ਆਸ਼ਾ ਕਿਰਨ ਸਕੂਲ ਵਿੱਚ ਰਿਜਨਲ ਕੈਂਪਸ ਦੇ ਵਿਦਿਆਰਥੀਆਂ ਨੇ ਕੈਂਪ ਲਗਾਇਆ

ਹੁਸ਼ਿਆਰਪੁਰ- ਅਜਨੋਹਾ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿਖੇ ਪੰਜਾਬ ਯੂਨੀਵਰਸਿਟੀ ਦੇ ਸਵਾਮੀ ਸਰਵਾਨੰਦ ਗਿਰੀ ਰਿਜਨਲ ਸੈਂਟਰ ਊਨਾ ਰੋਡ ਦੇ ਐੱਨ.ਐੱਸ.ਐੱਸ.ਦੇ ਵਿਦਿਆਰਥੀਆਂ ਵੱਲੋਂ ਕੈਂਪ ਲਗਾਇਆ ਗਿਆ।

ਹੁਸ਼ਿਆਰਪੁਰ- ਅਜਨੋਹਾ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿਖੇ ਪੰਜਾਬ ਯੂਨੀਵਰਸਿਟੀ ਦੇ ਸਵਾਮੀ ਸਰਵਾਨੰਦ ਗਿਰੀ ਰਿਜਨਲ ਸੈਂਟਰ ਊਨਾ ਰੋਡ ਦੇ ਐੱਨ.ਐੱਸ.ਐੱਸ.ਦੇ ਵਿਦਿਆਰਥੀਆਂ ਵੱਲੋਂ ਕੈਂਪ ਲਗਾਇਆ ਗਿਆ।
 ਇਸ ਦੌਰਾਨ ਸਪੈਸ਼ਲ ਬੱਚਿਆਂ ਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ ਖੇਡ ਗਤੀਵਿਧੀਆਂ ਵਿੱਚ ਹਿੱਸਾ ਲਿਆ ਗਿਆ, ਇਸ ਕੈਂਪ ਦਾ ਸਲੋਗਨ ਯੂਥ ਫਾਰ ਮਾਈ ਭਾਰਤ ਤੇ ਯੂਥ ਫਾਰ ਡਿਜੀਟਲ ਲਿਟਰੇਸੀ ਰੱਖਿਆ ਗਿਆ ਸੀ। ਰਿਜਨਲ ਕੈਂਪਸ ਵਿੱਚੋ ਵੱਖ-ਵੱਖ ਵਿਭਾਗਾਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਸਕੂਲ ਵਿੱਚ ਪੁੱਜੇ। ਇਸ ਕੈਂਪ ਦੌਰਾਨ ਸਕੂਲ ਦੀ ਵਾਈਸ ਪਿ੍ਰੰਸੀਪਲ ਇੰਦੂ ਬਾਲਾ ਤੇ ਖੇਡ ਟੀਚਰ ਅੰਜਨਾ, ਗੁਰਪ੍ਰਸਾਦ ਵੱਲੋਂ ਵੀ ਖੇਡ ਗਤੀਵਿਧੀਆਂ ਵਿੱਚ ਭਾਗ ਲਿਆ ਗਿਆ। 
ਇਸ ਮੌਕੇ ਡਾ. ਗੌਰਵ ਸੈਣੀ, ਡਾ. ਮੀਨਾ ਸ਼ਰਮਾ, ਡਾ. ਬਲਵਿੰਦਰ ਸਿੰਘ, ਡਾ. ਸਤੀਸ਼ ਕੁਮਾਰ, ਡਾ. ਕਾਮਿਆ ਰਾਣੀ, ਨੀਨਾ, ਗੁਰਵਿੰਦਰ ਸਿੰਘ, ਵਿਨੇ ਅਰੋੜਾ, ਕਰਨਲ ਗੁਰਮੀਤ ਸਿੰਘ, ਪਿ੍ਰੰਸੀਪਲ ਸ਼ੈਲੀ ਸ਼ਰਮਾ, ਹਰਬੰਸ ਸਿੰਘ, ਰਾਮ ਆਸਰਾ ਆਦਿ ਵੀ ਮੌਜੂਦ ਰਹੇ।