ਨਗਰ ਨਿਗਮ ਨੇ ਨਾਜਾਇਜ਼ ਕਬਜੇ ਹਟਾਏ

ਐਸ ਏ ਐਸ ਨਗਰ, 7 ਫਰਵਰੀ- ਨਗਰ ਨਿਗਮ ਦੀ ਨਾਜਾਇਜ਼ ਕਬਜ਼ੇ ਹਟਾਉਣ ਵਾਲੀ ਟੀਮ ਵੱਲੋਂ ਮੁਹਾਲੀ ਅਤੇ ਨਾਲ ਹੀ ਸੈਕਟਰ 78 ਵਿੱਚ ਨੋ ਵੈਂਡਿੰਗ ਜੋਨ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਅਤੇ ਵਾਲਿਆਂ ਨੂੰ ਚੁਕਵਾ ਦਿੱਤਾ ਗਿਆ।

ਐਸ ਏ ਐਸ ਨਗਰ, 7 ਫਰਵਰੀ- ਨਗਰ ਨਿਗਮ ਦੀ ਨਾਜਾਇਜ਼ ਕਬਜ਼ੇ ਹਟਾਉਣ ਵਾਲੀ ਟੀਮ ਵੱਲੋਂ ਮੁਹਾਲੀ ਅਤੇ ਨਾਲ ਹੀ ਸੈਕਟਰ 78 ਵਿੱਚ ਨੋ ਵੈਂਡਿੰਗ ਜੋਨ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਅਤੇ ਵਾਲਿਆਂ ਨੂੰ ਚੁਕਵਾ ਦਿੱਤਾ ਗਿਆ।
ਫੇਜ਼ 2 ਅਤੇ ਫੇਜ਼-4 ਦੀਆਂ ਫੁੱਟਪਾਥਾਂ ਤੇ ਫਰਨੀਚਰ ਦਾ ਸਾਮਾਨ ਰੱਖ ਕੇ ਵੇਚਣ ਵਾਲੇ ਦੁਕਾਨਦਾਰਾਂ ਦਾ ਸਾਮਾਨ ਚੁੱਕਿਆ ਗਿਆ।
ਇਸ ਮੌਕੇ ਨਗਰ ਨਿਗਮ ਦੇ ਕਰਮਚਾਰੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਥਾਂ ਥਾਂ ਤੇ ਹੁੰਦੇ ਨਾਜਾਇਜ਼ ਕਬਜਿਆਂ ਨੂੰ ਹਟਾਉਣ ਲਈ ਨਗਰ ਨਿਗਮ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਮੁਹਿੰਮ ਇਸੇ ਤਰ੍ਹਾਂ ਚਲਦੀ ਰਹੇਗੀ ਅਤੇ ਕਿਸੇ ਨੂੰ ਵੀ ਨੋ ਵੈਂਡਿੰਗ ਜੋਨ ਵਿੱਚ ਰੇਹੜੀ ਫੜੀ ਨਹੀਂ ਲਗਾਉਣ ਦਿੱਤੀ ਜਾਵੇਗੀ।