ਵਪਾਰੀਆਂ ਦੇ ਮਸਲਿਆਂ ਸੰਬੰਧੀ ਨਗਰ ਨਿਗਮ ਨਾਲ ਮੀਟਿੰਗ ਭਲਕੇ

ਐਸ ਏ ਐਸ ਨਗਰ, 29 ਅਪ੍ਰੈਲ- ਪੰਜਾਬ ਰਾਜ ਵਪਾਰ ਕਮਿਟੀ ਦੇ ਮੈਂਬਰ ਸ੍ਰੀ ਵਿਨੀਤ ਵਰਮਾ ਅਤੇ ਨਗਰ ਨਿਗਮ ਦੇ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਵਲੋਂ ਮੁਹਾਲੀ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਭਲਕੇ ਨਗਰ ਨਿਗਮ ਮੁਹਾਲੀ ਦੇ ਮੀਟਿੰਗ ਹਾਲ ਵਿੱਚ ਸਾਰੇ ਮਾਰਕੀਟ ਪ੍ਰਧਾਨਾਂ ਅਤੇ ਵਪਾਰ ਮੰਡਲ ਦੇ ਮੈਂਬਰਾਂ ਨਾਲ ਸਾਂਝੀ ਮੀਟਿੰਗ ਕੀਤੀ ਜਾਵੇਗੀ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਵਪਾਰ ਕਮਿਟੀ ਦੇ ਮੈਂਬਰ ਸ੍ਰੀ ਵਿਨੀਤ ਵਰਮਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਵਪਾਰੀਆਂ ਦੇ ਮਸਲੇ ਸੁਣੇ ਜਾਣਗੇ ਅਤੇ ਉਨ੍ਹਾਂ ਦੇ ਹੱਲ ਲਈ ਮੌਕੇ 'ਤੇ ਹੀ ਕਾਰਵਾਈ ਕੀਤੀ ਜਾਵੇਗੀ।