ਡਿਊਟੀ ਦੌਰਾਨ ਬਿਜਲੀ ਕਰਮਚਾਰੀ ਨੂੰ ਲੱਗਿਆ ਕਰੰਟ

ਰਾਜਪੁਰਾ, 7 ਫਰਵਰੀ- ਬਿਜਲੀ ਵਿਭਾਗ ਦੇ ਲਾਈਨਮੈਨ ਪ੍ਰਦੀਪ ਵਾਸੀ ਰਾਜਪੁਰਾ ਨੂੰ ਕੰਮ ਕਰਦੇ ਹੋਏ ਕਰੰਟ ਲੱਗ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮੁੱਢਲੀ ਸਹਾਇਤਾ ਦੇ ਕੇ ਨੇੜੇ ਦੇ ਹਾਇਰ ਸੈਂਟਰ ਵਿੱਚ ਰੈਫਰ ਕਰ ਦਿੱਤਾ।

ਰਾਜਪੁਰਾ, 7 ਫਰਵਰੀ- ਬਿਜਲੀ ਵਿਭਾਗ ਦੇ ਲਾਈਨਮੈਨ ਪ੍ਰਦੀਪ ਵਾਸੀ ਰਾਜਪੁਰਾ ਨੂੰ ਕੰਮ ਕਰਦੇ ਹੋਏ ਕਰੰਟ ਲੱਗ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮੁੱਢਲੀ ਸਹਾਇਤਾ ਦੇ ਕੇ ਨੇੜੇ ਦੇ ਹਾਇਰ ਸੈਂਟਰ ਵਿੱਚ ਰੈਫਰ ਕਰ ਦਿੱਤਾ।
ਇਸ ਮੌਕੇ ਪੀੜਿਤ ਦੇ ਨਾਲ ਆਏ ਹੋਏ ਕਰਮਚਾਰੀਆਂ ਨੇ ਡਾਕਟਰ ਉੱਤੇ ਸਹੀ ਇਲਾਜ ਨਾ ਕਰਨ ਦਾ ਦੋਸ਼ ਲਗਾਉਂਦਿਆਂ ਲੱ ਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਰੰਟ ਲੱਗਣ ਤੋਂ ਬਾਅਦ ਉਸਦੇ ਸਾਥੀ ਕਰਮਚਾਰੀਆਂ ਵਲੋਂ ਉਸਨੂੰ ਹਸਪਤਾਲ ਨਾਅਰੇਬਾਜ਼ੀ ਕੀਤੀ। ਹਸਪਤਾਲ ਦੇ ਸੂਤਰਾਂ ਅਨੁਸਾਰ ਮੌਕੇ ਤੇ ਮੌਜੂਦ ਡਾਕਟਰ ਮਨਦੀਪ ਕੌਰ ਈ ਐਮ ਓ ਨੇ ਆਪਣੀ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਉਸਨੂੰ ਹਾਇਰ ਸੈਂਟਰ ਵਿੱਚ ਰੈਫਰ ਕਰ ਦਿੱਤਾ ਸੀ ਤਾਂ ਕਿ ਉਸ ਦਾ ਇਲਾਜ ਸਹੀ ਤਰੀਕੇ ਨਾਲ ਹੋ ਸਕੇ।
ਇਸ ਬਾਰੇ ਐਸ ਐਮ ਓ ਡਾਕਟਰ ਸੋਨੀਆ ਨਾਲ ਗੱਲ ਕਰਨ ਤੇ ਉਹਨਾਂ ਕਿਹਾ ਕਿ ਘਟਨਾ ਮੌਕੇ ਉਹ ਛੁੱਟੀ ਤੇ ਸਨ ਪਰ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ। ਉਹਨਾਂ ਕਿਹਾ ਕਿ ਡਿਊਟੀ ਡਾਕਟਰ ਮਨਦੀਪ ਕੌਰ ਨੇ ਆਪਣੀ ਡਿਊਟੀ ਨਿਭਾਉਂਦਿਆਂ ਪਹਿਲੀ ਡਾਕਟਰੀ ਸਹਾਇਤਾ ਦਿੱਤੀ ਹੈ ਤੇ ਨੇੜੇ ਦੇ ਹਾਇਰ ਸੈਂਟਰ ਵਿੱਚ ਰੈਫਰ ਕਰ ਦਿੱਤਾ ਕਿਉਂਕਿ ਪ੍ਰੋਟੋਕੋਲ ਇਹ ਕਹਿੰਦਾ ਹੈ ਕਿ ਜੇਕਰ ਮਰੀਜ਼ ਨੂੰ ਸੈਂਟਰ ਵਿੱਚ ਬਿਹਤਰ ਸਹੂਲਤ ਨਹੀਂ ਮਿਲ ਰਹੀ ਤਾਂ ਉਸਨੂੰ ਨੇੜੇ ਦੇ ਹਾਇਰ ਸੈਂਟਰ ਵਿੱਚ ਰੈਫਰ ਕੀਤਾ ਜਾਵੇ ਤਾਂ ਕਿ ਉੱਥੇ ਜਾ ਕੇ ਉਹਨੂੰ ਵਧੀਆ ਸਹੂਲਤਾਂ ਦੇ ਨਾਲ ਡਾਕਟਰੀ ਸਹਾਇਤਾ ਮਿਲ ਸਕੇ ਤੇ ਮਰੀਜ਼ ਦੀ ਜਾਨ ਬਚ ਸਕੇ।