ਅਲਾਚੌਰ ਵਿਖੇ ਖੂਨਦਾਨ ਕੈਂਪ ਲਗਾਇਆ।

ਨਵਾਂਸ਼ਹਿਰ- ਨਵਾਂਸ਼ਹਿਰ ਨਜ਼ਦੀਕੀ ਪਿੰਡ ਅਲਾਚੌਰ ਦੇ ਗੁਰਦੁਆਰਾ ਅਕਾਲ ਬੁੰਗਾ ਸੰਤਾਂ ਦੀ ਕੁਟੀਆ ਵਿਖੇ ਸੰਤ ਬਾਬਾ ਜੋਗਿੰਦਰ ਸਿੰਘ ਦੀ ਬਰਸੀ ਮੌਕੇ ਖੂਨਦਾਨ ਕੈਂਪ ਲਗਾਇਆ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਟੀਵੇਟਰ ਦੇਸ ਰਾਜ ਬਾਲੀ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਬਲੱਡ ਸੈਂਟਰ ਦੀ ਟੀਮ ਵਲੋਂ ਲਗਾਏ ਕੈਂਪ ਦੌਰਾਨ 51 ਖੂਨਦਾਨੀਆਂ ਨੇ ਖੂਨਦਾਨ ਕੀਤਾ।

ਸਾਰੇ ਖੂਨਦਾਨੀਆਂ ਨੂੰ ਇਟਲੀ ਨਿਵਾਸੀ ਮਹਿੰਦਰ ਸਿੰਘ ਯੋਧਾ ਦੇ ਬੇਟੇ ਰਵਿੰਦਰ ਸਿੰਘ ਰਿੱਕੀ ਦੇ ਪਰਿਵਾਰ ਵਲੋਂ ਵਿਸ਼ੇਸ਼ ਤੋਹਫ਼ੇ ਦੇਕੇ ਸਨਮਾਨਿਤ ਕੀਤਾ ਗਿਆ। ਬਲੱਡ ਸੈਂਟਰ ਨਵਾਂਸ਼ਹਿਰ ਦੇ ਡਾਕਟਰ ਅਜੇ ਬੱਗਾ ਦੀ ਅਗਵਾਈ ਹੇਠ ਜੀ ਚੱਲੇ ਇਸ ਕੈਂਪ ਦੌਰਾਨ ਨੌਜਵਾਨਾਂ ਵਿੱਚ ਖੂਨਦਾਨ ਕਰਨ ਲਈ ਉਤਸ਼ਾਹ ਦੇਖਣ ਨੂੰ ਮਿਲਿਆ। ਡਾਕਟਰ ਬੱਗਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਵਿੱਚ ਖੂਨਦਾਨ ਦੀ ਪਿਰਤ ਪੈਣਾ ਚੰਗੇ ਭਵਿੱਖ ਦੀ ਨਿਸ਼ਾਨੀ ਹੈ।
 ਉਹਨਾਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮਜ਼ੋਰੀ ਨਹੀਂ ਆਉਂਦੀ, ਸਗੋਂ ਸ਼ਰੀਰ ਦੀ ਤੰਦਰੁਸਤੀ ਲਈ ਕਈ ਜ਼ਰੂਰੀ ਟੈਸਟ ਮੁਫ਼ਤ ਵਿੱਚ ਹੋ ਜਾਂਦੇ ਹਨ।18 ਤੋ 65 ਸਾਲ ਤੱਕ ਦਾ ਕੋਈ ਵੀ ਤੰਦਰੁਸਤ ਵਿਅਕਤੀ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਵਿੱਚ ਹਿੱਸਾ ਪਾ ਸਕਦਾ ਹੈ। ਇਸ ਕੈਂਪ ਦੌਰਾਨ ਅਕਰਸ਼ ਬਾਲੀ ਦੀ ਪ੍ਰੇਰਨਾ ਨਾਲ ਬਹੁਤ ਸਾਰੇ ਨੌਜਵਾਨਾਂ ਨੇ ਪਹਿਲੀ ਵਾਰ ਖ਼ੂਨਦਾਨ ਕੀਤਾ।
ਇਸ ਮੌਕੇ ਗੁਰਦੁਆਰਾ ਅਕਾਲ ਬੁੰਗਾ ਅਲਾਚੌਰ ਦੇ ਸੰਤ ਬਾਬਾ ਅਜੀਤ ਸਿੰਘ, ਸੰਤ ਬਾਬਾ ਨਛੱਤਰ ਸਿੰਘ ,ਜੋਗਾ ਸਿੰਘ ਸਾਧੜਾ, ਮਲਕੀਤ ਸਿੰਘ ਰੁੜਕੀ ਖਾਸ ਸੁਖਦੇਵ ਸਿੰਘ, ਰਵਿੰਦਰ ਸਿੰਘ ਰਿੱਕੀ, ਡਾਕਟਰ ਅਵਤਾਰ ਸਿੰਘ ਦੇਨੋਵਾਲ, ਦੇਸ ਰਾਜ ਬਾਲੀ ਮੋਟੀਵੇਟਰ, ਰਾਜੀਵ ਭਾਰਦਵਾਜ, ਮਲਕੀਤ ਸਿੰਘ, ਕਰਨੈਲ ਸਿੰਘ ਬਸਿਆਲਾ , ਅਕਰਸ਼ ਬਾਲੀ, ਕੁਲਦੀਪ ਬਿੱਲਾ, ਰਣਵੀਰ ਕੁਮਾਰ, ਮਾਨਵ ਰੱਲ੍ਹ, ਮਿਅੰਕ, ਪ੍ਰਥਮ ਬਾਲੀ, ਚੇਤਨ ਜਨਾਗਲ, ਗੁਰੀ ਪੱਲੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਅੰਤ ਵਿੱਚ ਮੋਟੀਵੇਟਰ ਦੇਸ ਰਾਜ ਬਾਲੀ ਨੇ ਆਏ ਹੋਏ ਸਾਰੇ ਖੂਨਦਾਨੀਆਂ ਦਾ ਧੰਨਵਾਦ ਕੀਤਾ।