ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵਾਤਾਵਰਨ ਦੀ ਰਾਖੀ ਕਰਨ ਦੇ ਸੰਦੇਸ਼ ਨਾਲ ਮਨਾਇਆ ਗਣਤੰਤਰ ਦਿਵਸ

ਪਟਿਆਲਾ, 27 ਜਨਵਰੀ- ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੁੱਖ ਦਫਤਰ ਵਿਖੇ ਗਣਤੰਤਰ ਦਿਵਸ ਦੇ ਮੌਕੇ ਚੇਅਰਮੈਨ ਪ੍ਰੋਫੈਸਰ (ਡਾ.) ਆਦਰਸ਼ ਪਾਲ ਵਿਗ ਨੇ ਕੌਮੀ ਤਿਰੰਗਾ ਲਹਿਰਾਇਆ। ਇਸ ਮੌਕੇ ਖੇਤਰੀ ਦਫਤਰ ਅਤੇ ਮੁੱਖ ਦਫਤਰ ਵੱਲੋਂ ਸਾਂਝੇ ਤੌਰ 'ਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਚਲਾਏ ਜਾ ਰਹੇ ਵੱਖ-ਵੱਖ ਜਾਗਰੂਕਤਾ ਅਭਿਆਨਾਂ "ਸੇ ਨੋ ਟੂ ਪਲਾਸਟਿਕ" ਤਹਿਤ ਰੀਯੂਜ਼, ਰੀਸਾਈਕਲ ਕਰਕੇ ਬਣਾਈ ਗਈ ਇੰਟਰਲੋਕ ਪਲਾਸਟਿਕ ਟਾਇਲਸ, ਪਰਾਲੀ ਸਾੜਨ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਇਸਦੇ ਵਪਾਰਕ ਉਪਯੋਗ ਤੋਂ ਪਰਾਲੀ ਪੈਲਟਸ, ਚਾਈਨਾ ਡੋਰ 'ਤੇ ਪੂਰਨ ਪਾਬੰਦੀ ਸਬੰਧੀ ਜਾਗਰੂਕਤਾ ਮਟੀਰੀਅਲ, ਕੱਪੜੇ ਅਤੇ ਜੂਟ ਦੇ ਥੈਲਿਆ ਤੋਂ ਇਲਾਵਾ ਕਈ ਤਰ੍ਹਾਂ ਦੇ ਪੈਂਫਲੈਟਸ ਆਦਿ ਦੀ ਪ੍ਰਦਰਸ਼ਨੀ ਲਗਾਈ ਗਈ।

ਬੋਰਡ ਦੇ ਮੁੱਖ ਵਾਤਾਵਰਣ ਇੰਜੀਨੀਅਰ-(ਡਾ.) ਲਵਨੀਤ ਦੂਬੇ, ਮੁੱਖ ਵਾਤਾਵਰਣ ਇੰਜਨੀਅਰ-ਰਾਕੇਸ਼ ਨਈਅਰ, ਸੀਨੀਅਰ ਵਾਤਾਵਰਣ ਇੰਜੀਨੀਅਰ (ਡਾ.) ਰਾਜੀਵ ਗੁਪਤਾ, ਸੀਨੀਅਰ ਵਾਤਾਵਰਨ ਇੰਜੀਨੀਅਰ-ਪ੍ਰਵੀਨ ਸਲੂਜਾ ਵੀ ਨਾਲ ਰਹੇ। ਚੇਅਰਮੈਨ  ਵੱਲੋਂ "ਵਾਤਾਵਰਣ ਬਚਾਅ ਸੋਹਣਿਆ" ਬਾਲ ਪੁਸਤਕ ਦਾ ਵਿਮੋਚਨ ਵੀ ਕੀਤਾ ਗਿਆ । 
 ਸ਼ਹੀਦ ਮਦਨ ਲਾਲ ਢੀਂਗਰਾ ਤੇ  ਸ੍ਰੀ ਸਾਵਰਕਰ ਜੀ ਦੀ ਜੀਵਨੀ ਸਬੰਧੀ ਨਾਟਕ ਵੀ ਖੇਡਿਆ ਗਿਆ। ਡਾ. ਵਿੱਗ ਵੱਲੋਂ ਆਪਣੇ ਸੰਦੇਸ਼ ਵਿੱਚ ਆਜ਼ਾਦੀ ਘੁਲਾਟੀਆਂ ਨੂੰ ਨਮਨ ਕਰਦੇ ਹੋਏ, ਗਣਤੰਤਰ ਦਿਵਸ  ਦੀ ਮਹਾਨਤਾ, ਦੇਸ਼ ਦੇ ਸਾਰੇ ਨਾਗਰਿਕਾਂ ਲਈ ਨਿਆਂ ਅਤੇ ਸਮਾਨਤਾ ਦੀ ਵੱਡੀ ਦੇਣ ਤੇ ਇਸ ਨੂੰ ਸੰਭਾਲਣ ਲਈ ਸਾਡੀ ਜ਼ਿੰਮੇਵਾਰੀ ਤੇ ਭੂਮਿਕਾ ਬਾਰੇ ਵਿਸਥਾਰ ਨਾਲ ਦੱਸਿਆ। 
ਉਹਨਾਂ ਆਪਣੇ ਵਾਤਾਵਰਣ ਪੱਖੀ ਬਹੂ-ਆਯਾਮੀ ਸੰਦੇਸ਼ ਵਿੱਚ ਸਭ ਨੂੰ "ਵਾਤਾਵਰਣ ਕਾਰ ਸੇਵਾ" ਵਿੱਚ ਵਧ ਚੜ ਕੇ ਯੋਗਦਾਨ ਪਾਉਣ ਦਾ ਸੁਨੇਹਾ ਦਿੱਤਾ। ਅਮਰੀਕ ਸਿੰਘ, ਸੀਨੀਅਰ ਕਾਨੂੰਨੀ ਅਫ਼ਸਰ ਵੱਲੋਂ ਸੰਵਿਧਾਨ ਦੀ ਬਣਤਰ, ਇਸ ਨੂੰ ਲਾਗੂ ਕਰਨ, ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਉਨ੍ਹਾਂ ਵੱਲੋਂ ਵਾਤਾਵਰਣ ਦੇ ਕਾਨੂੰਨਾਂ ਬਾਰੇ ਵੀ ਦੱਸਿਆ ਗਿਆ। 
ਇਸ ਮੌਕੇ ਸਕੱਤਰ ਸ਼੍ਰੀ ਹਰਮੇਸ਼ ਸਿੰਘ, ਵਾਤਾਵਰਣ ਇੰਜੀਨੀਅਰ ਨਵਤੇਸ਼ ਸਿੰਗਲਾ, ਵਾਤਾਵਰਣ ਇੰਜੀਨੀਅਰ ਰੋਹਿਤ ਸਿੰਗਲਾ, ਅਮਰਜੀਤ ਜੌਲੀ ਪਰਸਨਲ ਸਹਾਇਕ , ਅਨਿਲ ਕੁਮਾਰ,  ਏਸੀਐਫਏ, ਅਵਤਾਰ ਸਿੰਘ, ਵਿਗਿਆਨਕ ਅਫਸਰ, ਜਨਕ ਵਿਗਿਆਨਿਕ ਅਫਸਰ, ਮਾਧੋ ਰਾਹੀ-ਪ੍ਰੋਗਰਾਮਰ ਪੀਆਰ, ਰਜਿੰਦਰ ਸਿੱਧੂ, ਸੁਰੇਸ਼ ਮੋਦਗਿਲ ਅਤੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਇਸ ਪ੍ਰੋਗਰਾਮ ਨੂੰ ਸਫਲ ਕਰਨ ਲਈ ਭੂਮਿਕਾ ਅਹਿਮ ਰਹੀ।