ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਫੂਕੇ ਸਰਕਾਰ ਦੇ ਪੱਤਰ ਅਤੇ ਐਫ ਆਈ ਆਰ ਦੀਆਂ ਕਾਪੀਆਂ

ਐਸ ਏ ਐਸ ਨਗਰ, 13 ਜਨਵਰੀ - ਐਸ ਸੀ ਬੀ ਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੁਹਾਲੀ ਫੇਜ਼ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਦੇ 24ਵੇਂ ਦਿਨ ਅੱਜ ਮੋਰਚੇ ਵਿੱਚ ਲੋਹੜੀ ਦੇ ਤਿਉਹਾਰ ਮੌਕੇ 15-7-21 ਦਾ ਪੱਤਰ ਅਤੇ ਬਲਵੀਰ ਸਿੰਘ ਆਲਮਪੁਰ ਖਿਲਾਫ ਹੋਈ ਐਫ ਆਈ ਆਰ ਦੀਆਂ ਕਾਪੀਆਂ ਫ਼ੂਕਹੀਆਂ ਗਈਆਂ।

ਐਸ ਏ ਐਸ ਨਗਰ, 13 ਜਨਵਰੀ - ਐਸ ਸੀ ਬੀ ਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੁਹਾਲੀ ਫੇਜ਼ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਦੇ 24ਵੇਂ ਦਿਨ ਅੱਜ ਮੋਰਚੇ ਵਿੱਚ ਲੋਹੜੀ ਦੇ ਤਿਉਹਾਰ ਮੌਕੇ 15-7-21 ਦਾ ਪੱਤਰ ਅਤੇ ਬਲਵੀਰ ਸਿੰਘ ਆਲਮਪੁਰ ਖਿਲਾਫ ਹੋਈ ਐਫ ਆਈ ਆਰ ਦੀਆਂ ਕਾਪੀਆਂ ਫ਼ੂਕਹੀਆਂ ਗਈਆਂ। ਇਸ ਮੌਕੇ ਆਦਿ ਧਰਮ ਅਨਾਰੀਆਂ ਸਮਾਜ ਦੇ ਮਹਾਂ ਮੰਤਰੀ ਸ਼੍ਰੀ ਵੀ ਡੀ ਅੰਬੇਡਕਰ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਮੋਰਚੇ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ।

ਮੋਰਚੇ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਜਸਵੀਰ ਸਿੰਘ ਪਮਾਲੀ ਨੇ ਕਿਹਾ ਕਿ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆ ਤਾਂ ਆਉਣ ਵਾਲੇ 15 ਦਿਨਾਂ ਵਿੱਚ ਵੱਡਾ ਐਕਸ਼ਨ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਕੁੰਭੜਾ ਅਤੇ ਲਖਵੀਰ ਸਿੰਘ ਵਡਾਲਾ ਨੇ ਵੀ ਸੰਬੋਧਨ ਕੀਤਾ।

ਮੋਰਚੇ ਵਿੱਚ ਬਲਜੀਤ ਸਿੰਘ ਕਕਰਾਲੀ, ਰੇਸ਼ਮ ਸਿੰਘ ਕਾਹਲੋਂ, ਅਜੈਬ ਸਿੰਘ ਬਠੋਈ, ਅਵਤਾਰ ਸਿੰਘ ਸੈਂਪਲਾ, ਸਿਮਰਨਜੀਤ ਸ਼ੈਂਕੀ, ਪ੍ਰਵੀਨ ਟਾਂਕ, ਮੁਖਤਿਆਰ ਸਿੰਘ ਕਕਰਾਲਾ, ਕਰਮਜੀਤ ਸਿੰਘ ਐਨੋ, ਸਿਮਰਨਜੀਤ ਕੌਰ ਵਡਾਲਾ, ਨਵਜੋਤ ਸਿੰਘ ਆਦਿ ਹਾਜ਼ਰ ਹੋਏ।