ਫੈਡਸਿਨ ਪੰਜਾਬ ਦੀ ਮੀਟਿੰਗ 'ਚ ਵਿਚਾਰੇ ਗਏ ਅਹਿਮ ਮਸਲੇ।
ਨਵਾਂਸ਼ਹਿਰ- ਫੈਡਰੇਸ਼ਨ ਆਫ ਸੀਨੀਅਰ ਸਿਟੀਜਨਜ਼ ਐਸੋਸੀਏਸ਼ਨਜ਼ ਪੰਜਾਬ ਦੀ ਗਵਰਨਿੰਗ ਬਾਡੀ ਦੀ ਤਿਮਾਹੀ ਮੀਟਿੰਗ ਬਾਈ ਜੀ ਦੀ ਕੁਟੀਆ ਪੰਡੋਰਾਂ ਮੁਹੱਲਾ ਨਵਾਂਸ਼ਹਿਰ ਵਿਖੇ ਫੈਡਰੇਸ਼ਨ ਦੇ ਚੇਅਰਮੈਨ ਐਸ ਪੀ ਕਰਕਰਾ ( ਰਿਟਾਇਰਡ ਆਈਏਐਸ ਅਫ਼ਸਰ) ਦੀ ਸਰਪ੍ਰਸਤੀ ਅਤੇ ਪ੍ਰੋਫੈਸਰ ਆਰ ਕੇ ਕੱਕੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਆਰੰਭ ਵਿਚ ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਦੇ ਪ੍ਰਧਾਨ ਪ੍ਰੋਫੈਸਰ ਐਸ ਕੇ ਬਰੂਟਾ ਵਲੋਂ ਫੈਡਰੇਸ਼ਨ ਦੇ ਆਹੁਦੇਦਾਰਾਂ ਅਤੇ ਮੀਟਿੰਗ ਵਿਚ ਸ਼ਾਮਲ ਪੰਜਾਬ ਦੀਆਂ ਵੱਖ ਵੱਖ ਐਸੋਸੀਏਸ਼ਨਜ਼ ਦੇ ਡੈਲੀਗੇਟਸ ਲਈ ਸਵਾਗਤੀ ਭਾਸ਼ਣ ਦਿੱਤਾ ਗਿਆ।

ਡਾ. ਜੇਡੀ ਵਰਮਾ ਵਲੋਂ ਗਵਰਨਿੰਗ ਬਾਡੀ ਦੇ ਸਮੂਹ ਆਹੁਦੇਦਾਰਾਂ ਅਤੇ ਡੈਲੀਗੇਟਸ ਦਾ ਮੀਟਿੰਗ ਵਿਚ ਸ਼ਾਮਲ ਹੋਣ 'ਤੇ ਸਵਾਗਤ ਅਤੇ ਧੰਨਵਾਦ ਕੀਤਾ ਗਿਆ। ਬੀਐਲ ਐਮ ਗਰਲਜ਼ ਕਾਲਜ ਨਵਾਂਸ਼ਹਿਰ ਦੇ ਪ੍ਰੋਫੈਸਰ ਓਂਕਾਰ ਸਿੰਘ ਦੀ ਅਗਵਾਈ ਵਿਚ ਕਾਲਜ ਦੇ ਬੱਚਿਆਂ ਵਲੋਂ ਫੈਡਸਿਨ ਦੀ ਪ੍ਰੇਅਰ ' ਦੇਹਿ ਸ਼ਿਵਾ ਵਰ ਮੋਹਿ ਇਹੈ ' ਦਾ ਗਾਇਨ ਕੀਤਾ ਗਿਆ। ਉਸ ਤੋਂ ਬਾਅਦ ਬਠਿੰਡਾ ਤੋਂ ਆਏ ਹੋਏ ਪ੍ਰਧਾਨ ਹਰਪਾਲ ਸਿੰਘ ਖੁਰਮੀ ਅਤੇ ਮੈਡਮ ਸਤਵੰਤ ਕੌਰ ਵਲੋਂ ਕੇਕ ਕੱਟ ਕੇ ਫੈਡਰੇਸ਼ਨ ਦੇ ਚੇਅਰਮੈਨ ਐਸ ਪੀ ਕਰਕਰਾ ਦਾ 89 ਵਾਂ ਜਨਮ ਦਿਨ ਮਨਾਇਆ ਗਿਆ ਜਿਸ ਦੌਰਾਨ ਸਮੂਹ ਮੈਂਬਰਾਂ ਵਲੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਉਪਰੰਤ ਫੈਡਰੇਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਗੁਰਦੀਪ ਸਿੰਘ ਭੋਗਲ ਵਲੋਂ ਸੀਨੀਅਰ ਸਿਟੀਜਨਜ਼ ਨੂੰ ਦਰਪੇਸ਼ ਮੁਸ਼ਕਿਲਾਂ / ਸਮੱਸਿਆਵਾਂ ਬਾਰੇ ਵਿਚਾਰ ਰੱਖੇ ਗਏ ਜਿਨ੍ਹਾਂ ਵਿਚ ਸੀਨੀਅਰ ਸਿਟੀਜਨਜ਼ ਲਈ ਸਟੇਟ ਪਾਲਿਸੀ ਬਣਾਉਣ , ਬੁਢਾਪਾ ਭੱਤਾ 3500 ਰੁਪਏ ਮਹੀਨਾ ਕਰਨ , ਸਾਲ 2014 ਵਿਚ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਬਜ਼ੁਰਗਾਂ ਦੀ ਸੁਰੱਖਿਆ ਦੇ ਪ੍ਰਬੰਧ ਕਰਨ , ਬਜ਼ੁਰਗਾਂ ਨੂੰ ਢੁੱਕਵੀਆਂ ਸੇਹਤ ਸਹੂਲਤਾਂ ਪ੍ਰਦਾਨ ਕਰਨ , ਬਜ਼ੁਰਗਾਂ ਲਈ ਵੱਖਰਾ ਡਾਇਰੈਕਟੋਰੇਟ ਬਣਾਉਣ , ਹਰ ਜ਼ਿਲ੍ਹੇ ਵਿੱਚ ਘੱਟੋ ਘੱਟ ਇਕ ਓਲਡ ਏਜ ਹੋਮ ਬਣਾਉਣ , ਬੱਸਾਂ ਵਿੱਚ ਸਫਰ ਕਰਨ ਵਾਲੇ ਸੀਨੀਅਰ ਸਿਟੀਜਨਜ਼ ਤੋਂ ਅੱਧਾ ਕਿਰਾਇਆ ਲੈਣ ਅਤੇ ਰੇਲਵੇ ਵਿਭਾਗ ਵੱਲੋਂ ਬਜ਼ੁਰਗਾਂ ਨੂੰ ਰੇਲ ਕਿਰਾਏ ਵਿਚ ਮਿਲਦੀਆਂ ਸਹੂਲਤਾਂ ਜਿਹੜੀਆਂ ਕਿ ਕੋਵਿਡ ਕਾਲ ਦੌਰਾਨ ਬੰਦ ਕਰ ਦਿੱਤੀਆਂ ਗਈਆਂ ਸਨ ਨੂੰ ਮੁੜ ਬਹਾਲ ਕਰਨ ਸਬੰਧੀ ਮੰਗਾਂ ਦਾ ਜ਼ਿਕਰ ਕੀਤਾ ਗਿਆ।
ਇਸ ਤੋਂ ਇਲਾਵਾ ਵੱਖ ਵੱਖ ਐਸੋਸੀਏਸ਼ਨਜ਼ ਦੇ ਡੈਲੀਗੇਟਸ ਨੇ ਵੀ ਬਜ਼ੁਰਗਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ ਪੇਸ਼ ਕੀਤੇ ਅਤੇ ਇਨ੍ਹਾਂ ਦੇ ਹੱਲ ਲਈ ਸਰਕਾਰੀ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਨ ਸਬੰਧੀ ਫੈਸਲੇ ਲਏ ਗਏ। ਮੀਟਿੰਗ ਵਿਚ ਡਾ. ਹਰੀ ਮਿੱਤਰ ਖੋਸਲਾ ਵਲੋਂ ਲਿਖੀ ਗਈ ਕਿਤਾਬ ' ਡਾਈਟ , ਡਿਸੀਜਸ ਐਂਡ ਡਿਸੀਜਸ ਪਰਿਵੈਂਨਸ਼ਨ ' ਜਾਰੀ ਕੀਤੀ ਗਈ। ਇਸ ਦੇ ਨਾਲ ਹੀ ਫੈਡਰੇਸ਼ਨ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਤਿਮਾਹੀ ਮੈਗਜ਼ੀਨ ' ਫੈਡਸਿਨ ਪੰਜਾਬ ' ( ਅਕਤੂਬਰ - ਦਸੰਬਰ 24) ਵੀ ਜਾਰੀ ਕੀਤਾ ਗਿਆ। ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਵਲੋਂ ਕੀਤੇ ਗਏ ਪ੍ਰਬੰਧ ਦੀ ਸਮੂਹ ਡੈਲੀਗੇਟਸ ਅਤੇ ਗਵਰਨਿੰਗ ਬਾਡੀ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ।
ਇਸ ਮੌਕੇ ਫੈਡਸਿਨ ਪੰਜਾਬ ਦੇ ਐਗਜ਼ੈਕਟਿਵ ਪ੍ਰਧਾਨ ਇੰਦਰਜੀਤ ਸਿੰਘ ਚੋਪੜਾ , ਸਕੱਤਰ ਜਨਰਲ ਜੋਗਿੰਦਰ ਸਿੰਘ ਮਦਾਨ , ਗਵਰਨਿੰਗ ਬਾਡੀ ਦੇ ਸਮੂਹ ਮੈਂਬਰ, 19 ਐਸੋਸੀਏਸ਼ਨਜ਼ ਦੇ ਡੈਲੀਗੇਟਸ, ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਦੇ ਜਨਰਲ ਸਕੱਤਰ ਐਸ ਕੇ ਪੁਰੀ ਅਤੇ ਐਗਜ਼ੈਕਟਿਵ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਸਨ।