*ਪਿੰਡ ਰਾਮਪੁਰ ਸੈਣੀਆਂ ਦੀ ਟੀਮ ਨੇ ਪਿੰਡ ਲੰਗੇਰੀ ਨੂੰ 2-1 ਤੇ ਹਰਾਇਆ

ਹੁਸ਼ਿਆਰਪੁਰ- ਸਪੋਰਟਸ ਕਲੱਬ ਦਰਸ਼ਨ ਸਿੰਘ ਕਨੇਡੀਅਨ ਪਿੰਡ ਲੰਗੇਰੀ ਵਲੋਂ ਸੰਤ ਬਾਬਾ ਜਵਾਲਾ ਸਿੰਘ ਤੇ ਭਾਈ ਸੋਭਾ ਸਿੰਘ ਯਾਦ ’ਚ ਪ੍ਰਧਾਨ ਕੁਲਵੰਤ ਸਿੰਘ ਸੰਘਾ ਇੰਗਲੈਡ ਦੀ ਦੇਖ ਰੇਖ ’ਚ ਕਰਵਾਏ ਗਏ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਿਪਟੀ ਸਪੀਕਰ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੋੜੀ ਸ਼ਾਮਿਲ ਹੋਏ ਤੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਤੇ ਸਰਪੰਚ ਪ੍ਰਿਤਪਾਲ ਕੌਰ ਸੰਘਾ ਕੈਨੇਡਾ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।

ਪ੍ਰਧਾਨਗੀ ਪ੍ਰਿੰਸੀਪਲ. ਡਾ. ਪਰਵਿੰਦਰ ਸਿੰਘ, ਦਲਜੀਤ ਸਿੰਘ ਬੈਂਸ ਕੈਨੇਡਾ, ਸਤਪ੍ਰਕਾਸ਼ ਸਿੰਘ ਕਨੇਡੀਅਨ, ਸਕੱਤਰ ਤਰਸੇਮ ਲਾਲ, ਸੀਨੀਅਰ ਵਾਇਸ ਪ੍ਰਧਾਨ ਜਸਵੀਰ ਸਿੰਘ ਸੰਘਾ, ਚਰਨਜੀਤ ਸਿੰਘ ਚੰਨੀ ਓ.ਐਸ.ਡੀ., ਕੁਲਵੀਰ ਸਿੰਘ ਖੱਖ, ਇਕਬਾਲ ਸਿੰਘ ਸੰਘਾ ਇੰਗਲੈਡ, ਸਤਨਾਮ ਸਿੰਘ ਕੈਨੇਡਾ, ਦਲਜੀਤ ਸਿੰਘ ਦੁਸਾਂਝ, ਗੁਰਦੀਪ ਸਿੰਘ ਸੰਘਾ, ਹਰਨੰਦਰਨ ਸਿੰਘ ਖਾਬੜਾ, ਮਾ. ਅਰਵਿੰਦਰ ਸਿੰਘ, ਮਨਜੀਤ ਸਿੰਘ ਖਾਬੜਾ ਕੈਨੇਡਾ ਆਦਿ ਸਾਂਝੇ ਤੌਰ ’ਤੇ ਕੀਤੀ। ਅੱਜ ਕਰਵਾਏ ਗਏ ਫਾਈਨਲ ਵਿੱਚ ਪਿੰਡ ਰਾਮਪੁਰ ਸੈਣੀਆਂ ਦੀ ਟੀਮ ਨੇ ਪਿੰਡ ਲੰਗੇਰੀ ਨੂੰ 2-1 ਤੇ ਤੇ ਉਮਰ ਵਰਗ ’ਚ ਪਿੰਡ ਪੰਡੋਰੀ ਗੰਗਾ ਸਿੰਘ ਦੀ ਟੀਮ ਨੇ ਪਿੰਡ ਖਾਨਪੁਰ ਨੂੰ 1-0 ਨਾਲ ਹਰਾ ਕੇ ਨਗਦ ਰਾਸ਼ੀ ਤੇ ਟਰਾਫੀ ’ਤੇ ਕਬਜ਼ਾ ਕੀਤਾ।  
ਇਸ ਮੌਕ ਸੰਤ ਬਲਵੀਰ ਸਿੰਘ, ਮਾ. ਬਨਿੰਦਰ ਸਿੰਘ, ਬਖਸ਼ੀਸ਼ ਸਿੰਘ ਬਾਗਲਾ, ਇੰਜੀ.ਤਰਲੋਚਨ ਸਿੰਘ, ਨਰਿੰਦਰ ਸਿੰਘ ਸੰਘਾ, ਇੰਸ. ਅੰਮ੍ਰਿਤਪਾਲ ਸਿੰਘ, ਪ੍ਰੋ. ਅਜੀਤ ਲੰਗੇਰੀ, ਹਰਦੀਪ ਸਿੰਘ ਇੰਗਲੈਡ, ਡਾ. ਰਾਜ ਕੁਮਾਰ, ਹਰਦੀਪ ਸਿੰਘ ਪੰਚ, ਸੁਰਜੀਤ ਸਿੰਘ ਪੰਚ, ਨੀਰਜ ਕੁਮਾਰ ਪੰਚ, ਮਨਜੀਤ ਕੌਰ ਪੰਚ, ਮੱਖਣ ਸਿੰਘ ਮੁਲਾਜ਼ਮ ਆਗੂ, ਨਵਜੇਤ ਸਿੰਘ ਸੰਘਾ, ਜਸਵੀਰ ਸਿੰਘ ਗੋਗੀ, ਅਮਰਜੀਤ ਸਿੰਘ ਸੰਘਾ, ਗੁਰਵਿੰਦਰ ਪਾਲ ਸਿੰਘ, ਕੈਨੇਡਾ, ਅਮਨਿੰਦਰ ਸਿੰਘ ਕੋਟਕ, ਸਤਨਾਮ ਸਿੰਘ ਖਾਲਸਾ ਪੰਚ, ਗੁਰਜੀਤ ਕੌਰ ਸਾਬਕਾ ਸਰਪੰਚ, ਹਰਜਿੰਦਰ ਕੌਰ ਪੰਚ, ਨਵਤੇਜ ਸ਼ੰਘਾ, ਜਮਸ਼ੇਰ ਸਿੰਘ, ਸੁਖਵੀਰ ਸਿੰਘ ਪਹਿਲਵਾਨ, ਮਨੀ ਸੰਘਾ, ਰਿੱਕੀ ਸੰਘਾ ਅਮਰੀਕ ਸਿੰਘ ਬੈਂਸ, ਕੁਲਵਰਨ ਸਿੰਘ ਬੈਂਸ, ਕੈਪਟਨ ਹਰਬੰਸ ਸਿੰਘ, ਹਰਦੀਪ ਸਿੰਘ ਸ਼ਾਹ, ਗੁਰਦੀਪ ਸਿੰਘ ਸੰਘਾ, ਜਸਪਾਲ ਸਿੰਘ ਪਾਲਾ, ਦਲਜੀਤ ਸਿੰਘ ਰੌਕੀ, ਮਨਪ੍ਰੀਤ ਸਿੰਘ ਸੋਨੂੰ,  ਅਤੇ ਖੇਡ ਪ੍ਰੇਮੀ ਹਾਜ਼ਰ ਸਨ। 
ਪਿੰਡ ਲੰਗੇਰੀ ਵਿਖੇ ਸਪੋਰਟਸ ਕਲੱਬ ਦਰਸ਼ਨ ਸਿੰਘ ਕਨੇਡੀਅਨ ਵਲੋਂ ਕਰਾਵਾਏ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਜੇਤੂ ਟੀਮ ਦੇ ਖਿਡਾਰੀਆਂ ਨਾਲ ਸਰਪੰਚ ਪਿ੍ਰਤਪਾਲ ਕੌਰ ਸੰਘਾ ਕੈਨੇਡਾ ਪ੍ਰਧਾਨ ਕੁਲਵੰਤ ਸਿੰਘ ਸੰਘਾ, ਸਤਪ੍ਰਕਾਸ਼ ਸਿੰਘ ਕਨੇਡੀਅਨ, ਤਰਸੇਮ ਲਾਲ, ਜਸਵੀਰ ਸਿੰਘ ਸੰਘਾ, ਗੁਰਜੀਤ ਕੌਰ, ਮਾ. ਅਰਵਿੰਦਰ ਸਿੰਘ ਅਤੇ ਹੋਰ।