ਪੀ.ਪੀ.ਸੀ.ਬੀ. ਵੱਲੋਂ ਚਾਈਨਾ ਡੋਰ ਵਿਰੋਧੀ ਮੁਹਿੰਮ ਜਾਰੀ, 32 ਗੱਟੂ ਬ੍ਰਾਮਦ
ਪਟਿਆਲਾ, 27 ਜਨਵਰੀ- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ ਪੀ ਸੀ ਬੀ) ਵੱਲੋਂ ਆਮ ਲੋਕਾਂ ਨੂੰ ਪਤੰਗ ਉਡਾਉਣ ਲਈ ਪਾਬੰਦੀਸ਼ੁਦਾ ਚੀਨੀ ਡੋਰ/ ਮਾਂਝਾ/ ਨਾਈਲੋਨ/ਸਿੰਥੈਟਿਕ ਧਾਗੇ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕ ਕਰਨ ਅਤੇ ਚਾਈਨਾ ਡੋਰ ਦੀ ਵਰਤੋਂ, ਸਟੋਰ ਕਰਨ, ਸਪਲਾਈ, ਆਯਾਤ ਕਰਨ ਤੇ ਵੇਚਣ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ।

ਪੀਪੀਸੀਬੀ, ਪਟਿਆਲਾ ਦੀ ਟੀਮ, ਜਿਸ ਵਿੱਚ ਇੰਜ: ਮੋਹਿਤ ਸਿੰਗਲਾ, ਸਹਾਇਕ ਵਾਤਾਵਰਣ ਇੰਜੀਨੀਅਰ, ਇੰਜ: ਧਰਮਵੀਰ ਸਿੰਘ, ਸਹਾਇਕ ਵਾਤਾਵਰਣ ਇੰਜੀਨੀਅਰ ਅਤੇ ਇੰਜ: ਵਿਨੋਦ ਸਿੰਗਲਾ, ਜੂਨੀਅਰ ਵਾਤਾਵਰਣ ਇੰਜੀਨੀਅਰ ਸ਼ਾਮਲ ਸਨ, ਨੇ ਪਿੰਡ ਕੌਲੀ, ਜ਼ਿਲ੍ਹਾ ਪਟਿਆਲਾ ਵਿਖੇ ਚੈਕਿੰਗ ਦੌਰਾਨ 32 ਗੱਟੂ (ਚਾਈਨਾ ਡੋਰ ਦਾ ਰੋਲ) ਬਰਾਮਦ ਕੀਤੇ ਗਏ। ਪੀਪੀਸੀਬੀ, ਖੇਤਰੀ ਦਫਤਰ ਪਟਿਆਲਾ ਵੱਲੋਂ ਪਿਛਲੇ ਦਿਨੀਂ ਪਟਿਆਲਾ 'ਚ ਵੱਖ-ਵੱਖ ਥਾਵਾਂ ਅਚਾਰ ਬਜ਼ਾਰ, ਤ੍ਰਿਪਤੀ, ਰਾਘੋਮਾਜਰਾ ਤੋਂ ਇਲਾਵਾ ਮੇਨ ਬਜ਼ਾਰ ਰਾਜਪੁਰਾ, ਭਾਦਸੋਂ, ਸਨੌਰ, ਨਾਭਾ ਵਿਖੇ ਚੈਕਿੰਗਾਂ ਕੀਤੀਆਂ ਗਈਆਂ।
ਡਾ. ਲਵਨੀਤ ਕੁਮਾਰ ਦੂਬੇ ਮੁੱਖ ਵਾਤਾਵਰਣ ਇੰਜੀਨੀਅਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਦੋਸ਼ੀਆਂ ਦੀ ਤੁਰੰਤ ਸੂਚਨਾ ਬੋਰਡ ਨੂੰ ਦੇਣ ਤਾਂ ਜੋ ਬੋਰਡ ਵੱਲੋਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕੇ। ਇੰਜ: ਗੁਰਕਰਨ ਸਿੰਘ, ਵਾਤਾਵਰਣ ਇੰਜੀਨੀਅਰ ਵੱਲੋਂ ਵੀ ਆਮ ਜਨਤਾ ਅਤੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਰੋਕਣ।