ਪਿੰਡ ਪਾਹਲੇਵਾਲ ਵਿੱਚ ਬਾੜੇ ਤੋਂ ਤਿੰਨ ਮੱਝਾਂ, ਦੋ ਕੱਟੀਆਂ ਹੋਈਆਂ ਚੋਰੀ

ਗੜ੍ਹਸ਼ੰਕਰ, 31 ਜਨਵਰੀ- ਗੜਸ਼ੰਕਰ ਸ਼ਹਿਰ ਦੇ ਬਿਲਕੁਲ ਨਾਲ ਵਸਦੇ ਪਿੰਡ ਪਾਹਲੇਵਾਲ ਦੇ ੇ ਇੱਕ ਬਾੜੇ ਵਿੱਚੋਂ ਲੰਘੀ ਰਾਤ ਚੋਰਾਂ ਵੱਲੋਂ ਤਿੰਨ ਮੱਝਾਂ ਅਤੇ ਦੋ ਕੱਟੂ ਚੋਰੀ ਕਰ ਲਏ ਜਾਣ ਦਾ ਸਮਾਚਾਰ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਜਗਰੂਪ ਸਿੰਘ ਪਾਹਲੇਵਾਲ ਦੇ ਬਾੜੇ ਵਿੱਚੋਂ ਇਹ ਮੱਝਾਂ ਚੋਰੀ ਹੋਈਆਂ, ਉਹਨਾਂ ਦੱਸਿਆ ਕਿ ਕੁੱਲ ਨੁਕਸਾਨ 6 ਲੱਖ ਰੁਪਏ ਦੇ ਕਰੀਬ ਦਾ ਹੋਇਆ।

ਉਹਨਾਂ ਆਮ ਲੋਕਾਂ ਨੂੰ ਬੇਨਤੀ ਕੀਤੀ ਕਿ ਜੇਕਰ ਕਿਸੇ ਨੂੰ ਚੋਰੀ ਹੋਈਆਂ ਮੱਝਾਂ ਸਬੰਧੀ ਕੋਈ ਜਾਣਕਾਰੀ ਮਿਲੇ ਤਾਂ ਉਹਨਾਂ ਤੱਕ ਜਰੂਰ ਜਾਣਕਾਰੀ ਸਾਂਝੀ ਕੀਤੀ ਜਾਵੇ।ਪਾਲਤੂ ਪਸ਼ੂਆਂ ਦੀ ਹੋਈ ਵੱਡੇ ਪੱਧਰ ਦੀ ਇਹ ਚੋਰੀ ਇਲਾਕੇ ਵਿੱਚ ਪਹਿਲੀ ਵਾਰਦਾਤ ਹੈ।ਚੋਰੀ ਦੀ ਇਸ ਵਾਰਦਾਤ ਨਾਲ ਪਸ਼ੂ ਪਾਲਕ ਖਾਸ ਕਰਕੇ ਜਿਹਨਾਂ ਦੇ ਪਸ਼ੂ ਬਾੜਿਆਂ ਵਿੱਚ ਜਾਂ ਫਿਰ ਖੁੱਲੀਆਂ ਥਾਵਾਂ ਤੇ ਰਾਤ ਨੂੰ ਬੱਝੇ ਰਹਿੰਦੇ ਹਨ ਉਹਨਾਂ ਨੂੰ ਆਪਣੇ ਪਸ਼ੂਆਂ ਦੀ ਸੁਰਖਿਆਂ ਨੂੰ ਲੈ ਕੇ ਭਾਰੀ ਚਿੰਤਾ ਵਿੱਚ ਦੇਖਿਆ ਜਾ ਰਿਹਾ ਹੈ।
ਆਮ ਲੋਕਾਂ ਦੀ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਹੈ ਕਿ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਕੇ ਇਸ ਚੋਰੀ ਦੀ ਘਟਨਾ ਦੀ ਤਫਸ਼ੀਸ਼ ਕੀਤੀ ਜਾਵੇ ਅਤੇ ਚੋਰਾਂ ਨੂੰ ਕਾਬੂ ਕੀਤਾ ਜਾਵੇ।