ਸਰਕਾਰੀ ਸਕੂਲ ਮਜਾਰਾ ਕਲਾਂ/ਖੁਰਦ ਵਿਖੇ ਮਨਾਇਆ ਕੌਮੀ ਮਤਦਾਤਾ ਦਿਵਸ।
ਨਵਾਂਸ਼ਹਿਰ, 25 ਜਨਵਰੀ: ਸਰਕਾਰੀ ਸਮਾਰਟ ਹਾਈ ਸਕੂਲ ਮਜਾਰਾ ਕਲਾਂ/ਖੁਰਦ ਵਿਖੇ ਮੁੱਖ ਅਧਿਆਪਕਾ ਨੀਲਮ ਕੁਮਾਰੀ ਦੀ ਅਗਵਾਈ ਹੇਠ ਕੌਮੀ ਮਤਦਾਤਾ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਅਧਿਆਪਕਾ ਨੀਲਮ ਕੁਮਾਰੀ ਨੇ ਕਿਹਾ ਕਿ ਇਹ ਦਿਨ ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ ਨੂੰ ਸਮਰਪਿਤ ਹੈ ਕਿਉਂਕਿ 25 ਜਨਵਰੀ 1950 ਨੂੰ ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ।

ਈਐਲਸੀ ਕਲੱਬ ਦੇ ਇੰਚਾਰਜ ਅਜੇ ਕੁਮਾਰ ਚਾਹੜ ਮਜਾਰਾ ਨੇ ਕਿਹਾ ਕਿ ਭਾਰਤ ਵਿਚ ਰਾਸ਼ਟਰੀ ਮਤਦਾਤਾ ਦਿਵਸ ਮਨਾਉਣ ਦੀ ਸ਼ੁਰੂਆਤ 25 ਜਨਵਰੀ 2011 ਨੂੰ ਕੀਤੀ ਗਈ ਸੀ। ਇਹ ਦਿਨ ਹਰ ਸਾਲ ਮਨਾਉਣ ਦਾ ਮਕਸਦ 18 ਸਾਲ ਦੀ ਉਮਰ ਦੇ ਹੋਣ 'ਤੇ ਹਰ ਭਾਰਤੀ ਨਾਗਰਿਕ ਨੂੰ ਮਤਦਾਤਾ ਵਜੋਂ ਵੋਟਰ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਉਣ ਅਤੇ ਚੋਣ ਅਮਲ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਤੋਂ ਕਰਨਾ ਚਾਹੀਦਾ ਹੈ ਅਤੇ ਦੇਸ਼ ਦੀ ਤਰੱਕੀ ਲਈ ਸੂਝਵਾਨ ਅਤੇ ਇਮਾਨਦਾਰ ਉਮੀਦਵਾਰਾਂ ਦੀ ਚੋਣ ਕਰ ਕੇ ਲੋਕਤੰਤਰਿਕ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੇ ਕਿਹਾ ਸੀ ਕਿ ' ਵੋਟ ਵੇਚਣਾ ਧੀ ਵੇਚਣ ਦੇ ਬਰਾਬਰ ਹੈ'।
ਉਨ੍ਹਾਂ ਕਿਹਾ ਕਿ ਪੈਸਾ, ਸ਼ਰਾਬ ਜਾਂ ਕਿਸੇ ਹੋਰ ਲਾਲਚ ਵਿਚ ਵੋਟ ਪਾਉਣ ਨਾਲ ਪੂਰੇ ਜਮਹੂਰੀ ਤੰਤਰ ਦਾ ਨੁਕਸਾਨ ਹੁੰਦਾ ਹੈ। ਮੁੱਖ ਅਧਿਆਪਕਾ ਨੀਲਮ ਕੁਮਾਰੀ ਵਲੋਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਆਪਣੇ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਡਰ ਭੈਅ ਅਤੇ ਲਾਲਚ ਤੋਂ ਕਰਨ ਦਾ ਪ੍ਰਣ ਦਿਵਾਇਆ ਗਿਆ। ਇਸ ਮੌਕੇ ਰਾਜੀਵ ਸ਼ਰਮਾ, ਚੰਦਨ ਸ਼ਰਮਾ, ਦਲਜਿੰਦਰ ਕੌਰ, ਨੀਰੂ ਬਾਲਾ, ਰਾਜਵਿੰਦਰ ਕੌਰ, ਅਜੈਦੀਪ ਸਿੰਘ, ਪ੍ਰਿੰਸ ਪ੍ਰੀਤੀ, ਰਜਵਿੰਦਰ ਕੌਰ, ਕੈਲਾਸ਼ ਅਤੇ ਪ੍ਰਦੀਪ ਕੁਮਾਰ ਆਦਿ ਵੀ ਹਾਜ਼ਰ ਸਨ।