ਨਗਰ ਨਿਗਮ ਸ਼ਹਿਰ ਦੇ ਅੰਦਰ ਕਮਾਲਪੁਰ ਵਾਸੀਆਂ ਨੂੰ ਗੰਦੇ ਪਾਣੀ ਦੀ ਦੇ ਰਹੀ ਸਪਲਾਈ,ਨਹੀਂ ਮਿਲ ਰਿਹਾ ਇਨਸਾਫ,ਧੀਮਾਨ ਨੇ ਡਿਪਟੀ ਕਮਿਸ਼ਨਰ ਨੂੰ ਦਰਜ ਕਰਵਾਈ ਸ਼ਕਾਇਤ।
ਹੁਸ਼ਿਆਰਪੁਰ- ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸ਼ਹਿਰ ਅੰਦਰ ਵਾਰਡ ਨੰਬਰ 42,ਮੁਹਲਾ ਕਮਾਲ ਪੁਰ ਦੇ ਕੁਝ ਹਿੱਸੇ ਵਿਚ ਵਾਸੀਆਂ ਨੂੰ ਪਿਛਲੇ 1 ਮਹੀਨੇ ਤੋਂ ਸੀਵਰੇਜ਼ ਮਿਕਸਡ ਪੀਣ ਵਾਲੇ ਪਾਣੀ ਦੀ ਮਿਲ ਰਹੀ ਸਪਲਾਈ ਨੂੰ ਲੈ ਕੇ ਲੋਕਾਂ ਦੀਆਂ ਮੁਸਿ਼ਕਲਾਂ ਸੁਣੀਆਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਸ਼ਹਿਰ ਦਾ ਵਿਕਾਸ ਸਿਰਫ ਫਲੈਕਸਾਂ ਉਤੇ ਵੇਖਣ ਲਈ ਮਿਲਦਾ ਹੈ ਅਸਲ ਵਿਚ ਆਮ ਲੋਕ ਪੀੜਤ ਹਨ।

ਧੀਮਾਨ ਨੂੰ ਲੋਕਾਂ ਦੇ ਦਸਿਆ ਕਿ ਉਹ ਲਗਭਗ 1 ਮਹੀਨੇ ਤੋਂ ਗੰਦਂ ਪੀੜਤ ਚਲੇ ਆ ਰਹੇ ਹਨ ਤੇ ਬਜਾਰੋਂ ਖ੍ਰੀਦ ਕੇ ਪੀਣ ਵਾਲੇ ਪਾਣੀ ਨਾਲ ਗੁਜਾਰਾ ਕਰ ਰਹੇ ਹਨ ਤੇ ਵਾਰ ਸ਼ਕਾਇਤ ਕਰਨ ਦੇ ਬਾਵਜੂਦ ਨਹੀਂ ਦਿਤਾ ਜਾ ਰਿਹਾ ਧਿਆਨ।ਉਨ੍ਹਾਂ ਦਸਿਆ ਕਿ ਪੀਣ ਵਾਲੇ ਪਾਣੀ ਵਿਚ ਸੀਵਰੇਜ਼ ਦਾ ਗੰਦਾ ਬਦਬੂ ਮਾਰਦਾ ਪਾਣੀ ਮਿਕਸ ਹੋ ਕੇ ਘਰਾਂ ਵਿਚ ਆ ਰਿਹਾ ਤੇ ਆਮ ਲੋਕਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਉਤੇ ਬੁਰਾ ਪ੍ਰਭਾਵ ਪੈ ਰਿਹਾ ਹੈ।ਹੁਣ ਹਾਲਤ ਇਹ ਹਨ ਕਿ ਪੀਣ ਵਾਲੀਆਂ ਪਾਣੀ ਦੀਆਂ ਟੈਂਕੀਆਂ ਵਿਚ ਵੀ ਗੰਦਾ ਬੈਕਟੀਰੀਆ ਭਰਪੂਰ ਪਾਣੀ ਆਮ ਵੇਖਿਆ ਜਾ ਸਕਦਾ ਹੈ।
ਧੀਮਾਨ ਨੇ ਕਿਹਾ ਕਿ ਸ਼ਹਿਰ ਵਿਚ ਐਨੀਆਂ ਵੱਡੀਆਂ ਅਣਗਹਿਲੀਆਂ ਕਦੇ ਵੀ ਕਿਸੇ ਵੀ ਮਹਾਂਮਾਰੀ ਨੂੰ ਜਨਮ ਦੇ ਸਕਦੀਆਂ ਹਨ।ਸ਼ਹਿਰ ਅੰਦਰ ਨਾ ਤਾ ਸਫਾਈ ਵੱਲ ਧਿਆਨ ਦਿਤਾ ਜਾ ਰਿਹਾ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਦੀ ਸਪਲਾਈ ਵੱਲ।ਧੀਮਾਨ ਨੇ ਹਲਾਤਾਂ ਨੂੰ ਵੇਖਦਿਆਂ ਤੁਰੰਤ ਡਿਪਟੀ ਕਮਿਸ਼ਨਰ ਹੁਸਿ਼ਆਰ ਪੁਰ ਨੂੰ ੲ. ਮੇਸਜ ਕਰਕੇ ਸ਼ਕਾਇਤ ਦਰਜਾ ਕਰਵਾ ਕੇ ਮੰਗ ਕੀਤੀ ਕਿ ਜੁੰਮੇਵਾਰ ਨਗਰ ਨਿਗਮ ਦੇ ਅਧਿਕਾਰੀਆਂ ਵਿਰੁਧ ਕਾਰਵਾਈ ਕੀਤੀ ਜਾਵੇ ਤੇ ਮੁਹਲਾ ਵਾਸੀਆਂ ਨੂੰ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਚਾਲੂ ਕਰਵਾਉਣ ਦਾ ਠੋਸ ਉਪਰਾਲਾ ਕੀਤਾ ਜਾਵੇ ਤੇ ਚੀਫ ਸਕੱਤਰ ਪੰਜਾਬ ਜੀ ਲੂੰ ਵੀ ਮੇਲ ਕਰਕੇ ਇਨਸਾਫ ਦੀ ਮੰਗ ਕੀਤੀ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੁ਼ਧ ਤੇ ਸਾਫ ਪਾਣੀ ਦੀ ਸਲਾਈ ਲੈਣ ਲਈ ਸਹਿਯੋਗ ਕਰਨ ਲਈ ਜਾਗਰੂਕ ਹੋਣ।ਇਸ ਮੋਕੇ ਰਾਜੇਸ਼ ਕੁਮਾਰ,ਮਲਦੀਪ ਸਿੰਘ, ਨੀਤੇਸ਼ ਕੁਮਾਰ,ਕਾਰਤਿਕ, ਹਰਮਨ, ਜਤਿਨ, ਜ਼ਸਪ੍ਰੀਤ ਕੌਰ ਅਤੇ ਹਰਦੀਪ ਕੌਰ ਵੀ ਹਾਜਰ ਸਨ।