ਦੁਬਾਰਾ ਧੁੰਦ ਪੈਣ ਤੇ ਠੰਢ ਵਧਣ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ
ਮੌੜ ਮੰਡੀ / 3 ਫਰਵਰੀ- ਕਈ ਦਿਨਾਂ ਦੀ ਤੇਜ਼ ਧੁੱਪ ਤੋਂ ਬਾਅਦ ਦੁਬਾਰਾ ਧੁੰਦ ਪੈਣ ਤੇ ਠੰਢ ਵਧਣ ਕਾਰਨ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਆ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਧੁੰਦ ਕਣਕ ਦੀ ਫ਼ਸਲ ਲਈ ਲਾਹੇਵੰਦ ਹੈ। ਧੁੰਦ ਪੈਣ ਨਾਲ ਕਣਕ ਦੇ ਝਾੜ ਵਿੱਚ ਇਜ਼ਾਫਾ ਹੋਵੇਗਾ।

ਪਹਿਲਾਂ ਧੁੱਪ ਦੇਖਕੇ ਇਵੇਂ ਲੱਗਦਾ ਸੀ ਕਿ ਹੁਣ ਤਾਂ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਦੁਬਾਰਾ ਠੰਢ ਨਹੀਂ ਪਵੇਗੀ ਤੇ ਕਣਕ ਦੇ ਝਾੜ ਵਿੱਚ ਵਾਧਾ ਨਹੀਂ ਹੋਵੇਗਾ ਪਰ ਹੁਣ ਦੁਬਾਰਾ ਧੁੰਦ ਪੈਣ ਤੇ ਠੰਢ ਵਧਣ ਕਾਰਨ ਮਹਿਸੂਸ ਹੁੰਦਾ ਹੈ ਕਿ ਫਰਵਰੀ ਮਹੀਨੇ ਵਿੱਚ ਠੰਢ ਬਰਕਰਾਰ ਰਹੇਗੀ ਤੇ ਕਣਕ ਦੇ ਝਾੜ ਵਿੱਚ ਵਾਧਾ ਹੋਵੇਗਾ।
ਧੁੰਦ ਕਾਰਨ ਦੁਕਾਨਦਾਰਾਂ ਦੇ ਚਿਹਰੇ ਵੀ ਖਿੜੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਸਰਦੀ ਵਾਲੇ ਗਰਮ ਕੱਪੜਿਆਂ ਦਾ ਸਟਾਕ ਹੁਣ ਕਲੀਅਰ ਹੋ ਜਾਵੇਗਾ। ਕਿਉਂਕਿ ਧੁੱਪਾਂ ਪੈਣ ਕਾਰਨ ਗਰਮੀ ਵਧਣੀ ਸ਼ੁਰੂ ਹੋ ਗਈ ਸੀ ਪਰ ਹੁਣ ਦੁਬਾਰਾ ਧੁੰਦ ਪੈਣ ਤੇ ਠੰਢ ਵਧਣ ਕਾਰਨ ਤੇ ਵਿਆਹ ਸ਼ਾਦੀਆਂ ਦਾ ਸੀਜ਼ਨ ਹੋਣ ਕਾਰਨ ਹੁਣ ਉਹਨਾਂ ਦੇ ਕੋਟ ਕੋਟੀਆਂ ਦਾ ਮਾਲ ਦੁਬਾਰਾ ਵਿਕਣਾ ਸ਼ੁਰੂ ਹੋ ਗਿਆ ਹੈ।