਹੂਲਤ ਪ੍ਰਾਪਤ ਹੋਵੇਗੀ।
          ਮੱਛੀ ਖ਼ਪਤ ਦੇ ਅਜਿਹੇ ਸਿਹਤ ਲਾਭਾਂ ਦੇ ਬਾਵਜੂਦ ਪੰਜਾਬ ਵਿੱਚ ਮਾਸਾਹਾਰੀ ਖ਼ਪਤਕਾਰ ਸਾਲ ਵਿੱਚ ਸਿਰਫ 400 ਗ੍ਰਾਮ ਮੱਛੀ ਦਾ ਹੀ ਉਪਭੋਗ ਕਰਦੇ ਹਨ ਜਦਕਿ ਵਿਸ਼ਵ ਪੱਧਰ ’ਤੇ ਇਹ ਔਸਤ 20.6 ਕਿਲੋ ਅਤੇ ਰਾਸ਼ਟਰੀ ਪੱਧਰ ’ਤੇ 8.89 ਕਿਲੋ ਹੈ। ਇਕ ਮਾਸਾਹਾਰੀ ਵਿਅਕਤੀ ਵਾਸਤੇ ਭਾਰਤੀ ਮੈਡੀਕਲ ਖੋਜ ਪਰਿਸ਼ਦ 12 ਕਿਲੋ ਵਰਤੋਂ ਦੀ ਸਿਫਾਰਿਸ਼ ਕਰਦੀ ਹੈ। ਪਿਛਲੇ ਦੋ ਦਹਾਕਿਆਂ ਵਿੱਚ ਰਾਸ਼ਟਰੀ ਪੱਧਰ ’ਤੇ ਮੱਛੀ ਖ਼ਪਤਕਾਰ 66 ਤੋਂ 72 ਪ੍ਰਤੀਸ਼ਤ ਹੋ ਗਏ ਹਨ ਜਦਕਿ ਪੰਜਾਬ ਵਿੱਚ ਇਹ 30 ਤੋਂ ਘੱਟ ਕੇ 26 ਪ੍ਰਤੀਸ਼ਤ ਰਹਿ ਗਏ ਹਨ। ਯੂਨੀਵਰਸਿਟੀ ਇਸ ਸੰਬੰਧੀ ਜਾਗਰੂਕਤਾ ਵਧਾਉਣ ਲਈ ਕਈ ਮੰਚਾਂ ਰਾਹੀਂ ਪ੍ਰਚਾਰ ਕਰ ਰਹੀ ਹੈ।
          ਇਸੇ ਸੰਦਰਭ ਵਿੱਚ ਇਸ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਵਿਭਿੰਨ ਪੇਸ਼ੇਵਰ, ਉਦਮੀ ਅਤੇ ਵਿਦਿਆਰਥੀ ਆਪਣੇ ਉਤਪਾਦਾਂ ਨਾਲ ਆਮ ਉਪਭੋਗੀ ਦੇ ਸਾਹਮਣੇ ਆਉਣਗੇ। ਇਸ ਮੌਕੇ ’ਤੇ ਸਜਾਵਟੀ ਮੱਛੀਆਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਮੇਲੇ ਦੌਰਾਨ ‘ਸਿਹਤ ਲਈ ਮੱਛੀ’ ਵਿਸ਼ੇ ’ਤੇ ਟੈਗ ਲਾਈਨ ਲਿਖਣ ਦਾ ਮੁਕਾਬਲਾ ਵੀ ਕਰਵਾਇਆ ਜਾਵੇਗਾ ਜੋ ਆਮ ਜਨਤਾ ਵਾਸਤੇ ਹੋਵੇਗਾ ਅਤੇ ਇਸ ਲਈ ਨਗਦ ਇਨਾਮ ਵੀ ਦਿੱਤਾ ਜਾਵੇਗਾ।